ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਬੱਸੀਆਂ 'ਚ ਨਿੱਘਾ ਸਵਾਗਤ

Wednesday, Oct 23, 2019 - 12:49 AM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਬੱਸੀਆਂ 'ਚ ਨਿੱਘਾ ਸਵਾਗਤ

ਲੋਹਟਬੱਦੀ/ਰਾਏਕੋਟ, (ਭੱਲਾ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ ਵਾਲੇ) ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਪਿੰਡ ਲੋਹਟਬੱਦੀ ਦੇ ਮੌਜੂਦਾ ਮੁੱਖੀ ਸੰਤ ਬਾਬਾ ਜਸਦੇਵ ਸਿੰਘ ਜੀ ਲੋਹਟਬੱਦੀ ਵਾਲਿਆਂ ਵੱਲੋਂ ਪਿੰਡ ਲੋਹਟਬੱਦੀ ਤੋਂ ਗੁਰਦੁਆਰਾ ਬੇਰ ਸਾਹਿਬ, ਹੱਟ ਸਾਹਿਬ ਸੁਲਤਾਨਪੁਰ ਲੋਧੀ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ, ਹੱਟ ਸਾਹਿਬ ਸੁਲਤਾਨਪੁਰ ਲੋਧੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਬਾਬਾ ਜਸਦੇਵ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਬੁੱਢਾ ਸਰ ਸਾਹਿਬ ਲੋਹਟਬੱਦੀ ਤੋਂ ਆਰੰਭ ਹੋ ਕੇ ਪਿੰਡ ਭੈਣੀ ਬੜਿੰਗਾ, ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ, ਗੁਰਦੁਆਰਾ ਸਤਰੰਜਸਰ ਸਾਹਿਬ ਬੱਸੀਆਂ, ਗੁਰਦੁਆਰਾ ਸੁਖਸਾਗਰ ਸਾਹਿਬ ਝੌਰੜਾਂ ਮਾਣੂੰਕੇ ਦੇਹੜਕਾ, ਕਾਉਂਕੇ ਕਲਾਂ, ਨਾਨਕਸਰ ਕਲੇਰਾਂ, ਲੀਲਾਂ ਮੇਘ ਸਿੰਘ, ਸਦਰਪੁਰਾ, ਬੰਗਸੀਪੁਰ, ਸਿੱਧਵਾਂ ਬੇਟ, ਮਹਿਤਪੁਰ, ਨਕੋਦਰ, ਮਲਸੀਰਾਂ, ਲੋਹੀਆਂ ਖਾਸ ਹੁੰਦਾ ਹੋਇਆ ਗੁਰਦੁਆਰਾ ਬੇਰ ਸਾਹਿਬ, ਹੱਟ ਸਾਹਿਬ ਸੁਲਤਾਨਪੁਰ ਲੋਧੀ ਪੁੱਜਾ। ਨਗਰ ਕੀਰਤਨ ਦੌਰਾਨ ਬਾਬਾ ਜਸਦੇਵ ਸਿੰਘ ਜੀ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਰਤ ਕਰਨ, ਲੱਗਣ ਲਈ ਪ੍ਰੇਰਿਤ ਕੀਤਾ ਗਿਆ। ਨਗਰ ਕੀਰਤਨ ਦਾ ਗੁਰਦੁਆਰਾ ਸਤਰੰਜਸਰ ਸਾਹਿਬ ਬੱਸੀਆਂ ਪੁੱਜਣ 'ਤੇ ਡੇਰਾ ਬਾਬਾ ਲਾਭਸਿੰਘ ਦੇ ਸੇਵਾਦਾਰ ਸੰਤ ਤਰਲੋਚਨ ਸਿੰਘ ਦੀ ਅਗਵਾਈ ਹੇਠ ਸੰਗਤਾਂ ਵਲੋਂ ਨਗਰ ਕੀਰਤਨ ਦਾ ਨਿੱਘਾ ਸੁਆਗਤ ਕੀਤਾ ਗਿਆ।
ਬਾਬਾ ਤਰਲੋਚਨ ਸਿੰਘ ਤੇ ਗ੍ਰਾਮ ਪੰਚਾਇਤ ਵਲੋਂ ਸੰਤ ਬਾਬਾ ਜਸਦੇਵ ਸਿੰਘ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਸੰਗਤਾਂ ਲਈ ਫਲ ਫਰੂਟ ਅਤੇ ਚਾਰ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸਰਪੰਚ ਜਗਦੇਵ ਸਿੰਘ ਚੀਮਾ, ਬਲਵਿੰਦਰ ਸਿੰਘ ਰਾਜਾ, ਹਰਬੰਸ ਸਿੰਘ, ਦਰਸ਼ਨ ਸਿੰਘ ਢੇਸੀ, ਡਾ. ਰੂਪ ਸਿੰਘ, ਗੁਰਮੀਤ ਸਿੰਘ ਸਿੱਧੂ , ਮਾਸਟਰ ਸੁਖਜੀਤ ਸਿੰਘ ਭੁਰਥਲਾ, ਜਸਵੀਰ ਸਿੰਘ, ਬਿੱਲਾ ਬੱਸੀਆਂ, ਦਰਸ਼ੀ ਚੀਮਾ ਕਾਲਾ, ਦੇਵਿੰਦਰ ਸਿੰਘ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।


author

KamalJeet Singh

Content Editor

Related News