ਅਣਪਛਾਤੀ ਲੜਕੀ ਨੇ ਭਾਖੜਾ ’ਚ ਮਾਰੀ ਛਾਲ : ਮੌਤ

Friday, Jan 15, 2021 - 01:44 AM (IST)

ਅਣਪਛਾਤੀ ਲੜਕੀ ਨੇ ਭਾਖੜਾ ’ਚ ਮਾਰੀ ਛਾਲ : ਮੌਤ

ਪਟਿਆਲਾ, (ਬਲਜਿੰਦਰ)- ਸ਼ਹਿਰ ਤੋਂ ਕੁਝ ਦੂਰੀ ’ਤੇ ਸਿੱਧੂਵਾਲ ਪੁਲ ਤੋਂ ਅੱਜ ਇਕ ਨੌਜਵਾਨ ਲੜਕੀ ਨੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ, ਜਿਸ ਨੂੰ ਕੁਝ ਦੂਰੀ ’ਤੇ ਲੋਕਾਂ ਨੇ ਕੱਢ ਲਿਆ ਪਰ ਉਦੋਂ ਤੱਕ ਲੜਕੀ ਦੀ ਮੌਤ ਹੋ ਚੁਕੀ ਸੀ।

ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਇੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ’ਚ ਲਿਆ। ਉਨ੍ਹਾਂ ਦੱਸਿਆ ਕਿ 72 ਘੰਟੇ ਲਈ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਰੱਖ ਦਿੱਤੀ ਹੈ।


author

Bharat Thapa

Content Editor

Related News