ਅਣਪਛਾਤੇ ਵਿਅਕਤੀਆਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਦੇ ਤੋੜੇ ਸ਼ੀਸ਼ੇ

Monday, Jan 07, 2019 - 05:28 AM (IST)

ਅਣਪਛਾਤੇ ਵਿਅਕਤੀਆਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਦੇ ਤੋੜੇ ਸ਼ੀਸ਼ੇ

ਗਿੱਦਡ਼ਬਾਹਾ, (ਸੰਧਿਆ)- ਠਾਕੁਰ ਮੁਹੱਲੇ ਵਿਚ ਇਕ ਗਲੀ ’ਚ ਘਰ ਦੇ ਸਾਹਮਣੇ ਖਡ਼੍ਹੀ ਕਾਰ ਦਾ ਸ਼ਨੀਵਾਰ ਨੂੰ ਸਵੇਰੇ 5:30 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਸ਼ੀਸ਼ੇ ਤੋਡ਼ ਦਿੱਤੇ। ਕਾਰ ਮਾਲਕ ਸਾਗਰ ਪੁੱਤਰ ਬਾਬੂਰਾਮ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਉਸ ਨੇ ਆਪਣੀ ਸਫੈਦ ਰੰਗ ਦੀ ਜੈੱਨ ਕਾਰ ਆਪਣੇ ਘਰ ਦੇ ਸਾਹਮਣੇ ਖਡ਼੍ਹੀ ਕੀਤੀ ਸੀ। ਸਵੇਰੇ ਕਰੀਬ 5:00 ਵਜੇ ਉਹ ਸੈਰ ਕਰਨ ਗਿਆ ਤਾਂ ਉਸ ਸਮੇਂ ਕਾਰ ਸਹੀ ਸਲਾਮਤ ਸੀ ਪਰ ਜਦੋਂ ਉਹ ਅੱਧੇ ਘੰਟੇ ਬਾਅਦ ਵਾਪਸ ਆਇਆ ਤਾਂ ਉਸ ਦੀ ਕਾਰ ਦੇ ਸ਼ੀਸ਼ੇ ਟੁੱਟੇ ਹੋਏ ਸਨ। 
ਇਸ ਦੌਰਾਨ ਆਸ-ਪਾਸ ਦੇ ਲੋਕਾਂ ਤੋਂ ਜਦੋਂ ਉਸ ਨੇ ਪਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕੁਝ ਟੁੱਟਣ ਦੀ ਆਵਾਜ਼ ਤਾਂ ਜ਼ਰੂਰ ਆਈ ਸੀ ਪਰ ਜਿਵੇਂ  ਹੀ ਉਨ੍ਹਾਂ ਨੇ ਆਪਣੇ ਘਰ ਦੇ ਬਾਹਰ ਆ ਕੇ ਦੇਖਿਆ ਤਾਂ ਕਾਰ ਦੇ ਸ਼ੀਸ਼ੇ ਟੁੱਟੇ ਹੋਏ ਸਨ  ਪਰ ਸ਼ੀਸ਼ੇ ਤੋਡ਼ਨ ਵਾਲੇ ਵਿਅਕਤੀ ਫਰਾਰ ਹੋ ਚੁੱਕੇ ਸਨ। ਦੱਸਣਯੋਗ ਹੈ ਕਿ ਕਾਰ ਦੇ ਸ਼ੀਸ਼ੇ ਟੁੱਟਣ ਨਾਲ ਪੂਰੇ ਮੁਹੱਲੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। 


Related News