26 ਬੱਕਰੀਆਂ ਦੀ ਭੇਤਭਰੇ ਹਲਾਤਾਂ ''ਚ ਮੌਤ, ਪੀੜਤ ਨੇ ਸਰਕਾਰ ਪਾਸੋਂ ਕੀਤੀ ਮੁਆਵਜ਼ੇ ਦੀ ਮੰਗ
Friday, Jan 22, 2021 - 10:28 PM (IST)
ਜਲਾਲਾਬਾਦ (ਨਿਖੰਜ,ਜਤਿੰਦਰ)-ਥਾਣਾ ਅਮੀਰ ਖਾਸ ਦੇ ਅਧੀਨ ਪੈਂਦੇ ਪਿੰਡ ਚੱਕ ਸੈਦੋ ਕੇ ਵਿਖੇ ਇਕ ਪਰਿਵਾਰ ਦੀਆਂ 26 ਬੱਕਰੀਆਂ ਦੀ ਭੇਤਭਰੇ ਹਲਾਤਾਂ ’ਚ ਮੌਤ ਹੋ ਗਈ। ਥਾਣਾ ਅਮੀਰ ਖਾਸ ਦੀ ਪੁਲਸ ਨੂੰ ਇਸ ਦੀ ਸ਼ਿਕਾਇਤ ਦੇ ਦਿੱਤੀ ਗਈ ਹੈ। ਪੀੜਤ ਸੇਵਕ ਸਿੰਘ ਪੁੱਤਰ ਸੁੱਚਾ ਸਿੰਘ ਨੇ ਦੱਸਿਆ ਕਿ ਬੀਤੀ 20 ਜਨਵਰੀ ਦੀ ਰਾਤ ਨੂੰ ਉਸ ਨੇ ਆਪਣੀਆਂ 26 ਦੇ ਕਰੀਬ ਬੱਕਰੀਆਂ ਨੂੰ ਵਾਡ਼ੇ ’ਚ ਬੰਨ੍ਹ ਦਿੱਤਾ।
ਇਹ ਵੀ ਪੜ੍ਹੋ -ਭਾਰਤ ’ਚ ਇਸ ਮਹੀਨੇ ਰੂਸੀ ਵੈਕਸੀਨ Sputnik V ਨੂੰ ਮਿਲ ਸਕਦੀ ਹੈ ਮਨਜ਼ੂਰੀ
ਅਗਲੀ ਸਵੇਰ ਨੂੰ ਇਕ ਬੱਕਰੀ ਦੀ ਮੌਤ ਹੋ ਚੁੱਕੀ ਸੀ ਅਤੇ ਬਾਅਦ ਵਿਚ ਇਕ-ਇਕ ਕਰ ਕੇ ਬਾਕੀ ਬੱਕਰੀਆਂ ਦੀ ਵੀ ਮੌਤ ਹੋ ਗਈ। ਇਸ ਸਬੰਧੀ ਡਾਕਟਰ ਨੂੰ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ। ਉਸ ਨੇ ਦੱਸਿਆ ਕਿ ਉਸ ਨੂੰ ਤਕਰੀਬਨ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਸੇਵਕ ਨੇ ਅਣਪਛਾਤੇ ਵਿਅਕਤੀ 'ਤੇ ਬੱਕਰੀਆਂ ਨੂੰ ਜ਼ਹਿਰ ਦੇਣ ਦਾ ਦੋਸ਼ ਲਾਇਆ ਹੈ। ਥਾਣਾ ਅਮੀਰ ਖਾਸ ਦੀ ਪੁਲਸ ਕੋਲੋਂ ਸੇਵਕ ਨੇ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੀਡ਼ਤ ਸੇਵਕ ਸਿੰਘ ਦੇ ਹੋਏ ਨੁਕਸਾਨ ਲਈ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ।
ਇਹ ਵੀ ਪੜ੍ਹੋ -ਇਸਲਾਮਿਕ ਸਟੇਟ ਨੇ ਲਈ ਬਗਦਾਦ ’ਚ ਹੋਏ ਦੋ ਆਤਮਘਾਤੀ ਹਮਲਿਆਂ ਦੀ ਜ਼ਿੰਮੇਵਾਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
Related News
ਹੜ੍ਹ ਪੀੜਤਾਂ ਦੇ ਮੁੱਦੇ 'ਤੇ ਕਾਂਗਰਸ ਨੇ ਘੇਰੀ ''ਆਪ'' ਸਰਕਾਰ, ਪਰਗਟ ਸਿੰਘ ਨੇ ਮੁਆਵਜ਼ੇ ਦੀ ਅਧੂਰੀ ਵੰਡ 'ਤੇ ਚੁੱਕੇ ਸਵ
