ਫੈਕਟਰੀ ’ਚੋਂ 8 ਲੱਖ ਦਾ ਸਾਮਾਨ ਚੋਰੀ ਕਰਨ ਵਾਲੇ 3 ਗ੍ਰਿਫਤਾਰ

01/23/2019 6:33:33 AM

ਲੁਧਿਆਣਾ, (ਰਾਮ)- ਆਰ. ਕੇ. ਰੋਡ ’ਤੇ ਸਥਿਤ ਏ. ਆਰ. ਓਵਰਸੀਜ਼ ’ਚੋਂ ਬੀਤੀ 17 ਜਨਵਰੀ  ਦੀ ਰਾਤ ਨੂੰ 13 ਬਰੌਚ ਤੇ 3 ਕਟਰ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਥਾਣਾ ਮੋਤੀ ਨਗਰ ਦੀ ਪੁਲਸ ਨੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਥਾਣਾ ਪੁਲਸ ਨੇ ਅੱਗੇ ਦੀ ਤਫਤੀਸ਼ ਸ਼ੁਰੂ ਕੀਤੀ ਹੈ। 
ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਏ. ਆਰ. ਓਵਰਸੀਜ਼ ਦੇ ਮਾਲਕ ਰਾਹੁਲ ਗੁਪਤਾ ਪੁੱਤਰ ਸੁਰਿੰਦਰ ਗੁਪਤਾ ਦੇ ਬਿਆਨਾਂ ’ਤੇ ਥਾਣਾ ਪੁਲਸ ਨੇ ਉਨ੍ਹਾਂ ਦੀ ਫੈਕਟਰੀ ’ਚੋਂ 13 ਬਰੌਚ ਤੇ 3 ਕਟਰ ਜਿਨ੍ਹਾਂ ਦੀ ਕੀਮਤ ਲਗਭਗ 8 ਲੱਖ ਰੁਪਏ ਬਣਦੀ ਹੈ, ਚੋਰੀ ਕਰਨ ਵਾਲੇ ਵਿਪਨ ਤਾਰਾ ਉਰਫ ਮਨੀ ਪੁੱਤਰ ਸਵ. ਭਾਰਤ ਭੂਸ਼ਣ ਵਾਸੀ ਨਿਊ ਗਣਪਤੀ ਕਾਲੋਨੀ, ਲੁਧਿਆਣਾ, ਸੰਜੇ ਸ਼ਰਮਾ ਪੁੱਤਰ ਅਮਰਨਾਥ ਸ਼ਰਮਾ ਵਾਸੀ ਹਰਿਗੋਬਿੰਦ ਨਗਰ, ਲੁਧਿਆਣਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਖੇਮਕਰਨ, ਤਰਨਤਾਰਨ ਹਾਲ ਵਾਸੀ ਡਾਬਾ ਰੋਡ, ਲੁਧਿਆਣਾ ਨੂੰ ਤਫਤੀਸ਼ ਦੌਰਾਨ ਗ੍ਰਿਫਤਾਰ ਕਰਦੇ ਹੋਏ  ਚੋਰੀਸ਼ੁਦਾ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮਾਂ ਖਿਲਾਫ ਦਰਜ ਮਾਮਲੇ ਦੀ ਧਾਰਾ ’ਚ ਵਾਧਾ ਕਰਦੇ ਹੋਏ ਅੱਗੇ ਦੀ ਕਾਰਵਾਈ ਸ਼ੁਰੂ ਕਰ  ਦਿੱਤੀ  ਗਈ ਹੈ। 


Related News