ਜ਼ਮੀਨੀ ਝਗੜੇ ਨੂੰ ਲੈ ਕੇ ਚਲੀ ਗੋਲੀ, 2 ਸਕੇ ਭਰਾਵਾਂ ਦੀ ਮੌਤ

Wednesday, Jun 10, 2020 - 10:08 PM (IST)

ਜ਼ਮੀਨੀ ਝਗੜੇ ਨੂੰ ਲੈ ਕੇ ਚਲੀ ਗੋਲੀ, 2 ਸਕੇ ਭਰਾਵਾਂ ਦੀ ਮੌਤ

ਬਰਨਾਲਾ/ਰੂੜੇਕੇ ਕਲਾਂ, (ਮੁਖਤਿਆਰ)– ਪਿੰਡ ਰੂੜੇਕੇ ਕਲਾਂ ਵਿਖੇ ਜ਼ਮੀਨੀ ਝਗੜੇ ਸਬੰਧੀ ਹੋਏ ਤਕਰਾਰ ਪਿੱਛੋਂ ਇਕ ਵਿਅਕਤੀ ਵੱਲੋਂ ਆਪਣੇ ਸਕੇ ਚਚੇਰੇ ਭਰਾਵਾਂ ’ਤੇ ਗੋਲੀ ਚਲਾਏ ਜਾਣ ਦੀ ਘਟਨਾ ’ਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਉਰਫ ਲੋਗੜੀ ਦਾ ਆਪਣੇ ਚਾਚੇ ਦੇ ਪੁੱਤਰ ਲੱਖਾ ਸਿੰਘ ਅਤੇ ਬਿੱਟੂ ਸਿੰਘ ਨਾਲ ਵੱਟ ਨੂੰ ਲੈ ਕੇ ਝਗੜਾ ਸੀ। ਅੱਜ ਉਸ ਵੇਲੇ ਝਗੜਾ ਖੂਨੀ ਰੂਪ ਧਾਰਨ ਕਰ ਗਿਆ ਜਦ ਸ਼ਾਮ ਵੇਲੇ ਦੋਵਾਂ ਧਿਰਾਂ ਦੀ ਲੜਾਈ ਹੋ ਗਈ ਜਿਸ ’ਚ ਕਰਮਜੀਤ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਚਚੇਰੇ ਭਰਾਵਾਂ ’ਤੇ ਫਾਈਰਿੰਗ ਕਰ ਦਿੱਤੀ। ਇਸ ਫਾਈਰਿੰਗ ’ਚ ਲੱਖਾ ਸਿੰਘ ਅਤੇ ਬਿੱਟੂ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਬਿੱਟੂ ਸਿੰਘ ਪੁੱਤਰ ਭੋਲਾ ਸਿੰਘ ਦੀ ਘਟਨਾ ਸਥਾਨ ’ਤੇ ਮੌਤ ਹੋ ਗਈ ਅਤੇ ਲੱਖਾ ਸਿੰਘ ਦੀ ਰਸਤੇ ’ਚ ਇਲਾਜ ਲਈ ਲਿਜਾਉਣ ਮੌਕੇ ਮੌਤ ਹੋ ਗਈ।

ਥਾਣਾ ਰੂੜੇਕੇ ਕਲਾਂ ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਹਾਲੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਪੀੜਤ ਧਿਰ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Bharat Thapa

Content Editor

Related News