ਪਿੰਡ ਹੋਜ ਗੰਧੜ ’ਚ ਅੱਗ ਲੱਗਣ ਨਾਲ 100 ਏਕੜ ਨਾੜ ਸੜ ਕੇ ਸੁਆਹ, 4 ਕਨਾਲ ਕਣਕ ਵੀ ਚੜ੍ਹੀ ਅੱਗ ਦੀ ਭੇਟ

04/19/2022 8:34:46 PM

ਮੰਡੀ ਲਾਧੂਕਾ (ਸੰਧੂ) : ਪਿੰਡ ਹੋਜ ਗੰਧੜ ’ਚ ਅੱਜ ਸਵੇਰੇ ਖੇਤਾਂ ’ਚ ਖੜ੍ਹੇ ਕਣਕ ਦੇ ਨਾੜ ਨੂੰ ਅਚਾਨਕ ਅੱਗ ਲੱਗ ਗਈ, ਜੋ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਪਿੰਡ ਸਹੀਵਾਲਾ ਤੱਕ ਪਹੁੰਚ ਗਈ ਅਤੇ ਕਰੀਬ 100 ਏਕੜ ਤੱਕ ਨਾੜ ਸੜ ਕੇ ਸੁਆਹ ਹੋ ਗਿਆ। ਇਹ ਨਹੀਂ ਅੱਗ ਦੀ ਲਪੇਟ ’ਚ ਆਉਣ ਨਾਲ ਇਕ ਕਿਸਾਨ ਦੀ ਹੱਥ ਨਾਲ ਵੱਢੀ 4 ਕਨਾਲ ਕਣਕ ਦੀ ਫਸਲ ਵੀ ਸੜ ਗਈ। ਜਾਣਕਾਰੀ ਅਨੁਸਾਰ ਪਿੰਡ ਹੋਜ ਗੰਧੜ ਦੇ ਖੇਤਾਂ ’ਚ ਖੜ੍ਹੇ ਨਾੜ ਨੂੰ ਸਵੇਰੇ ਕਰੀਬ 10 ਵਜੇ ਅੱਗ ਲੱਗ ਗਈ।

ਇਹ ਵੀ ਪੜ੍ਹੋ : 'ਨੀ ਮੈਂ ਸੱਸ ਕੁੱਟਣੀ' ਫ਼ਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ

ਅੱਗ ਲੱਗਣ ਦੀ ਘਟਨਾ ਤੋਂ ਬਾਅਦ ਵੱਡੀ ਗਿਣਤੀ ’ਚ ਕਿਸਾਨ ਉਥੇ ਪਹੁੰਚੇ ਗਏ ਪਰ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਿਸਾਨਾਂ ਨੂੰ ਕਈ ਘੰਟੇ ਅੱਗ ਨੂੰ ਬੁਝਾਉਣ ’ਚ ਮੁਸ਼ੱਕਤ ਕਰਨੀ ਪਈ। ਇਸ ਘਟਨਾ ’ਚ ਕਿਸਾਨ ਨਾਨਕ ਸਿੰਘ ਦੀ 4 ਕਨਾਲ ਹੱਥ ਨਾਲ ਵੱਢੀ ਕਣਕ ਵੀ ਅੱਗ ਦੀ ਭੇਟ ਚੜ੍ਹ ਗਈ। ਉਧਰ ਕਿਸਾਨ ਅਕਸ਼ੇ ਪੁਪਨੇਜਾ, ਪੁੰਨੂ ਰਾਮ, ਰਾਮ ਚੰਦ, ਮੰਦਰ ਸਿੰਘ, ਜੋਰਾ ਸਿੰਘ ਤੇ ਬਾਬਾ ਰੇਸ਼ਮ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਸੀ ਪਰ ਇਲਾਕੇ ਦੇ ਕਿਸਾਨਾਂ ਨੇ ਵੀ ਸਮੇਂ 'ਤੇ ਵੱਡੀ ਗਿਣਤੀ ’ਚ ਪਹੁੰਚ ਕੇ ਅੱਗ ਨੂੰ ਬੁਝਾਉਣ ਦਾ ਕੰਮ ਕੀਤਾ।

PunjabKesari

ਇਹ ਵੀ ਪੜ੍ਹੋ : 185 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕੂਲ ਛੱਡ ਸਿੱਧੂ ਮੂਸੇਵਾਲਾ ਨੂੰ ਮਿਲਣ ਗਿਆ 14 ਸਾਲਾ ਲੜਕਾ

ਉਨ੍ਹਾਂ ਦੱਸਿਆ ਕਿ ਸਵੇਰੇ ਲੱਗੀ ਅੱਗ ਹਵਾ ਦੇ ਕਾਰਨ ਤੇਜ਼ੀ ਨਾਲ ਫੈਲ ਗਈ, ਜਿਸ ਕਾਰਨ ਅੱਗ ਨੂੰ ਬੁਝਾਉਣ ’ਚ ਕਾਫੀ ਪ੍ਰੇਸ਼ਾਨੀ ਆਈ। ਕਿਸਾਨਾਂ ਨੇ ਦੱਸਿਆ ਕਿ ਵਰਤਮਾਨ ਸਮੇਂ 'ਚ ਤੂੜੀ ਦੀ ਕਾਫੀ ਕਿੱਲਤ ਚੱਲ ਰਹੀ ਹੈ ਅਤੇ ਤੂੜੀ ਦਾ ਰੇਟ 500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਿ ਅੱਗ ਲੱਗਣ ਨਾਲ ਨੁਕਸਾਨੀ ਗਈ ਕਣਕ ਅਤੇ ਨਾੜ ਦਾ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ : ਅੱਜ ਦੇਸ਼ ਨੂੰ ਨਫ਼ਰਤ, ਕੱਟੜਤਾ, ਅਸਹਿਣਸ਼ੀਲਤਾ ਅਤੇ ਝੂਠ ਨੇ ਘੇਰਿਆ ਹੋਇਆ ਹੈ


Anuradha

Content Editor

Related News