ਉਗਰਾਹਾਂ ਜਥੇਬੰਦੀ ਦਾ ਐਲਾਨ, 22 ਫਰਵਰੀ ਤੱਕ ਫ੍ਰੀ ਰਹਿਣਗੇ ਸੂਬੇ ਦੇ ਟੋਲ ਪਲਾਜ਼ਾ
Sunday, Feb 18, 2024 - 11:26 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) - ਕੇਂਦਰ ਸਰਕਾਰ ਦੇ ਸੰਘਰਸ਼ਸ਼ੀਲ ਕਿਸਾਨਾਂ ਪ੍ਰਤੀ ਜਾਬਰ ਰਵੱਈਏ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਇਕਾਈ ਭਵਾਨੀਗੜ੍ਹ ਵੱਲੋਂ ਅੱਜ ਐਤਵਾਰ ਨੂੰ ਦੂਜੇ ਦਿਨ ਵੀ ਇੱਥੇ ਕਾਲਾਝਾੜ ਟੋਲ ਪਲਾਜ਼ਾ ਨੂੰ ਪਰਚੀ ਮੁਕਤ ਰੱਖਿਆ ਗਿਆ। ਜਥੇਬੰਦੀ ਨੇ ਟੋਲ ਬੈਰੀਅਰ ਤੋਂ ਲੰਘਣ ਵਾਲੇ ਕਿਸੇ ਵੀ ਵਾਹਨ ਦੀ ਟੋਲ ਪਰਚੀ ਨਹੀਂ ਲੱਗਣ ਦਿੱਤੀ।
ਇਹ ਵੀ ਪੜ੍ਹੋ- ਚੰਡੀਗੜ੍ਹ ਮੀਟਿੰਗ 'ਚ ਫ਼ਿਰ ਫੱਸ ਗਿਆ ਪੇਚ, ਕੁਰਸੀਆਂ ਤੋਂ ਉੱਠ ਖੜ੍ਹੇ ਕਿਸਾਨ (ਵੀਡੀਓ)
ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਟੋਲ ਪਲਾਜੇ 22 ਫਰਵਰੀ ਤੱਕ ਫ੍ਰੀ ਰੱਖੇ ਜਾਣ ਦੇ ਨਾਲ ਭਾਜਪਾ ਆਗੂਆਂ ਦੀ ਰਿਹਾਹਿਸ਼ ਅੱਗੇ ਮੋਰਚੇ ਵੀ ਇਸੇ ਦਿਨ ਤੱਕ ਜਾਰੀ ਰਹਿਣਗੇ। ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ, ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ ਚੌਂਕ, ਗੁਰਚੇਤ ਸਿੰਘ ਭੱਟੀਵਾਲ, ਕਰਮ ਚੰਦ ਪੰਨਵਾਂ, ਕਸ਼ਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ, ਕਰਮਜੀਤ ਕੌਰ ਭਿੰਡਰਾਂ, ਕੁਲਦੀਪ ਸਿੰਘ ਬਖੋਪੀਰ ਸਮੇਤ ਵੱਡੀ ਗਿਣਤੀ 'ਚ ਕਿਸਾਨ-ਮਜ਼ਦੂਰ ਅਤੇ ਮਾਵਾਂ ਭੈਣਾਂ ਸ਼ਾਮਲ ਸਨ।
ਇਹ ਵੀ ਪੜ੍ਹੋ- ਰੇਲਾਂ ਰੋਕਣ ਦੇ ਫੈਸਲੇ 'ਤੇ ਰਾਜੇਵਾਲ ਨੇ ਕਰ 'ਤਾ ਵੱਡਾ ਖੁਲਾਸਾ, ਪੜ੍ਹੋ ਪੂਰੀ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।