ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਵੱਲੋਂ ਕੱਢਿਆ ਗਿਆ ਟਰੈਕਟਰ ਮਾਰਚ

01/21/2021 2:32:49 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਵੱਲੋਂ ਅੱਜ ਇਸ ਖੇਤਰ ਦੇ ਇਕ ਦਰਜਨ ਤੋ ਵੱਧ ਪਿੰਡਾਂ ’ਚ ਟਰੈਕਟਰ ਮਾਰਚ ਕੱਢਿਆ ਗਿਆ। ਪਹਿਲਾਂ ਵੱਡੀ ਗਿਣਤੀ ’ਚ ਕਿਸਾਨ ਭਾਗਸਰ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਤੇ ਇੱਥੇ ਖੇਤੀ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਉਸ ਤੋਂ ਬਾਅਦ ਸੈਂਕੜੇ ਟਰੈਕਟਰਾਂ ਦਾ ਕਾਫਲਾ ਇੱਥੋਂ ਰਵਾਨਾ ਹੋਇਆ ਤੇ ਵੱਡੀ ਗਿਣਤੀ ’ਚ ਲੋਕਾਂ ਨੇ ਇਸ ’ਚ ਸ਼ਮੂਲੀਅਤ ਕੀਤੀ।

PunjabKesari

ਭਾਗਸਰ ਤੋਂ ਸ਼ੁਰੂ ਹੋਇਆ ਇਹ ਟਰੈਕਟਰ ਮਾਰਚ ਪਿੰਡ ਰਹੂੜਿਆਂਵਾਲੀ, ਮਹਾਂਬੱਧਰ, ਭੰਗਚੜੀ, ਦਬੜਾ, ਤਾਮਕੋਟ, ਚੱਕ ਤਾਮਕੋਟ ਨਾਨੂੰਵਾਲਾ, ਖੁੰਡੇਹਲਾਲ, ਚਿੱਬੜਾਂਵਾਲੀ, ਚੱਕ ਸ਼ੇਰੇਵਾਲਾ, ਗੰਧੜ, ਪਿੰਡ ਲੱਖੇਵਾਲੀ, ਮੰਡੀ ਲੱਖੇਵਾਲੀ, ਮਦਰੱਸਾ, ਕੌੜਿਆਂਵਾਲੀ ਤੇ ਰਾਮਗੜ ਚੂੰਘਾਂ ਵਿਖੇ ਗਿਆ। ਹਰੇਕ ਪਿੰਡ ’ਚੋਂ ਟਰੈਕਟਰਾਂ ਦੇ ਕਾਫਲੇ ਹੋਰਾਂ ਨਾਲ ਰਲਦੇ ਗਏ ਤੇ ਕਿਸਾਨਾਂ ਲਈ ਲੋਕਾਂ ਨੇ ਲੰਗਰ ਪਾਣੀ ਦਾ ਪ੍ਰਬੰਧ ਪਿੰਡਾਂ ’ਚ ਕੀਤਾ। ਕਿਸਾਨ ਆਗੂਆਂ ਨੇ ਸਾਰੇ ਹੀ ਪਿੰਡਾਂ ’ਚ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਖੇਤੀ ਬਿੱਲ ਹਰੇਕ ਵਰਗ ਦੇ ਲੋਕਾਂ ਲਈ ਬੇਹੱਦ ਮਾੜੇ ਹਨ। ਆਗੂਆਂ ਨੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਖੇਤੀ ਬਿੱਲਾਂ ਨੂੰ ਰੱਦ ਨਹੀ ਕਰਦੀ ਉਦੋਂ ਤੱਕ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਜਾਰੀ ਰਹੇਗਾ। ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਗਈ ਕਿ ਉਹ 26 ਜਨਵਰੀ ਨੂੰ ਦਿੱਲੀ ਵਿਖੇ ਕੀਤੇ ਜਾ ਰਹੇ ਟਰੈਕਟਰ ਮਾਰਚ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।

ਇਸ ਟਰੈਕਟਰ ਮਾਰਚ ’ਚ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਗੁਰਦਿੱਤਾ ਸਿੰਘ ਭਾਗਸਰ, ਕਾਮਰੇਡ ਜਗਦੇਵ ਸਿੰਘ, ਬਲਾਕ ਪ੍ਰਧਾਨ ਰਾਜਾ ਸਿੰਘ ਮਹਾਬੱਧਰ, ਸੁਖਰਾਜ ਸਿੰਘ ਰਹੂੜਿਆਂਵਾਲੀ, ਇਕਾਈ ਪ੍ਰਧਾਨ ਹਰਫ਼ੂਲ ਸਿੰਘ ਭਾਗਸਰ, ਹਰਚਰਨ ਸਿੰਘ ਲੱਖੇਵਾਲੀ, ਸਿਮਰਜੀਤ ਸਿੰਘ ਲੱਖੇਵਾਲੀ, ਸੋਹਣ ਸਿੰਘ ਚੱਕ ਮਦਰੱਸਾ, ਨਰਿੰਦਰ ਸਿੰਘ ਫ਼ੌਜੀ ਮਹਾਬੱਧਰ, ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇਹਲਾਲ, ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇਹਲਾਲ, ਜਗਸੀਰ ਸਿੰਘ ਲੱਖੇਵਾਲੀ, ਡਾਕਟਰ ਐਸੋਸੀਏਸ਼ਨ ਵੱਲੋਂ ਡਾ. ਦਰਸ਼ਨ ਸਿੰਘ ਭਾਗਸਰ ਤੇ ਬਹੁਤ ਸਾਰੇ ਪਿੰਡਾਂ ਦੇ ਮੋਹਤਬਾਰ ਵਿਅਕਤੀ ਮੌਜ਼ੂਦ ਸਨ। 
 


Aarti dhillon

Content Editor

Related News