ਨੌਜਵਾਨਾਂ ਦੇ ਨਾਲ ਅਪੰਗ ਤੇ ਬਜ਼ੁਰਗਾਂ ਵਿੱਚ ਵੀ ਦਿਖਿਆ ਵੋਟਾਂ ਪ੍ਰਤੀ ਉਤਸ਼ਾਹ
Sunday, Feb 20, 2022 - 08:26 PM (IST)
ਸੰਗਰੂਰ/ ਲਹਿਰਾਗਾਗਾ (ਵਿਜੈ ਕੁਮਾਰ ਸਿੰਗਲਾ ਗਰਗ): ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਪੰਜ ਵਿਧਾਨ ਸਭਾ ਹਲਕਿਆਂ 'ਚ ਚੋਣਾਂ ਨੂੰ ਲੈ ਕੇ ਆਮ ਵੋਟਰਾਂ ਦੇ ਨਾਲ-ਨਾਲ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ, ਅਪੰਗ ਅਤੇ ਬਜ਼ੁਰਗਾਂ 'ਚ ਬਹੁਤ ਉਤਸ਼ਾਹ ਦਿਖਾਈ ਦਿੱਤਾ। ਸੰਗਰੂਰ, ਦਿੜਬਾ, ਸੁਨਾਮ,ਧੂਰੀ ਅਤੇ ਲਹਿਰਾਗਾਗਾ ਸ਼ਹਿਰ ਦੇ ਵੱਖ ਵੱਖ ਬੂਥਾਂ ਤੇ ਵੋਟ ਪਾਉਣ ਗਏ ਨੌਜਵਾਨਾਂ , ਅਪੰਗ ਅਤੇ ਬਜ਼ੁਰਗਾਂ ਨੇ ਵੋਟ ਪਾਉਣ ਉਪਰੰਤ ਖੁਸ਼ੀ ਦਾ ਇਜ਼ਹਾਰ ਕੀਤਾ। ਉਥੇ ਦੂਜੇ ਪਾਸੇ ਪਹਿਲੀ ਵਾਰ ਆਪਣੀ ਵੋਟ ਦਾ ਅਧਿਕਾਰ ਤਹਿਤ ਵੋਟ ਪਾਉਣ ਵਾਲੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਚੋਣ ਅਮਲੇ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਅਫ਼ਸਾਨਾ ਤੇ ਸਾਜ਼ ਦੇ ਵਿਆਹ 'ਚ ਸ਼ਾਮਲ ਹੋਏ ਮੋਨਿਸ਼ ਬਹਿਲ
ਕੁਝ ਥਾਵਾਂ ਤੇ ਸ਼ਹਿਰ ਅੰਦਰ ਚੋਣਾਂ ਨੂੰ ਲੈ ਕੇ ਪੂਰਾ ਰੌਣਕ ਮੇਲਾ ਦਿਖਾਈ ਦਿੱਤਾ ਅਤੇ ਬਾਹਰ ਲਗਾਏ ਗਏ ਪੋਲਿੰਗ ਬੂਥਾਂ ਉਪਰ ਵੱਖ-ਵੱਖ ਪਾਰਟੀਆਂ ਦੇ ਸਮਰਥਕ ਬੈਠੇ ਸਨ ਅਤੇ ਆਪਸੀ ਭਾਈਚਾਰਕ ਏਕਤਾ ਬਰਕਰਾਰ ਸੀ । ਕੁਝ ਪਿੰਡਾਂ 'ਚ ਜਿੱਥੇ ਔਰਤਾਂ ਦੀਆਂ ਵੋਟਾਂ ਪਾਉਣ ਲਈ ਲੰਮੀਆਂ ਲਾਈਨਾਂ ਲੱਗੀਆਂ ਦਿਖਾਈ ਦਿੱਤੀਆਂ ਉਥੇ ਕਈ ਪੋਲਿੰਗ ਬੂਥਾਂ ਤੇ ਨੌਜਵਾਨ ਅਤੇ ਬਜ਼ੁਰਗ ਵੀ ਵੋਟ ਪਾਉਣ ਲਈ ਉਤਸ਼ਾਹਤ ਦਿਖਾਈ ਦਿੱਤੇ। ਪਿੰਡਾਂ 'ਚ ਵੀ ਵੱਖ ਵੱਖ ਪੋਲਿੰਗ ਬੂਥਾਂ ਤੇ ਮਾਹੌਲ ਵਧੀਆ ਦਿਖਾਈ ਦਿੱਤੇ।
ਇਹ ਵੀ ਪੜ੍ਹੋ :ਚੋਣਾਂ ਦੌਰਾਨ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਦੀ ਹੋਈ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।