ਨੋ ਐਂਟਰੀ ’ਚ ਟਰੱਕ ਹੋਇਆ ਖਰਾਬ, ਦੋ ਘੰਟਿਆਂ ਤੱਕ ਲੋਕ ਜਾਮ ’ਚ ਫਸੇ

Wednesday, Dec 19, 2018 - 05:37 AM (IST)

ਨੋ ਐਂਟਰੀ ’ਚ ਟਰੱਕ ਹੋਇਆ ਖਰਾਬ, ਦੋ ਘੰਟਿਆਂ ਤੱਕ ਲੋਕ ਜਾਮ ’ਚ ਫਸੇ

ਲੁਧਿਆਣਾ, (ਜ.ਬ.)- ਮੰਗਲਵਾਰ ਸ਼ਾਮ ਜਿਵੇਂ ਹੀ ਲੋਕਾਂ ਦੇ ਆਪਣੇ ਦਫਤਰਾਂ ਤੇ ਫੈਕਟਰੀ ’ਚੋਂ ਨਿਕਲ ਕੇ ਘਰ ਜਾਣ ਦਾ ਸਮਾਂ ਹੋਇਆ, ਉਸੇ ਸਮੇਂ ਢੋਲੇਵਾਲ ਪੁਲ ਦੇ ਉਪਰ ਨੋ ਐਂਟਰੀ ’ਚ ਵਡ਼ਿਆ ਇਕ ਟਰੱਕ ਖਰਾਬ ਹੋ ਗਿਆ। ਟਰੱਕ ਖਰਾਬ ਹੋਣ ਨਾਲ  ਜਾਮ ਲੱਗਣ ਕਾਰਨ ਲੋਕ ਡੇਢ ਤੋਂ ਦੋ ਘੰਟਿਆਂ ਤੱਕ ਜਾਮ ਵਿਚ ਫਸੇ ਰਹੇ।  ਇਸ ਜਾਮ  ਪਿਛੇ  ਟਰੈਫਿਕ ਪੁਲਸ ਦੀ ਲਾਪਰਵਾਹੀ ਦੱਸਿਆ ਜਾ ਰਿਹਾ ਹੈ। ਜਿਸ ਨੇ ਟਰੱਕ ਨੂੰ ਨੋ ਐਂਟਰੀ ’ਚ ਜਾਣ ਤੋਂ ਰੋਕਿਆ ਨਹੀਂ। 
 ਜਾਣਕਾਰੀ  ਅਨੁਸਾਰ ਸ਼ਾਮ 6 ਵਜੇ ਦੇ ਕਰੀਬ ਢੋਲੇਵਾਲ ਪੁਲ ਤੋਂ ਚਡ਼ਿਆ ਇਕ ਦੱਸ ਟਾਇਰਾ  ਵਾਲਾ ਟਰੱਕ ਅੱਧੇ ਪੁਲ ਤੱਕ ਪੁੱਜਣ ਤੋਂ ਪਹਿਲਾ ਹੀ ਖਰਾਬ ਹੋ ਗਿਆ। ਜਿਸ ਸਮੇਂ ਟਰੱਕ ਖਰਾਬ ਹੋਇਆ, ਉਹ ਸਮਾਂ ਲੋਕਾਂ ਦੇ ਘਰ ਜਾਣ ਦਾ ਹੁੰਦਾ ਹੈ ਤੇ ਨਗਰ ਦੀਆਂ ਸਡ਼ਕਾਂ ’ਤੇ ਭਾਰੀ ਭੀਡ਼ ਰਹਿੰਦੀ ਹੈ। ਟਰੱਕ ਖਰਾਬ ਹੋਣ  ਕਾਰਨ ਉਥੇ ਲੰਮਾ ਜਾਮ ਲੱਗਾ ਰਿਹਾ ਤੇ ਰਸਤਾ ਨਾ ਮਿਲਣ ’ਤੇ ਕਈ ਲੋਕਾਂ ਨੇ ਆਪਣੇ ਵਾਹਨ ਵਾਪਸ ਘੁਮਾ ਲਏ ਅਤੇ ਮੰਜੂ ਸਿਨੇਮਾ ਵੱਲ ਪੁਲ ’ਤੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਉਥੇ ਵੀ ਜਾਮ ਲੱਗ ਗਿਆ। ਭੀਡ਼ ਜ਼ਿਆਦਾ ਹੋਣ ਕਾਰਨ  ਟਰੈਫਿਕ ਜਾਮ ਲੱਗਣ ਕਾਰਨ ਐਂਬੂਲੈਂਸ ਤੱਕ  ਵੀ ਜਾਮ ’ਚ ਫਸੀ ਰਹੀ। 
 ਇਸ ਤੋਂ  ਬਾਅਦ ਪੁੱਜੀ ਟਰੈਫਿਕ ਪੁਲਸ ਨੇ ਕਰੇਨ ਮੰਗਵਾ ਕੇ ਟਰੱਕ ਨੂੰ ਉਥੋਂ ਹਟਵਾਇਆ ਤਾਂ ਫਿਰ ਕਿਤੇ ਜਾ ਕੇ ਆਵਾਜਾਈ ਸੰਚਾਰੂ ਢੰਗ ਨਾਲ ਚੱਲ ਸਕੀ। ਉਥੇ ਜਾਮ ਵਿਚ ਫਸੇ ਲੋਕ ਟਰੈਫਿਕ ਪੁਲਸ ਨੂੰ ਕੋਸਦੇ ਦੇਖੇ ਗਏ ਲੋਕਾਂ ਦਾ ਕਹਿਣਾ ਸੀ ਕਿ ਟਰੱਕ ਨੋ ਐਂਟਰੀ ਦੇ ਸਮੇਂ ਦਾਖਲ ਹੋਇਆ ਸੀ। ਜਿਸ ’ਤੇ ਪੁਲਸ ਨੂੰ ਕੰਟਰੋਲ ਕੀਤੇ ਜਾਣ ਦੀ ਜ਼ਰੂਰਤ ਹੈ। 
 ਉਥੇ ਇਸ ਬਾਰੇ  ਟਰੈਫਿਕ ਜ਼ੋਨ 2 ਦੇ ਇੰਚਾਰਜ  ਏ. ਐੱਸ. ਆਈ. ਸਤਨਾਮ ਮਸੀਹ ਦਾ ਕਹਿਣਾ ਸੀ ਕਿ ਕਈ ਵਾਰ ਹੈਵੀ ਵਾਹਨਾਂ ਦੇ ਚਾਲਕ ਟਰੈਫਿਕ ਪੁਲਸ ਦੇ ਕਰਮਚਾਰੀਆਂ ਨੂੰ ਗੱਚਾ ਦੇ ਕੇ ਆਪਣੇ ਵਾਹਨ ਨੋ ਐਂਟਰੀ ’ਚ ਲੈ ਜਾਂਦੇ ਹਨ। ਮਸੀਹ  ਅਨੁਸਾਰ ਪੁਲਸ ਨੂੰ ਸੂਚਨਾ ਮਿਲਦੇ ਹੀ ਕਰੇਨ ਦੀ ਸਹਾਇਤਾ ਨਾਲ ਖਰਾਬ ਟਰੱਕ ਨੂੰ ਉਥੋਂ ਹਟਵਾ ਦਿੱਤਾ ਗਿਆ ਸੀ। 


Related News