ਵਾਲਮੀਕਿ ਭਾਈਚਾਰੇ ਦੇ ਲੋਕਾਂ ਨੇ ਫਰੀਦਕੋਟ ਰੋਡ 'ਤੇ ਲਾਇਆ ਧਰਨਾ

09/27/2019 2:53:36 PM

ਗੁਰੂਹਰਸਹਾਏ (ਆਵਲਾ) - ਸਮੂਹ ਵਾਲਮੀਕਿ ਭਾਈਚਾਰੇ ਵਲੋਂ ਗੁਰੂਹਰਸਹਾਏ-ਫਰੀਦਕੋਟ ਰੋਡ ਜਾਮ ਕਰਕੇ ਪੁਲਸ ਪ੍ਰਸ਼ਾਸਨ ਖਿਲਾਫ ਧਰਨਾ ਦਿੱਤਾ ਗਿਆ, ਜਿਸ ਦੌਰਾਨ ਉਨ੍ਹਾਂ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਭਾਰਤੀ ਵਾਲਮੀਕਿ ਪੰਜਾਬ ਯੂਥ ਫੈਡਰੇਸ਼ਨ ਦੇ ਵਾਈਸ ਪ੍ਰਧਾਨ ਬਿੱਟੂ ਭੀਮਾਲ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਵਲੋਂ ਲਗਾਤਾਰ ਵਾਲਮੀਕਿ ਭਾਈਚਾਰੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਵਾਲਮੀਕਿ ਭਾਈਚਾਰੇ ਦੇ ਲੋਕਾਂ 'ਤੇ ਆਏ ਦਿਨ ਝੂਠੇ ਪਰਚੇ ਕੀਤੇ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਅੱਜ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਦੁਪਹਿਰ ਤੱਕ ਲਗਾਏ ਗਏ ਇਸ ਧਰਨੇ ਕਾਰਨ ਸਕੂਲਾਂ ਦੇ ਬੱਚਿਆਂ ਨੂੰ ਬੜੀ ਮੁਸ਼ਕਿਲ ਹੋਈ। ਟ੍ਰੈਫਿਕ ਜਾਮ ਹੋਣ ਕਾਰਨ ਸ਼ਹਿਰ ਦਾ ਬੁਰਾ ਹਾਲ ਹੋ ਗਿਆ। ਲੋਕਾਂ ਨੂੰ ਆਪਣੇ ਘਰਾਂ 'ਚ ਜਾਨ ਲਈ ਸ਼ਹਿਰ ਦੀਆਂ ਗਲੀਆਂ 'ਚੋਂ ਲੰਘਣਾ ਪਿਆ ।

PunjabKesari


rajwinder kaur

Content Editor

Related News