ਹਥਿਆਰਾਂ ਦੀ ਨੋਕ ’ਤੇ ਲੁੱਟੇ ਝੋਨੇ ਦੇ ਭਰੇ ਟਰੱਕ ਦੇ ਮਾਮਲੇ ’ਚ 3 ਗ੍ਰਿਫ਼ਤਾਰ

10/07/2018 5:55:59 AM

ਕੋਟਕਪੂਰਾ, (ਨਰਿੰਦਰ)- ਸ਼ਹਿਰ ਦੇ ਬਾਹਰਵਾਰ ਦੇਵੀਵਾਲਾ ਸੰਪਰਕ ਸਡ਼ਕ ’ਤੇ  ਹਥਿਆਰਾਂ ਦੀ ਨੋਕ ਉੱਤੇ ਲੁੱਟੇ ਝੋਨੇ ਦੇ ਭਰੇ ਟਰੱਕ ਦੇ ਮਾਮਲੇ ’ਚ ਥਾਣਾ ਸਿਟੀ ਕੋਟਕਪੂਰਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਟਰੱਕ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਲੁੱਟੇ ਗਏ ਝੋਨੇ ਦੇ 670 ਗੱਟਿਆਂ ਨੂੰ ਥਾਣਾ ਸਿਟੀ ਪੁਲਸ ਵੱਲੋਂ ਬਰਾਮਦ ਕੀਤਾ ਗਿਆ ਸੀ। 
ਇਸ ਸਬੰਧੀ ਐੱਸ. ਪੀ. ਡੀ. ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ  ਪੁਲਸ ਨੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਮੁਲਜ਼ਮ ਸਤਨਾਮ ਸਿੰਘ ਪੁੱਤਰ ਸ਼ਵਿੰਦਰ ਸਿੰਘ, ਬਲਦੇਵ ਰਾਜ ਪੁੱਤਰ ਬਿਸ਼ਨ ਦਾਸ ਦੋਵੇਂ ਵਾਸੀ ਪਿੰਡ ਸ਼ੇਰੋਂ ਅਤੇ ਬਲਵਿੰਦਰ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਪਿੰਡ ਉਸਮਾ ਜ਼ਿਲਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਲੁੱਟਿਆ ਹੋਇਆ ਟਰੱਕ ਬਰਾਮਦ ਕਰ ਲਿਆ ਹੈ। 
 


Related News