ਅਣਪਛਾਤੇ ਵਿਅਕਤੀ ਦੀ ਸ਼ੱਕੀ ਹਾਲਤ ’ਚ ਮੌਤ

Saturday, Aug 17, 2019 - 03:17 AM (IST)

ਅਣਪਛਾਤੇ ਵਿਅਕਤੀ ਦੀ ਸ਼ੱਕੀ ਹਾਲਤ ’ਚ ਮੌਤ

ਅਬੋਹਰ, (ਸੁਨੀਲ)- ਸਥਾਨਕ ਮੰਡੀ ਨੰ. 1 ’ਚ ਅੱਜ ਦੁਪਹਿਰ ਨੂੰ ਇਕ ਅਣਪਛਾਤੇ ਵਿਅਕਤੀ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪਛਾਣ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰੱਖਿਆ ਹੈ। ਜਾਣਕਾਰੀ ਅਨੁਸਾਰ ਟੈਕਸੀ ਸਟੈਂਡ ਨੇਡ਼ੇ ਅੱਜ ਦੁਪਹਿਰ ਕਰੀਬ 35 ਸਾਲਾ ਇਕ ਅਣਪਛਾਤਾ ਵਿਅਕਤੀ ਸਡ਼ਕ ’ਤੇ ਡਿੱਗਿਆ ਪਿਆ ਦੇਖ ਕੇ ਨੇਡ਼ੇ-ਤੇਡ਼ੇ ਦੇ ਲੋਕਾਂ ਨੇ ਇਸ ਦੀ ਸੂਚਨਾ 108 ਨੰ. ਐਂਬੂਲੈਂਸ ਚਾਲਕਾਂ ਨੂੰ ਦਿੱਤੀ ਜਿਨ੍ਹਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਨੰ. 1 ਦੀ ਪੁਲਸ ਨੇ ਲਾਸ਼ ਨੂੰ ਪਛਾਣ ਲਈ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।

ਇਕ ਹੋਰ ਮਾਮਲੇ ’ਚ ਪਿੰਡ ਕਾਲਾ ਟਿੱਬਾ ਵਾਸੀ ਦੋ ਭਰਾਵਾਂ ਨੂੰ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਨੇ ਕੁੱਟ-ਮਾਰ ਕਰ ਕੇ ਫੱਟਡ਼ ਕਰ ਦਿੱਤਾ ਅਤੇ ਉਨ੍ਹਾਂ ਕੋਲੋਂ ਨਕਦੀ ਅਤੇ ਮੋਬਾਇਲ ਖੋਹ ਲਏ। ਫੱਟਡ਼ਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਅਧੀਨ ਕੁਲਦੀਪ ਪੁੱਤਰ ਜੀਤ ਰਾਮ ਅਤੇ ਉਸਦੇ ਭਰਾ ਸੰਦੀਪ ਨੇ ਦੱਸਿਆ ਕਿ ਬੀਤੀ ਰਾਤ ਉਹ ਬਾਈਕ ’ਤੇ ਪਿੰਡ ਘੱਲੂ ਜਾ ਰਹੇ ਸੀ ਕਿ ਰਸਤੇ ’ਚ ਦਾਣਾ ਮੰਡੀ ਨੇਡ਼ੇ ਕੁਝ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਕੇ ਕੁੱਟ-ਮਾਰ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਇਕ ਹੋਰ ਮਾਮਲੇ ’ਚ ਪਿੰਡ ਢਾਬਾ ਕੋਕਰਿਆ ਵਾਸੀ ਅੌਰਤ ਨੂੰ ਉਸਦੇ ਗੁਆਂਢੀਆਂ ਨੇ ਕੁੱਟ-ਮਾਰ ਕਰ ਕੇ ਫੱਟਡ਼ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਅਧੀਨ ਸੰਤਰੋ ਦੇਵੀ ਪਤਨੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲੇ ਇਕ ਵਿਅਕਤੀ ਨੇ ਕੁੱਤੀ ਰੱਖੀ ਹੋਈ ਹੈ ਜੋ ਕਿ ਅਕਸਰ ਆਉਂਦੇ-ਜਾਂਦੇ ਉਨ੍ਹਾਂ ਦੇ ਬੱਚਿਆਂ ’ਤੇ ਹਮਲਾ ਕਰ ਦਿੰਦੀ ਹੈ। ਬੀਤੀ ਸ਼ਾਮ ਜਦੋਂ ਉਹ ਗਲੀ ਵਿਚੋਂ ਲੰਘ ਰਹੀ ਸੀ ਤਾਂ ਕੁੱਤੀ ਨੇ ਉਸ ’ਤੇ ਭੌਂਕਣਾ ਸ਼ੁਰੂ ਕਰ ਦਿੱਤਾ ਜਦੋਂ ਉਸ ਨੇ ਪੱਥਰ ਮਾਰ ਕੇ ਉਸ ਨੂੰ ਭਜਾਉਣ ਦਾ ਯਤਨ ਕੀਤਾ ਤਾਂ ਇਸੇ ਗੱਲ ਤੋਂ ਉਨ੍ਹਾਂ ਦੇ ਗੁਆਂਢੀ ਨੇ ਉਸ ਨੂੰ ਕੁੱਟ-ਮਾਰ ਕੇ ਫੱਟਡ਼ ਕਰ ਦਿੱਤਾ।


author

Bharat Thapa

Content Editor

Related News