ਪਿੰਡ ਹਾਜੀਪੁਰ ਦੇ ਦੋ ਵਿਅਕਤੀਆਂ ਤੋਂ 300 ਲੀਟਰ ਲਾਹਣ ਬਰਾਮਦ
Saturday, Jun 06, 2026 - 06:01 PM (IST)
ਦੇਵੀਗੜ੍ਹ (ਨੌਗਾਵਾਂ) : ਥਾਣਾ ਜੁਲਕਾਂ ਦੀ ਪੁਲਸ ਨੇ ਆਬਕਾਰੀ ਵਿਭਾਗ ਦੀ ਮਦਦ ਨਾਲ 300 ਲਿਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਅਤੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਜੁਲਕਾਂ ਦੀ ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੇ ਇੰਸਪੈਕਟਰ ਮਨਪ੍ਰੀਤ ਸਿੰਘ, ਹੌਲਦਾਰ ਸੁਰਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਅਦਾਲਤੀਵਾਲਾ ਵਿਖੇ ਛਾਪਾ ਮਾਰਿਆ ਤਾਂ ਪਿੰਡ ਦੇ ਛੱਪੜ ਵਿਚੋਂ 20 ਪਲਾਸਟਿਕ ਦੇ ਪੀਪੇ ਮਿਲੇ ਜਿਨ੍ਹਾਂ ਵਿਚੋਂ 300 ਲਿਟਰ ਲਾਹਣ ਬਰਾਮਦ ਹੋਈ ਹੈ।
ਇਥੇ ਵਰਨਣਯੋਗ ਹੈ ਕਿ ਪਿੰਡ ਹਾਜੀਪੁਰ ਦੇ ਇਨ੍ਹਾਂ ਦੋ ਵਿਅਕਤੀਆਂ ਜਿਨ੍ਹਾਂ ਵਿਚ ਹੰਸਾ ਸਿੰਘ ਪੁੱਤਰ ਜਗੀਰ ਸਿੰਘ ਅਤੇ ਅਮਰੀਕ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਪਿੰਡ ਅਦਾਲਤੀਵਾਲ ਦੇ ਛੱਪੜ ਵਿਚ ਇਹ ਬਰਾਮਦ ਹੋਈ ਲਾਹਣ ਦੱਬੀ ਹੋਈ ਸੀ, ਜੋ ਪੁਲਸ ਨੇ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਸ ਨੇ ਇਨ੍ਹਾਂ ਵਿਰੁੱਧ ਆਬਕਾਰੀ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ।
