ਸੜਕ ’ਤੇ ਰੇਸ ਲਗਾ ਰਹੇ 2 ਟਰੈਕਟਰਾਂ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮੌਤ
Wednesday, Apr 27, 2022 - 12:13 PM (IST)

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ, ਜ.ਬ) : ਸੜਕ ’ਤੇ ਰੇਸ ਲਗਾਉਂਦੇ ਹੋਏ ਜਾ ਰਹੇ ਦੋ ਟਰੈਕਟਰਾਂ ਨੂੰ ਤੇਜ਼ ਰਫਤਾਰ ਬੱਸ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਇਕ ਟਰੈਕਟਰ ਸਡ਼ਕ ਦੇ ਇਕ ਪਾਸੇ ਜਾ ਰਹੀ ਮੋਟਰਸਾਈਕਲ ’ਤੇ ਜਾ ਚਡ਼੍ਹਿਆ ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਪਿੰਡ ਮੱਲਵਾਲ ਕਦੀਮ ਦੇ ਕੋਲ ਹੋਇਆ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮਲਕੀਤ ਸਿੰਘ ਪਿੰਡ ਕਮੱਗਰ ਨੇ ਦੱਸਿਆ ਕਿ ਸੋਮਵਾਰ ਸ਼ਾਮ ਉਹ ਗੁਰਮੇਜ ਸਿੰਘ ਪਿੰਡ ਨੱਥੂਵਾਲਾ ਦੇ ਨਾਲ ਮੋਟਰਸਾਈਕਲ ਤੇ ਕੈਂਟ ਤੋਂ ਪਿੰਡ ਵੱਲ ਨੂੰ ਜਾ ਰਿਹਾ ਸੀ ਜਦਕਿ ਉਨਾਂ ਦੇ ਅੱਗੇ ਉਸ ਦਾ ਭਤੀਜਾ ਗੁਰਜੀਤ ਸਿੰਘ ਅਤੇ ਉਸਦਾ ਸਾਥੀ ਰਾਜਦੀਪ ਸਿੰਘ ਪਿੰਡ ਮਿਸ਼ਰੀਵਾਲਾ ਅਲੱਗ ਮੋਟਰਸਾਈਕਲ ’ਤੇ ਜਾ ਰਹੇ ਸਨ। ਜਦ ਉਹ ਬਸਤੀ ਭਾਗ ਸਿੰਘ ਵਾਲੀ ਕੋਲ ਪਹੁੰਚੇ ਤਾਂ ਦੋ ਸੋਨਾਲਿਕਾ ਟਰੈਕਟਰਾਂ ਦੇ ਚਾਲਕ ਸੜਕ ’ਤੇ ਰੇਸ ਲਗਾਉਂਦੇ ਹੋਏ ਜਾ ਰਹੇ ਸਨ।
ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਵਾਲਾ ਪਹਿਲਾ ਪੰਜਾਬੀ ਸਿੱਖ ਬਣਿਆ ਜੁਗਨਦੀਪ ਸਿੰਘ
ਉਨ੍ਹਾਂ ਦੇ ਪਿੱਛੇ ਮਾਲਵਾ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਰਸਤਾ ਲੈਣ ਦੇ ਲਈ ਟਰੈਕਟਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਕ ਟਰੈਕਟਰ ਪਲਟ ਕੇ ਗੁਰਜੀਤ ਸਿੰਘ ਦੀ ਮੋਟਰਸਾਈਕਲ ’ਤੇ ਜਾ ਚੜਿਆ। ਇਸ ਹਾਦਸੇ ਵਿਚ ਗੁਰਜੀਤ ਤੇ ਰਾਜਦੀਪ ਗੰਭੀਰ ਜ਼ਖਮੀ ਹੋ ਗਏ, ਉਨ੍ਹਾਂ ਨੂੰ ਇਲਾਜ ਦੇ ਲਈ ਮੋਗਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਗੁਰਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਥਾਣਾ ਕੁੱਲਗੜੀ ਦੇ ਏ.ਐੱਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦੋਵਾਂ ਟਰੈਕਟਰਾਂ ਦੇ ਚਾਲਕਾਂ ਅੰਗਰੇਜ਼ ਸਿੰਘ ਪਿੰਡ ਸਤੀਏਵਾਲਾ, ਗੁਰਤੇਜ ਸਿੰਘ ਪਿੰਡ ਬੂਈਆਂਵਾਲਾ ਅਤੇ ਬੱਸ ਚਾਲਕ ਪਰਮਿੰਦਰ ਸਿੰਘ ਪਿੰਡ ਰਾਈਆਂਵਾਲਾ ਜ਼ਿਲ੍ਹਾ ਫਰੀਦਕੋਟ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਬੋਹਰ ਤੋਂ ਦੁਖਦਾਇਕ ਖ਼ਬਰ, ਪਿਓ ਨੇ 9 ਸਾਲਾ ਪੁੱਤਰ ਸਮੇਤ ਨਹਿਰ 'ਚ ਮਾਰੀ ਛਾਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ