ਸੰਸਦ ਮੈਂਬਰ ਵਿਕਰਮ ਸਾਹਨੀ ਨੇ ਮਨਮੋਹਕ ਸੰਗੀਤਮਈ ਸੂਫੀ ਸ਼ਾਮ ਪੇਸ਼ ਕੀਤੀ

Saturday, Jan 27, 2024 - 06:03 PM (IST)

ਸੰਸਦ ਮੈਂਬਰ ਵਿਕਰਮ ਸਾਹਨੀ ਨੇ ਮਨਮੋਹਕ ਸੰਗੀਤਮਈ ਸੂਫੀ ਸ਼ਾਮ ਪੇਸ਼ ਕੀਤੀ

ਚੰਡੀਗੜ੍ਹ : ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਚੰਡੀਗੜ੍ਹ ਵਿਖੇ ਪੰਜਾਬ ਦੀ ਸਨਅਤ ਵੱਲੋਂ ਆਪਣੇ ਸਨਮਾਨ ਸਮਾਰੋਹ ਮੌਕੇ ਇਕ ਰੂਹਾਨੀ ਸੰਗੀਤਕ ਸੂਫੀ ਸ਼ਾਮ ਪੇਸ਼ ਕੀਤੀ। ਸਾਹਨੀ ਨੇ ਦੋ ਘੰਟੇ ਤੋਂ ਵੱਧ ਚੱਲੇ ਸੁਰੀਲੇ ਸੈਸ਼ਨ ਵਿਚ ਵਾਰਿਸ਼ ਸ਼ਾਹ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਸ਼ਿਵ ਕੁਮਾਰ ਬਟਾਲਵੀ ਅਤੇ ਹੋਰ ਸੂਫ਼ੀ ਕਵੀਆਂ ਦੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਸ ਵਿਚ ਉਨ੍ਹਾਂ ਦੀ ਮਨਮੋਹਕ ਅਤੇ ਭਾਵਪੂਰਤ ਪੇਸ਼ਕਾਰੀ ਨਾਲ ਸਰੋਤੇ ਮੰਤਰਮੁਗਧ ਹੋ ਗਏ। ਵਿਕਰਮ ਸਾਹਨੀ ਨੇ ਆਪਣੇ ਰੂਹਾਨੀ ਸੂਫੀ ਸੰਗੀਤ ਨਾਲ ਵੱਖ-ਵੱਖ ਸਰੋਤਿਆਂ ਦਾ ਮਨ ਮੋਹ ਲਿਆ, ਜਿਸ ਨੂੰ ਸਾਰਿਆਂ ਨੇ ਪਿਆਰ ਕੀਤਾ ਅਤੇ ਪ੍ਰਸ਼ੰਸਾ ਕੀਤੀ।

ਇਸ ਸੰਗੀਤਮਈ ਸੂਫੀ ਸ਼ਾਮ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ: ਬਲਬੀਰ ਸਿੰਘ, ਅਮਨ ਅਰੋੜਾ, ਹਰਜੋਤ ਸਿੰਘ ਬੈਂਸ, ਗੁਰਮੀਤ ਸਿੰਘ ਮੀਤ ਹੇਅਰ, ਬ੍ਰਹਮ ਸ਼ੰਕਰ ਜਿੰਪਾ ਅਤੇ ਲਾਲ ਚੰਦ ਕਟਾਰੂਚੱਕ ਨੇ ਵਿਸ਼ੇਸ਼ ਹਾਜ਼ਰੀ ਭਰੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਜਿਵੇਂ ਕਿ ਮੁੱਖ ਸਕੱਤਰ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵੀ.ਕੇ.ਸਿੰਘ, ਉਦਯੋਗ ਸਕੱਤਰ ਤੇਜਵੀਰ ਸਿੰਘ, ਹੁਨਰ ਵਿਕਾਸ ਸਕੱਤਰ ਜਸਪ੍ਰੀਤ ਤਲਵਾਰ, ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ, ਏ.ਡੀ.ਜੀ.ਪੀ ਸੁਰੱਖਿਆ ਸੁਧਾਂਸ਼ੂ ਸ੍ਰੀਵਾਸਤਵ, ਡੀ.ਸੀ. ਮੋਹਾਲੀ ਆਸ਼ਿਕਾ ਜੈਨ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ। ਉਦਯੋਗ ਜਗਤ ਦੇ ਦਿੱਗਜਾਂ ਜਿਵੇਂ ਸੋਨਾਲੀਕਾ ਦੇ ਚੇਅਰਮੈਨ ਏ.ਐਸ. ਮਿੱਤਲ, ਟ੍ਰਾਈਡੈਂਟ ਦੇ ਚੇਅਰਮੈਨ ਰਜਿੰਦਰ ਗੁਪਤਾ, ਰੁਪਿੰਦਰ ਸਚਦੇਵਾ, ਪੀ.ਜੇ. ਸਿੰਘ, ਅਜੈ ਜੈਨ, ਜਸਪਾਲ ਸਿੰਘ, ਸੰਜੀਵ ਜੁਨੇਜਾ, ਆਰ ਕਪੂਰ ਰੈਡੀਸਨ ਅਤੇ ਹੋਰ ਉਦਯੋਗਪਤੀਆਂ ਨੇ ਸ਼ਾਮ ਦੀ ਮੇਜ਼ਬਾਨੀ ਕੀਤੀ। 


author

Gurminder Singh

Content Editor

Related News