ਪੰਜਾਬ ਸਰਕਾਰ ਦੀਆਂ ਹੈਰਾਨੀਜਨਕ ਨੀਤੀਆਂ, ਕੋਈ ਵੈਕਸੀਨ ਨੂੰ ਤਰਸ ਰਿਹੈ ਤੇ ਕੋਈ ਲਗਵਾਉਣ ਲਈ ਤਿਆਰ ਨਹੀਂ

05/11/2021 1:22:26 PM

ਗੁਰੂਹਰਸਹਾਏ (ਸੁਨੀਲ ਆਵਲਾ): ਪੰਜਾਬ ਸਰਕਾਰ ਵੱਲੋਂ 10 ਮਈ ਨੂੰ 18 ਸਾਲਾ ਤੋਂ ਲੈ ਕੇ 44 ਸਾਲ ਲੇਬਰ ਕਲਾਸ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ੁਰੂ ਕੀਤਾ ਗਿਆ।ਸ਼ਹਿਰ ਗੁਰੂਹਰਸਹਾਏ ਦੇ ਸੀ.ਐੱਚ.ਸੀ. ਹਸਪਤਾਲ ਵਿਖੇ 45 ਸਾਲਾ ਤੋਂ ਉੱਪਰ ਵਾਲੇ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਵੈਕਸੀਨ ਨਹੀਂ ਹੈ ਅਤੇ 18 ਸਾਲਾਂ ਤੋਂ 44 ਸਾਲ ਦੇ ਲੇਬਲ ਕਲਾਸ ਦੇ ਲੋਕ ਲਗਵਾਉਣ ਨੂੰ ਤਿਆਰ ਨਹੀਂ ਹਨ।ਸ਼ਹਿਰ ਦੇ ਸੀ.ਐਚ.ਸੀ. ਹਸਪਤਾਲ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਦਿਨਾਂ ਤੋਂ 45 ਸਾਲ ਤੋ ਉੱਪਰ ਵਾਲੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਗਾਈ ਜਾ ਰਹੀ ਹੈ। ਪਰ ਹਸਪਤਾਲ ਵਿਚ ਵੈਕਸੀਨ ਨਾ ਹੋਣ ਕਰਕੇ ਲੋਕਾਂ ਨੂੰ ਵੈਕਸੀਨ ਲਗਵਾਏ ਬਗੈਰ ਹੀ ਘਰ ਵਾਪਸ ਜਾਣਾ ਪਿਆ। 

ਇਹ ਵੀ ਪੜ੍ਹੋ:  ਬਠਿੰਡਾ ਦੇ ਡਾਕਟਰ ਦੀ ਦਰਿਆਦਿਲੀ ਨੂੰ ਸਲਾਮ, ਨਿੱਜੀ ਹਸਪਤਾਲ ’ਚ ਕੋਰੋਨਾ ਪੀੜਤਾਂ ਦਾ ਕਰੇਗਾ ਮੁਫ਼ਤ ਇਲਾਜ

ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ 10ਮਈ ਨੂੰ 18 ਸਾਲ ਤੋਂ ਲੈ ਕੇ 44 ਸਾਲ ਤਕ ਲੇਬਰ ਵਰਗ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਪਰ ਇਸ ਸਬੰਧੀ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਾਭਪਾਤਰੀ ਲੇਬਰ ਕਲਾਸ ਲੋਕਾਂ ਨੂੰ ਫੋਨ ਕਰਕੇ ਵੈਕਸੀਨ ਲਾਉਣ ਸਬੰਧੀ ਜਾਣੂ ਕਰਵਾਇਆ ਗਿਆ। ਪਰ ਕਈ ਲੋਕਾਂ ਨੇ ਫ਼ੋਨ ਤੇ ਹੀ ਸਾਫ਼ ਮਨਾ ਕਰ ਦਿੱਤਾ ਕਿ ਅਸੀਂ ਵੈਕਸੀਨ ਨਹੀਂ ਲਗਵਾਉਣੀ।ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਨੇ ਲਾਭਪਾਤਰੀ ਰਾਹੀਂ ਲੇਬਰ ਵਰਗ ਦੇ ਲੋਕਾਂ ਨੂੰ ਫੋਨ ਕੀਤਾ ਹੈ ਕਿ ਨਹੀਂ ਇਸ ਦੀ ਜਾਣਕਾਰੀ ਨਹੀਂ ਮਿਲੀ ਸਕੀ ਕਿ ਇਹ ਗੱਲ ਸੱਚ ਹੈ ਕਿ ਝੂਠ ਹੈ।ਆਖਿਰਕਾਰ ਸਰਕਾਰ ਨੇ ਪਹਿਲਾਂ ਲੇਬਰ ਵਰਗ ਨੂੰ ਹੀ ਕਿਉਂ ਵੈਕਸੀਨ ਲਗਵਾਉਣ ਲਈ ਕਿਹਾ ਗਿਆ ਕਿਉਂਕਿ ਜ਼ਿੰਦਗੀ ਹਰ ਇਕ ਵਰਗ ਦੇ ਲੋਕ ਨੂੰ ਪਿਆਰੀ ਹੈ।

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਆਪ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਤੇ ਦੋ ਦੋਸਤਾਂ ਦੀ ਭਿਆਨਕ ਸੜਕ ਹਾਦਸੇ ’ਚ ਮੌਤ

ਜੋ ਲੋਕ ਵੈਕਸੀਨ ਲਵਾਉਣਾ ਚਾਹੁੰਦੇ ਹਨ ਉਨ੍ਹਾਂ ਵਾਸਤੇ ਵੈਕਸੀਨ ਨਹੀਂ ਅਤੇ ਜੋ ਲੋਕ ਵੈਕਸੀਨ ਨਹੀਂ ਲਾਉਣਾ ਚਾਹੁੰਦੇ ਉਨ੍ਹਾਂ ਲਈ ਵੈਕਸੀਨ ਸਟਾਕ ਕਰ ਕੇ ਰੱਖੀ ਗਈ ਹੈ।ਅਲੱਗ ਅਲੱਗ ਉਮਰ ਦੇ ਲੋਕਾਂ ਨੂੰ ਵੈਕਸੀਨ ਲਵਾਉਣ ਵਾਸਤੇ ਅਲੱਗ ਪ੍ਰਕਾਰ ਦੇ ਕੋਡ ਵਰਡ ਰੱਖੇ ਗਏ ਹਨ ਉਸ ਦੇ ਹਿਸਾਬ ਨਾਲ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ।ਸੀ.ਐਚ.ਸੀ. ਹਸਪਤਾਲ ਵਿਖੇ ਵੈਕਸੀਨ ਲਗਵਾਉਣ ਲਈ ਬਣਾਏ ਗਏ ਕਮਰੇ ਅੰਦਰ ਵਿਹਲੇ ਅਤੇ ਖਾਲੀ ਬੈਠੇ   ਸਿਹਤ ਕਰਮਚਾਰੀ।

ਇਹ ਵੀ ਪੜ੍ਹੋ:  ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


Shyna

Content Editor

Related News