ਡਿਊਟੀ ਦੌਰਾਨ ਰੇਲ ਗੱਡੀ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ

12/23/2019 6:25:46 PM

ਫ਼ਤਹਿਗੜ੍ਹ ਸਹਿਬ (ਵਿਪਨ) - ਜ਼ਿਲਾ ਫ਼ਤਹਿਗੜ੍ਹ ਸਹਿਬ ਦੇ ਸਰਹਿੰਦ ਵਿਖੇ ਰੇਲਵੇ ਵਿਭਾਗ ’ਚ ਕੀ ਮੈਨ ਦੀ ਡਿਊਟੀ ਕਰ ਰਹੇ ਇਕ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਮੌਤ ਹੋ ਗਈ। ਮਿ੍ਤਕ ਦੀ ਪਛਾਣ ਚਿੰਤਾਮਣੀ ਤੋਂ ਹੋਈ ਹੈ, ਜੋ ਆਪਣੀ ਡਿਊਟੀ ਦੌਰਾਨ ਲਾਈਨ ਦੀ ਮੁਰੰਮਤ ਕਰ ਰਿਹਾ ਸੀ। ਦੱਸ ਦੇਈਏ ਕਿ ਮਿ੍ਤਕ ਦੀ 31 ਦਸੰਬਰ ਨੂੰ ਰਿਟਾਇਰ ਮੈਂਟ ਹੋਣੀ ਸੀ, ਜਿਸ ਦੀ ਤਿਆਰੀ ਕਰਦੇ ਹੋਏ ਉਸ ਨੇ ਪ੍ਰੋਗਰਾਮ ਦੇ ਕਾਰਡ ਵੀ ਵੰਡ ਦਿੱਤੇ ਸਨ। 

ਗੇਟ ਮੈਂਨ ਗਿਆਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿ੍ਤਕ ਚਿੰਤਾਮਣੀ ਸਵੇਰੇ 10 ਵਜੇ ਸਰਹਿੰਦ ਸਾਈਡ ਤੋਂ ਲਾਈਨ ਦੀ ਮੁਰੰਮਤ ਕਰਦਾ ਹੋਏ ਫ਼ਤਹਿਗੜ੍ਹ ਸਾਹਿਬ ਨੂੰ ਜਾ ਰਿਹਾ ਸੀ। ਕੌਡੀਆਂ ਦੇ ਮੰਦਰ ਨੇੜੇ ਪੁੱਲ ਗੇਟ ਨੰਬਰ-1 ਕੋਲ ਰੇਲਵੇ ਲਾਈਨ ਦੀ ਮੁਰੰਮਤ ਕਰਦੇ ਹੋਏ ਉਹ ਰੇਲ ਗੱਡੀ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਰੇਲਵੇ ਦੇ ਏ.ਐੱਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਰੇਲਵੇ ਪੁਲਸ ਨੇ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 


rajwinder kaur

Content Editor

Related News