ਟਿੱਪਰ ਤੇ ਸਕੂਟਰੀ ਦੀ ਟੱਕਰ ’ਚ 2 ਬੱਚਿਅਾਂ ਸਣੇ 3 ਜ਼ਖਮੀ

Sunday, Jan 13, 2019 - 03:29 AM (IST)

ਦੇਵੀਗਡ਼੍ਹ, (ਭੁਪਿੰਦਰ)- ਦੇਵੀਗਡ਼੍ਹ-ਪਟਿਆਲਾ ਮਾਰਗ ’ਤੇ ਬਿਜਲੀ ਗਰਿੱਡ ਦੇ ਸਾਹਮਣੇ ਇਕ ਟਿੱਪਰ ਅਤੇ ਸਕੂਟਰੀ ਦੀ ਆਹਮੋ-ਸਾਹਮਣੇ ਹੋਈ ਟੱਕਰ ’ਚ ਤਿੰਨ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਰਾਹਗੀਰਾਂ ਨੇ  ਪਟਿਆਲੇ ਇਲਾਜ ਲਈ ਦਾਖਲ ਕਰਵਾਇਆ, ਜਿਨ੍ਹਾਂ ’ਚੋਂ ਇਕ ਗੰਭੀਰ  ਜ਼ਖਮੀ  ਨੂੰ ਡਾਕਟਰਾਂ ਨੇ ਪੀ. ਜੀ. ਆਈ. ਚੰਡੀਗਡ਼੍ਹ ਰੈਫਰ ਕਰ ਦਿੱਤਾ।
 ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਅੱਡਾ ਦੇਵੀਗਡ਼੍ਹ ਦੇ 2 ਦੋ ਬੱਚੇ ਨਵੀਨ ਕੁਮਾਰ 18 ਸਾਲ ਪੁੱਤਰ ਪੂਰਨ ਚੰਦ, ਰਿਸ਼ਭ ਪੁੱਤਰ ਰਵਿੰਦਰ ਕੁਮਾਰ ਮਿੱਤਲ ਅਤੇ ਭੁਨਰਹੇਡ਼ੀ ਨਿਵਾਸੀ ਸੋਨੂੰ ਇਕ ਸਕੂਟਰੀ ’ਤੇ ਸਵਾਰ ਹੋ ਕੇ ਦੇਵੀਗਡ਼੍ਹ ਤੋਂ ਭੁਨਰਹੇਡ਼ੀ ਨੂੰ ਜਾ ਰਹੇ ਸਨ ਕਿ ਬਿਜਲੀ ਗਰਿੱਡ ਦੇ ਨੇਡ਼ੇ ਸਾਹਮਣੇ ਤੋਂ ਆ ਰਹੇ ਇਕ ਟਿੱਪਰ ਦੀ ਸਕੂਟਰੀ ਨਾਲ ਟੱਕਰ ਹੋ ਗਈ, ਜਿਸ ’ਤੇ ਬੱਚੇ ਸਡ਼ਕ ’ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ ਅਤੇ  ਸਕੂਟਰੀ  ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। 
ਇਸ ਮੌਕੇ ਰਾਹਗੀਰਾਂ ਨੇ ਜ਼ਖਮੀ ਬੱਚਿਆਂ ਨੂੰ ਆਪਣੀ ਗੱਡੀ ’ਚ ਪਾ ਕੇ ਪਟਿਆਲੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ, ਜਿੱਥੇ ਨਵੀਨ ਕੁਮਾਰ ਦੇ  ਗੰਭੀਰ ਸੱਟ ਲੱਗਣ ਕਾਰਨ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਇਸ ਦੌਰਾਨ ਟਿੱਪਰ ਦਾ ਡਰਾਈਵਰ ਹਾਦਸੇ ਤੋਂ ਬਾਅਦ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਪਰ ਅੱਡਾ ਦੇਵੀਗਡ਼੍ਹ ’ਚ ਭਾਰੀ ਭੀਡ਼ ਕਾਰਨ ਟਿੱਪਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਜੁਲਕਾ ਦੇ ਸਬ-ਇੰਸਪੈਕਟਰ ਕਰਮਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਟਿੱਪਰ ਨੂੰ ਕਾਬੂ ਕਰ ਕੇ ਥਾਣੇ ’ਚ ਬੰਦ ਕਰ ਦਿੱਤਾ। 


Related News