ਭਗਤਾ ਭਾਈ ਤੋਂ ਕਿਸਾਨਾਂ ਦਾ ਜੱਥਾ ਦਿੱਲੀ ਦੇ ਟਿਕਰੀ ਬਾਰਡਰ ਲਈ ਰਵਾਨਾ

Sunday, Jan 17, 2021 - 12:29 PM (IST)

ਭਗਤਾ ਭਾਈ ਤੋਂ ਕਿਸਾਨਾਂ ਦਾ ਜੱਥਾ ਦਿੱਲੀ ਦੇ ਟਿਕਰੀ ਬਾਰਡਰ ਲਈ ਰਵਾਨਾ

ਭਗਤਾ ਭਾਈ (ਪਰਮਜੀਤ ਢਿੱਲੋਂ): ਅੱਜ ਸਥਾਨਕ ਭੂਤਾਂ ਵਾਲ਼ੇ ਖੂਹ ਤੋਂ ਕਿਸਾਨਾਂ ਦਾ ਜੱਥਾ ਦਿੱਲੀ ਦੇ ਟਿਕਰੀ ਬਾਰਡਰ ਲਈ ਰਵਾਨਾ ਹੋਇਆ। ਜੱਥੇ ਦੇ ਨਾਲ 25 ਲਿਟਰ ਦੁੱਧ ਅਤੇ ਦਵਾਈਆਂ ਭੇਜੀਆਂ ਗਈਆਂ। ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੱਸਾ ਸਿੰਘ ਅਤੇ ਜੀਤੀ ਸਿੰਘ ਬਾਬੇਕਾ ਨੇ ਕਿਹਾ ਕਿ ਦਿੱਲੀ ਮੋਰਚਾ ਦਿਨੋ-ਦਿਨ ਤਕੜਾ ਹੁੰਦਾ ਜਾ ਰਿਹਾ ਹੈ, ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਅਤੇ ਮਾਰਚਾਂ ਰਾਹੀਂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। 

ਉਹਨਾਂ ਦੱਸਿਆ ਕਿ 18 ਜਨਵਰੀ ਨੂੰ ਭਾਜਪਾ ਆਗੂ ਹਰਜੀਤ ਗਰੇਵਾਲ ਅਤੇ ਸੁਰਜੀਤ ਕੁਮਾਰ ਜਿਆਣੀ ਦੇ ਪਿੰਡਾਂ ਵਿੱਚ ਔਰਤਾਂ ਦੇ ਵੱਡੇ ਇਕੱਠੇ ਕੀਤੇ ਜਾ ਰਹੇ ਹਨ ਤਾਂ ਕਿ ਭਾਜਪਾ ਹਕੂਮਤ ਤੇ ਹੋਰ ਦਬਾਅ ਬਣਾਇਆ ਜਾ ਸਕੇ। ਉਹਨਾਂ ਦੱਸਿਆ ਕਿ ਭਗਤੇ ਸ਼ਹਿਰ ਤੋਂ ਜਿੱਥੇ ਕਿਸਾਨ ਵੱਡੀ ਗਿਣਤੀ ਵਿੱਚ ਜੱਥਿਆਂ ਦੇ ਰੂਪ ਵਿੱਚ ਜਾਂਦੇ ਹਨ ਅਤੇ ਕੁਝ ਦਿਨਾਂ ਬਾਅਦ ਉਹਨਾਂ ਦੀ ਹੋਰ ਕਿਸਾਨਾਂ ਨੂੰ ਭੇਜ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਬਹੁਤ ਲੋਕ ਆਪਣੇ ਨਿੱਜੀ ਵਹੀਕਲਾਂ ਰਾਹੀਂ ਵੀ ਟਿਕਰੀ ਬਾਰਡਰ ਅਤੇ ਸਿੰਘੂ ਬਾਰਡਰ ਦਿੱਲੀ ਵਿਖੇ ਮੋਰਚੇ ਵਿੱਚ ਸ਼ਾਮਲ ਹੁੰਦੇ ਹਨ। ਇਸ ਸਮੇਂ ਅਮਰੀਕ ਸਿੰਘ ਵਿੱਕੀ, ਬਲਜਿੰਦਰ ਸਿੰਘ ਖਾਲਸਾ, ਹਰਭਜਨ ਸਿੰਘ ਨਿਹੰਗ, ਬੇਅੰਤ ਸਿੰਘ, ਕਾਕਾ ਬਾਬੇਕਾ, ਸੁਰਜੀਤ ਸਿੰਘ ਸੇਵਾਦਾਰ ਵਿੱਕੀ ਭੰਬਰੀ, ਜਗਸੀਰ ਸਿੰਘ ਹੈਪੀ, ਅਮਰਜੀਤ ਸਿੰਘ ਸਾਬਕਾ ਮੈਂਬਰ, ਬਾਦਲ ਸਿੰਘ, ਤਰਸੇਮ ਸਿੰਘ ਸੇਮਾ, ਲਵਪ੍ਰੀਤ ਸਿੰਘ ਲੱਭੀ, ਹੈਪੀ ਭਗਤਾ, ਹਰਵਿੰਦਰ ਸਿੰਘ ਹਿੰਦਾ, ਅਭੀਜੀਤ ਸਿੱਧੂ, ਸੇਵਕ ਸਿੰਘ ਮੌੜ, ਸੁਖਮਨ ਸਿੱਧੂ ਆਦਿ ਹਾਜ਼ਰ ਸਨ।
 


author

Shyna

Content Editor

Related News