ਪਿੰਡ ਵਾਸੀਆਂ ਨੇ 2 ਨਸ਼ਾ ਵੇਚਣ ਵਾਲਿਆਂ ਨੂੰ ਰੰਗੇ ਹੱਥੀਂ ਫੜਿਆ, ਕੀਤਾ ਪੁਲਸ ਹਵਾਲੇ

03/27/2022 4:13:30 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਪੰਜਾਬ ’ਚ ਵੱਧ ਰਹੇ ਨਸ਼ਿਆਂ ਨੂੰ ਰੋਕਣ ਲਈ ਪਿੰਡ ਵਾਸੀਆਂ ਵਲੋਂ ਆਪਣੇ ਪੱਧਰ ’ਤੇ ਇਕ ਨਸ਼ਾ ਛਡਾਓ ਮੁਹਿੰਮ ਚਲਾਈ ਗਈ ਹੈ ਜਿਸ ’ਚ ਨੌਜਵਾਨ ਨੂੰ ਨਸ਼ੇ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਝੋਰੜ ’ਚ ਦੇਖਣ ਨੂੰ ਮਿਲਿਆ। ਇਸ ਪਿੰਡ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਪਿੰਡ ਦੀ ਨਸ਼ਾ ਛੁਡਾਓ ਕਮੇਟੀ ਦੇ ਮੈਂਬਰਾਂ ਦਾ ਕਥਿਤ ਤੌਰ ’ਤੇ ਕਹਿਣਾ ਕਿ ਲੱਖਾ ਸਿੰਘ ਪੁੱਤਰ ਬੁੰਤਾ ਸਿੰਘ ਅਤੇ ਉਸਦਾ ਇਕ ਸਾਥੀ ਜਿਸ ਦਾ ਨਾਂ ਮੰਗਾ ਸਿੰਘ ਪੁੱਤਰ ਪੰਨੂ ਸਿੰਘ ਪਿੰਡ ’ਚ ਨਸ਼ਾ ਵੇਚਦੇ ਹਨ। ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਨਸ਼ਾ ਵੇਚਦੇ ਰੰਗੇ ਹੱਥੀਂ ਫੜ ਲਿਆ ਅਤੇ ਇਨ੍ਹਾਂ ਦੋਵਾਂ ਦੀ ਵੀਡੀਓ ਬਣਾਈ ਜਿਸ ’ਚ ਦੋਵੇਂ ਦੋਸ਼ੀ ਪਿੰਡ ਵਾਸੀਆਂ ਸਾਹਮਣੇ ਮੰਨ ਵੀ ਰਹੇ ਹਨ ਕਿ ਉਨ੍ਹਾਂ ਨੇ ਨਸ਼ਾ ਵੇਚਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ’ਚ ਵਾਪਰੀ ਸ਼ਰਮਨਾਕ ਘਟਨਾ : ਚਾਕੂ ਦੀ ਨੋਕ ’ਤੇ ਨਾਬਾਲਗ ਨਾਲ ਕੀਤਾ ਜਬਰ ਜ਼ਿਨਾਹ

ਉਧਰ ਇਸ ਮਾਮਲੇ ’ਚ ਐੱਸ. ਪੀ. ਮੋਹਨ ਲਾਲ ਹੋਰਾਂ ਨੇ ਦੱਸਿਆ ਕਿ ਪਿੰਡ ਝੋਰੜ ਵਾਸੀਆਂ ਨੇ ਇਹ ਦੋ ਵਿਅਕਤੀ ਕਾਬੂ ਕਰਕੇ ਪੁਲਸ ਹਵਾਲੇ ਕੀਤੇ ਹਨ। ਮੋਹਤਬਰਾਂ ਦੀ ਹਾਜ਼ਰੀ ’ਚ ਘਰ ਦੀ ਤਲਾਸ਼ੀ ਲਈ ਗਈ ਪਰ ਕੁਝ ਬਰਾਮਦ ਨਹੀਂ ਹੋਇਆ।  ਫਿਲਹਾਲ ਦੋਵਾਂ ’ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ’ਤੇ ਧਾਰਾ 751 ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ  ਗਈ ਹੈ।

ਇਹ ਵੀ ਪੜ੍ਹੋ : CM ਬਣਨ ਤੋਂ ਬਾਅਦ ਪਹਿਲੀ ਵਾਰ ਮਾਨਸਾ ਪਹੁੰਚੇ ਭਗਵੰਤ ਮਾਨ, ਕਿਹਾ ਕਿਸਾਨਾਂ ਦੇ ਦੁੱਖ ਵੰਡਾਉਣ ਆਇਆ ਹਾਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Gurminder Singh

Content Editor

Related News