ਕੈਪਟਨ ਦੀ ਕਾਰਗੁਜ਼ਾਰੀ 'ਚ ਘਾਟ ਰਹਿਣ ਕਾਰਨ ਬਦਲਣਾ ਪਿਆ ਮੁੱਖ ਮੰਤਰੀ: ਰਣਦੀਪ ਸਿੰਘ ਨਾਭਾ (ਵੀਡੀਓ)
Friday, Oct 08, 2021 - 03:54 PM (IST)
ਚੰਡੀਗੜ੍ਹ: ਨਵੇਂ ਬਣੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਵਲੋਂ ਅੱਜ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਉਨ੍ਹਾਂ ਕੋਲੋਂ ਜਦੋਂ ਲਖੀਮਪੁਰ ਖੀਰੀ ਵਿਖੇ ਹੋਏ ਕਿਸਾਨਾਂ ’ਤੇ ਕਤਲੇਆਮ ਬਾਰੇ ਪੁੱਛਿਆ ਗਿਆ ਹੈ ਉਨ੍ਹਾਂ ਕਿਹਾ ਕਿ ਜਿਹੜਾ ਇਹ ਹਾਦਸਾ ਹੋਇਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਖ਼ੁਦ ਜਮੂਰੀਅਤ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਲੋਕਾਂ ਦੀ ਆਵਾਜ਼ ਨੂੰ ਕੁਚਲਣ ਦੀ ਗੱਲ ਕਰ ਰਹੀ ਹੈ। ਉਸ ਜਮੂਰੀਅਤ ਨੂੰ ਖ਼ੁਦ ਕਤਲੇਆਮ ਖ਼ੁਦ ਜੂਮਰੀਅਤ ਕਰਨ ਲੱਗੀ ਹੋਈ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਅਜੇ ਮਿਸ਼ਰਾ ਦੇ ਮੁੰਡੇ ਵਲੋਂ ਲਖੀਮਪੁਰ ਖੀਰੀ ’ਚ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਦੇ ਮਾਮਲੇ ’ਤੇ ਰਣਦੀਪ ਸਿੰਘ ਨੇ ਕਿਹਾ ਕਿ ਕਾਨੂੰਨ ਸਭ ਲਈ ਸਾਂਝਾ ਹੈ ਤੇ ਉਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜੇਕਰ ਕੋਈ ਕੁਤਾਹੀ ਕਰਦਾ ਹੈ ਉਸ ’ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਮੁੱਖ ਮੰਤਰੀ ਦੇ ਬਦਲੇ ਜਾਣ ’ਤੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ’ਤੇ ਕਿਤੇ ਨਾ ਕਿਤੇ ਘਾਟ ਰਹੀ ਹੋਣੀ , ਜਿਸ ਕਾਰਨ ਇਹ ਤਬਦੀਲੀ ਆਈ ਹੈ ਪਰ ਹੁਣ ਜਿਹੜਾ ਮਹਿਕਮਾ ਮੈਨੂੰ ਦਿੱਤਾ ਗਿਆ ਹੈ ਪਹਿਲਾਂ 25 ਸਾਲ ਤੋਂ ਇਹ ਮਹਿਕਮਾ ਮੁੱਖ ਮੰਤਰੀਆਂ ਕੋਲ ਸੀ ਪਰ ਹੁਣ ਜੇਕਰ ਮੈਨੂੰ ਇਹ ਮਹਿਕਮਾ ਮਿਲਿਆ ਹੈ ’ਤੇ ਉਸ ’ਤੇ ਮੈਂ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹਾਂ। ਇਸ ਦੌਰਾਨ ਕਿਸਾਨਾਂ ਦੇ ਹੱਕ ’ਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ ਉਨ੍ਹਾਂ ਦੀ ਬੀਜੀ ਹੋਈ ਫ਼ਸਲ ਦੀ ਉਨ੍ਹਾਂ ਨੂੰ ਸਹੀ ਕੀਮਤ ਨਹੀਂ ਮਿਲਦੀ, ਉਦੋਂ ਤੱਕ ਕਿਸਾਨ ਉੱਪਰ ਨਹੀਂ ਉੱਠ ਸਕਦਾ। ਰਣਦੀਪ ਨਾਭਾ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇਹ ਅਪੀਲ ਕਰਦਾ ਹਾਂ ਕਿ ਇਹ 3 ਕਾਲੇ ਕਾਨੂੰਨ ਕਿਸਾਨਾਂ ਲਈ ਨੁਕਸਾਨਦਾਇਕ ਹਨ, ਇਸ ਦਾ ਜਲਦ ਤੋਂ ਜਲਦ ਮਸਲਾ ਹੱਲ ਕੀਤਾ ਜਾਵੇ। ਜਥੇਦਾਰ ਤੋਤਾ ਸਿੰਘ ਦੀ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਅਜੇ ਇਕ-ਇਕ ਚੀਜ਼ ’ਤੇ ਕਾਰਵਾਈ ਕਰ ਰਿਹਾ ਹਾਂ ਅਤੇ ਇਸ ’ਤੇ ਵੀ ਮੁੱਖ ਮੰਤਰੀ ਨਾਲ ਗੱਲਬਾਤ ਕਰਾਂਗੇ ਅਤੇ ਗੱਲਬਾਤ ਕਰਕੇ ਜ਼ਰੂਰ ਕਾਰਵਾਈ ਕਰਾਂਗੇ।