ਪਤੀ ਦੀ ਮੌਤ ਦਾ ਇਨਸਾਫ਼ ਲੈਣ ਲਈ ਦਰ-ਦਰ ਠੋਕਰਾਂ ਖਾਣ ਨੂੰ ਮਜ਼ਬੂਰ ਹੋਈ ਪਤਨੀ

09/29/2020 4:58:45 PM

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਵਾਰਡ ਨੰਬਰ 7 ਦੀ ਵਸਨੀਕ ਵਿਧਵਾ ਸੀਮਾ ਰਾਣੀ ਨੇ ਦੱਸਿਆ ਕਿ ਉਸਦੇ ਪਤੀ ਝਿਰਮਲ ਸਿੰਘ ਦੀ ਮੌਤ 23 ਸਤੰਬਰ ਨੂੰ ਪਿੰਡ ਬੀਰਕਲਾ(ਚੀਮਾ) ਦੇ ਨੇੜੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰਨ ਦੇ ਕਾਰਨ ਹੋ ਗਈ ਸੀ ਪਰੰਤੂ ਨਾ ਤਾਂ ਪੁਲਸ ਨੇ ਅਣਪਛਾਤੇ ਵਾਹਨ ਦੇ ਖਿਲਾਫ ਮੁਕੱਦਮਾ ਕੀਤਾ ਹੈ ਜਿਸ ਲਈ ਮੈਂ ਲੰਬੇ ਸਮੇਂ ਤੋਂ ਖੱਜਲ-ਖੁਆਰ ਹੋ ਰਹੀ ਹਾਂ। ਉਸਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਣਪਛਾਤੇ ਵਾਹਨ ਚਾਲਕ ਦੀ ਪਛਾਣ ਕਰਕੇ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਇਨਸਾਫ ਦਿਵਾਇਆ ਜਾਵੇ।

ਇਹ ਵੀ ਪੜ੍ਹੋ: ਕੀ ਸਰਗਰਮ ਸਿਆਸਤ 'ਚ ਕੁੱਦਣਗੇ ਬੀਬੀ ਭੱਠਲ? ਵਿਰੋਧੀ ਦਲਾਂ 'ਚ ਵੀ ਛਿੜੀ ਚਰਚਾ

ਮ੍ਰਿਤਕ ਦੇ ਪੁੱਤਰ ਡਿਪਟੀ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਦਾ ਪੁਲਸ ਕਾਰਵਾਈ ਤੋਂ ਬਿਨਾਂ ਪੋਸਟ ਮਾਰਟਮ ਤਾਂ ਕਿ ਕਰਵਾਉਣਾ ਸੀ ਸਗੋਂ ਉੱਚ ਪਹੁੰਚ ਵਾਲੇ ਲੋਕਾਂ ਨੇ ਬਾਹਰੋਂ ਬਾਹਰ ਹੀ ਗੰਢ ਤੁੱਪ ਕਰਕੇ ਪੁਲਸ ਕਾਰਵਾਈ ਤੋਂ ਪਰਿਵਾਰ ਨੂੰ ਹਨੇਰੇ 'ਚ ਰੱਖਿਆ। ਜਦੋਂ ਇਸ ਸਬੰਧੀ ਪੁਲਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਕੋਈ ਤਸਲੀਬਖ਼ਸ ਜਵਾਬ ਨਹੀਂ ਦਿੱਤਾ। ਇਸ ਸਬੰਧੀ ਪੁਲਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਝਿਰਮਲ ਸਿੰਘ ਦੀ ਅਣਪਛਾਤੇ ਵਾਹਨ ਨਾਲ ਫੇਟ ਸਬੰਧੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੌਕੇ ਤੇ ਮੌਜੂਦ ਪੰਚਾਇਤ ਦੇ ਲੋਕਾਂ ਨੇ ਪੋਸਟ ਮਾਰਟਮ ਅਤੇ ਪੁਲਸ ਕਾਰਵਾਈ ਨਾ ਕਰਵਾਉਣ ਤੋਂ ਮਨਾਂ ਕਰਨ ਉਪਰੰਤ ਹੀ ਲਾਸ਼ ਵਾਰਸਾਂ ਨੂੰ ਸੌਪ ਦਿੱਤੀ ਗਈ ਸੀ। ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਮਾਮਾ ਗੁਰਦਿਆਲ ਸਿੰਘ, ਸੁਖਵਿੰਦਰ ਕੌਰ ਮਾਨਸਾ ਆਦਿ ਹਾਜ਼ਰ ਸਨ।  

ਇਹ ਵੀ ਪੜ੍ਹੋ: ਫ਼ਿਲਮੀ ਅੰਦਾਜ਼ 'ਚ ਕਾਰ ਚੋਰੀ ਕਰਨ ਦੀ ਅਸਫ਼ਲ ਕੋਸ਼ਿਸ਼, ਭੱਜਦੇ ਜਾਂਦੇ ਵੀ ਕਰ ਗਏ ਇਹ ਕਾਰਾ


Shyna

Content Editor

Related News