ਜੇਲ੍ਹ ਦੀਆਂ ਦੀਵਾਰਾਂ ’ਤੇ ਇਲੈਕਟ੍ਰੋਨਿਕ ਵਾਇਰਲ ਲਗਾਉਣ ਦੇ ਬਾਵਜੂਦ ਫਿਰੋਜ਼ਪੁਰ ਜੇਲ੍ਹ ’ਚ ਥਰੋ ਕਰਨ ਦਾ ਸਿਲਸਿਲਾ ਜਾਰੀ

01/09/2022 11:16:20 AM

ਫ਼ਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਜੇਲ੍ਹ ਦੀਆਂ ਦੀਵਾਰਾਂ ’ਤੇ ਸਰਕਾਰ ਵੱਲੋਂ ਇਲੈਕਟ੍ਰੋਨਿਕ ਵਾਇਰਲ ਲਗਾਉਣ ਦੇ ਬਾਵਜੂਦ ਬਾਹਰੋਂ ਸ਼ਰਾਰਤੀ ਅਨਸਰਾਂ ਵਲੋਂ ਜੇਲ੍ਹ ’ਚ ਪੈਕਟ ਸੁੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਾਹਰ ਤੋਂ ਜੇਲ੍ਹ ਅੰਦਰ 3 ਹੋਰ ਪੈਕੇਟ ਥਰੋ ਕੀਤੇ ਗਏ, ਜਿਨ੍ਹਾਂ ’ਚੋ ਮੋਬਾਇਲ ਫੋਨ, ਖੁੱਲ੍ਹਾ ਜ਼ਰਦਾ ਤੰਬਾਕੂ, ਹੈੱਡਫ਼ੋਨ, ਡਾਟਾ ਕੇਬਲ ਅਤੇ ਚਾਰਜਰ ਆਦਿ ਬਰਾਮਦ ਹੋਏ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੀ ਸਬ ਇੰਸਪੈਕਟਰ ਅਮਨਦੀਪ ਕੌਰ ਅਤੇ ਐੱਚ. ਸੀ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਸ੍ਰੀ ਕੈਲਾਸ਼ ਵਲੋਂ ਪੁਲਸ ਥਾਣੇ ਨੂੰ ਦੋ ਵੱਖ-ਵੱਖ ਭੇਜੇ ਗਏ ਲਿਖਤੀ ਪੱਤਰਾਂ ’ਚ ਦੱਸਿਆ ਗਿਆ ਕਿ ਜੇਲ੍ਹ ਦੇ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਨੇ 3 ਪੈਕੇਟ ਥਰੋ ਕੀਤੇ, ਜਿਨ੍ਹਾਂ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ’ਚੋਂ 650 ਗ੍ਰਾਮ ਖੁੱਲ੍ਹਾ ਜ਼ਰਦਾ, ਤਿੰਨ ਬੰਡਲ ਬੀਡ਼ੀ, 3 ਹੈੱਡਫ਼ੋਨ, ਦੋ ਡਾਟਾ ਕੇਬਲ, ਇਕ ਮੋਬਾਇਲ ਫ਼ੋਨ ਸੈਮਸੰਗ ਕੀ-ਪੈਡ ਅਤੇ 3 ਚਾਰਜਰ ਬਰਾਮਦ ਹੋਏ।

ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ’ਤੇ ਸਤਲੁਜ ਦਰਿਆ ਤੋਂ ਲਾਵਾਰਿਸ ਕਿਸ਼ਤੀ ਫੜੀ

ਉਨ੍ਹਾਂ ਨੇ ਦੱਸਿਆ ਕਿ ਦੂਜੇ ਪੱਤਰ ’ਚ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਬੈਰਕ ਨੰ. 10 ਦੀ ਤਲਾਸ਼ੀ ਲੈਣ ’ਤੇ ਉਥੇ ਮੌਜੂਦ ਹਵਾਲਾਤੀ ਵਿਜੈ ਸਿੰਘ ਤੋਂ ਇਕ ਸੈਮਸੰਗ ਕੀ ਪੈਡ ਮੋਬਾਇਲ ਫ਼ੋਨ ਬਰਾਮਦ ਹੋਇਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਅਤੇ ਹਵਾਲਾਤੀ ਵਿਜੈ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਜੇਲ੍ਹ ’ਚ ਪੈਕੇਟ ਥਰੋ ਕਰਨ ਵਾਲੇ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News