ਆਵਾਜਾਈ ’ਚ ਵਿਘਨ ਪਾਉਣ ਵਾਲੇ 3 ਅੜਿੱਕੇ

Monday, Jan 07, 2019 - 01:17 AM (IST)

ਆਵਾਜਾਈ ’ਚ ਵਿਘਨ ਪਾਉਣ ਵਾਲੇ 3 ਅੜਿੱਕੇ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਲਹਿਰਾ ਪੁਲਸ ਨੇ ਤਿੰਨ ਵੱਖ-ਵੱਖ ਮਾਮਲਿਆਂ ’ਚ ਆਵਾਜਾਈ ’ਚ ਵਿਘਨ ਪਾਉਣ ਵਾਲੇ ਤਿੰਨ ਟਰੈਕਟਰ-ਟਰਾਲੀ ਚਾਲਕਾਂ ਨੂੰ ਗ੍ਰਿਫਤਾਰ ਕਰਦੇ ਹੋਏ ਥਾਣਾ ਲਹਿਰਾ ’ਚ ਕੇਸ ਦਰਜ ਕੀਤਾ ਹੈ। ਮਹਿਲਾ ਸਹਾਇਕ ਥਾਣੇਦਾਰ ਅਮਰਜੀਤ ਕੌਰ ਨੇ ਗਸ਼ਤ ਦੌਰਾਨ ਪੁਲਸ ਪਾਰਟੀ ਸਮੇਤ ਨਹਿਰ ਪੁਲ ਲਹਿਰਾ ਤੋਂ ਸਵੇਰੇ ਕਰੀਬ 11:20 ਵਜੇ ਸੁਨਾਮ ਵੱਲੋਂ ਆਉਂਦੀ ਭੂੰਗ ਨਾਲ ਓਵਰਲੋਡ ਟਰੈਕਟਰ-ਟਰਾਲੀ ਚਾਲਕ ਭਰਪੂਰ ਸਿੰਘ ਵਾਸੀ ਤੋਲਾਵਾਲ ਨੂੰ ਟਰੈਕਟਰ-ਟਰਾਲੀ ਸਮੇਤ ਗ੍ਰਿਫਤਾਰ ਕੀਤਾ। 
ਇਸੇ ਤਰ੍ਹਾਂ ਹੌਲਦਾਰ ਸੁੱਖਾ ਸਿੰਘ ਨੇ ਗਸ਼ਤ ਦੌਰਾਨ ਪੁਲਸ ਪਾਰਟੀ ਸਮੇਤ ਨਹਿਰ ਪੁਲ ਲਹਿਰਾ ਤੋਂ ਸਵੇਰੇ ਕਰੀਬ 11:30 ਵਜੇ ਸੁਨਾਮ ਵਲੋਂ ਆਉਂਦੀ ਭੂੰਗ ਨਾਲ ਓਵਰਲੋਡ ਟਰੈਕਟਰ-ਟਰਾਲੀ ਦੇ ਚਾਲਕ ਪ੍ਰਿਥੀ ਸਿੰਘ ਵਾਸੀ ਭਾਠੂਆਂ ਨੂੰ ਟਰੈਕਟਰ-ਟਰਾਲੀ ਸਮੇਤ ਗ੍ਰਿਫਤਾਰ ਕੀਤਾ। ਇਕ ਹੋਰ ਮਾਮਲੇ ’ਚ ਹੌਲਦਾਰ ਮੇਜਰ ਸਿੰਘ ਨੇ ਗਸ਼ਤ ਦੌਰਾਨ ਪੁਲਸ ਪਾਰਟੀ ਗਾਗਾ ਕੈਂਚੀਆਂ ਤੋਂ ਭੂੰਗ ਨਾਲ ਓਵਰਲੋਡ ਟਰੈਕਟਰ-ਟਰਾਲੀ ਜੋ ਆਵਾਜਾਈ ’ਚ ਵਿਘਨ ਪਾ ਰਹੀ ਸੀ, ਦੇ ਚਾਲਕ ਗੁਰਵਿੰਦਰ ਸਿੰਘ ਵਾਸੀ ਸੰਗਤੀਵਾਲਾ ਨੂੰ ਟਰੈਕਟਰ-ਟਰਾਲੀ ਸਮੇਤ ਗ੍ਰਿਫਤਾਰ ਕੀਤਾ।  


Related News