ਭਿਆਨਕ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ

11/21/2020 8:01:29 PM

ਅਬੋਹਰ, (ਸੁਨੀਲ)– ਜੀਰਕਪੁਰ ਨੇਡ਼ੇ ਏਅਰਪੋਰਟ ਚੌਕ ’ਤੇ ਤੇਜ ਰਫਤਾਰ ਸਕਾਰਪਿਓ ਦੀ ਟੱਕਰ ਨਾਲ ਅਬੋਹਰ ਤੋਂ ਚੰਡੀਗਡ਼ ਜਾ ਰਹੀ ਆਲਟੋ ਕਾਰ ਸਵਾਰ ਅਬੋਹਰ ਅਤੇ ਗਿੱਦਡ਼ਬਾਹਾ ਵਾਸੀ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਕਾਰ ਦਾ ਡਰਾਈਵਰ ਅਤੇ ਉਸ ’ਚ ਸਵਾਰ ਅਬੋਹਰ ਵਾਸੀ ਦੂਜਾ ਨੌਜਵਾਨ ਗੰਭੀਰ ਰੂਪ ਨਾਲ ਫੱਟਡ਼ ਹੋ ਗਿਆ। ਥਾਣਾ ਜੀਰਕਪੁਰ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਫੱਟਡ਼ ਡਰਾਈਵਰ ਅਤੇ ਅਬੋਹਰ ਵਾਸੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗਡ਼ ’ਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਅਬੋਹਰ ਨਗਰ ਦੀ ਕ੍ਰਿਸ਼ਨਾ ਨਗਰੀ ਵਾਸੀ ਨੀਰਜ ਸਚਦੇਵਾ ਨੰਦੂ ਚੰਡੀਗਡ਼ ’ਚ ਨੌਕਰੀ ਕਰਦਾ ਹੈ। ਬੀਤੀ ਰਾਤ ਉਸਨੇ ਚੰਡੀਗਡ਼ ਜਾਣ ਦੇ ਲਈ ਮੋਬਾਈਲ ਫੋਨ ਐਪ ਰਾਹੀਂ ਮਾਰੂਤੀ ਆਲਟੋ ਕੈਬ ਦੀ ਬੁਕਿੰਗ ਕੀਤੀ ਸੀ। ਇਸ ਦੌਰਾਨ ਪ੍ਰੇਮ ਨਗਰ ਵਾਸੀ ਇਸ਼ੁ ਮਦਾਨ ਵੀ ਚੰਡੀਗਡ਼ ਜਾਣ ਦੇ ਲਈ ਉਸ ਕੈਬ ’ਚ ਸਵਾਰ ਹੋਇਆ। ਅਬੋਹਰ ਬਠਿੰਡਾ ਦੇ ਰਸਤੇ ’ਚ ਗਿੱਦਡ਼ਬਾਹਾ ਵਾਸੀ ਬੰਟੀ ਨਾਮਕ ਨੌਜਵਾਨ ਵੀ ਚੰਡੀਗਡ਼ ਜਾਣ ਦੇ ਲਈ ਉਸੇ ਆਲਟੋ ’ਚ ਸਵਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਅੱਜ ਸਵੇਰੇ ਉਕਤ ਆਲਟੋ ਕਾਰ ਜੀਰਕਪੁਰ ਦੇ ਨੇਡ਼ੇ ਏਅਰਪੋਰਟ ਚੌਕ ਦੀ ਰੈੱਡ ਲਾਈਟਾਂ ’ਤੇ ਖਡ਼ੀ ਸੀ, ਤਾਂ ਪਿੱਛੇ ਤੋਂ ਆ ਰਹੀ ਇਕ ਕਾਲੇ ਰੰਗ ਦੀ ਤੇਜ ਰਫਤਾਰ ਸਕਾਰਪਿਓ ਸਡ਼ਕ ਦੇ ਡਿਵਾਈਡਰ ਨਾਲ ਟਕਰਾ ਕੇ ਆਲਟੋ ਕਾਰ ’ਚ ਜਾ ਟਕਰਾਈ, ਜਿਸ ਨਾਲ ਕਾਰ ਡਰਾਈਵਰ ਸਮੇਤ ਚਾਰਾਂ ਨੌਜਵਾਨ ਗੰਭੀਰ ਰੂਪ ਨਾਲ ਫੱਟਡ਼ ਹੋ ਗਏ। ਜ਼ਖਮਾਂ ਨੂੰ ਨਾ ਸਹਿੰਦੇ ਹੋਏ ਅਬੋਹਰ ਵਾਸੀ ਨੀਰਜ ਸਚਦੇਵਾ ਨੰਦੂ ਅਤੇ ਗਿੱਦਡ਼ਬਾਹਾ ਵਾਸੀ ਬੰਟੀ ਨੇ ਦਮ ਤੋਡ਼ ਦਿੱਤਾ, ਜਦਕਿ ਅਬੋਹਰ ਵਾਸੀ ਇਸ਼ੁ ਮਦਾਨ ਅਤੇ ਆਲਟੋ ਡਰਾਈਵਰ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।


Bharat Thapa

Content Editor

Related News