ਭਰਾ ਨਾਲ ਦੁਕਾਨ ’ਤੇ ਟੌਫੀ ਲੈਣ ਗਈ ਬੱਚੀ ਨਾਲ ਵਾਪਰਿਆ ਹਾਦਸਾ, ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ

Monday, Jun 13, 2022 - 02:00 PM (IST)

ਲੁਧਿਆਣਾ ( ਰਿਸ਼ੀ ) : ਥਾਣਾ ਦੁੱਗਰੀ ਦੇ ਇਲਾਕੇ ਪੰਜਾਬ ਮਾਤਾ ਨਗਰ 'ਚ 1 ਸਾਲ 2 ਮਹੀਨੇ ਦੀ ਬੱਚੀ ਆਪਣੇ ਭਰਾ ਦੇ ਨਾਲ ਕਰਿਆਨੇ ਦੀ ਦੁਕਾਨ ਤੋਂ ਟੌਫੀ ਲੈਣ ਜਾ ਰਹੀ ਸੀ। ਇਸ ਦੌਰਾਨ ਇਕ ਚਿੱਟੇ ਰੰਗ ਦੀ ਬ੍ਰੀਜ਼ਾ ਕਾਰ ਸਵਾਰ ਨੇ ਬੱਚੀ 'ਤੇ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਸ਼ਨਾਇਆ ਦੇ ਰੂਪ 'ਚ ਹੋਈ ਹੈ। ਰਾਹੁਲ ਨਾਮਕ ਕਾਰ ਚਾਲਕ ਨੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਇਸ ਮਾਮਲੇ 'ਚ ਥਾਣਾ ਦੁੱਗਰੀ ਪੁਲਸ ਨੇ ਦੋਸ਼ੀ ਰਾਹੁਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ’ਤੇ ਵਾਪਰੇ ਹਾਦਸੇ ਨੇ ਉਜਾੜੇ ਕਈ ਪਰਿਵਾਰ, ਦੋ ਜੋੜਿਆਂ ਦੀ ਮੌਕੇ ’ਤੇ ਮੌਤ

 

ਐੱਸ.ਐੱਚ.ਓ. ਨੀਰਜ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨਾਇਆ ਦੇ ਪਿਤਾ ਆਟੋ-ਚਾਲਕ ਹੈ। ਸ਼ਨੀਵਾਰ ਨੂੰ ਉਸ ਦੇ ਪਿਤਾ ਕੰਮ 'ਤੇ ਗਏ ਹੋਏ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੀ ਆਪਣੇ ਭਰਾ ਨਾਲ ਸ਼ਾਮ 6 ਵਜੇ ਖੇਡ ਰਹੀ ਸੀ ਅਤੇ ਇਸ ਦੌਰਾਨ ਹੀ ਉਹ ਆਪਣੇ ਭਰਾ ਨਾਲ ਘਰ ਦੇ ਸਾਹਮਣੇ ਵਾਲੀ ਦੁਕਾਨ ਤੋਂ ਟੌਫੀ ਲੈਣ ਲਈ ਚਲ ਗਈ। ਦੁਕਾਨ ਦੇ ਕੋਲ ਪਹੁੰਚਦੇ ਹੀ ਸ਼ਨਾਇਆ ਦਾ ਸੈਂਡਲ ਉਤਰ ਗਿਆ ਜਿਸ ਕਾਰਨ ਉਹ ਡਿੱਗ ਗਈ। ਇਸ ਤੋਂ ਪਹਿਲਾਂ ਸ਼ਨਾਇਆ ਦਾ ਭਰਾ ਉਸ ਨੂੰ ਚੁੱਕਦਾ ਮੋਹਾਲੀ ਦੇ ਰਹਿਣ ਵਾਲੇ ਕਾਰ ਸਵਾਰ ਨੇ ਉੱਥੇ ਆ ਕੇ ਕਾਰ ਰੋਕ ਲਈ ਅਤੇ ਉਸ ਸਮੇਂ ਉਹ ਫੋਨ 'ਤੇ ਗੱਲ ਕਰ ਰਿਹਾ ਸੀ। ਫੋਨ 'ਚ ਧਿਆਨ ਹੋਣ ਕਾਰਨ ਉਸ ਨੇ ਹੇਠਾਂ ਡਿੱਗੀ ਬੱਚੀ ਨੂੰ ਨਾ ਦੇਖਦੇ ਹੋਏ ਕਾਰ ਬੱਚੀ 'ਤੇ ਚੜ੍ਹਾ ਦਿੱਤੀ ਜਿਸ ਕਾਰਨ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਸੰਗਰੂਰ 'ਚ 3 ਵਿਧਾਨ ਸਭਾ ਸੀਟਾਂ 'ਤੇ ਹਲਕਾ ਇੰਚਾਰਜ ਦੀ ਗੈਰ-ਮੌਜੂਦਗੀ 'ਚ ਲੋਕ ਸਭਾ ਜ਼ਿਮਨੀ ਚੋਣ ਲੜ ਰਹੀ ਕਾਂਗਰਸ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News