ਦੋਸਤਾਂ ਨਾਲ ਚਾਹ ਪੀਂਦੇ ਨੌਜਵਾਨ ਦਾ ਵੱਜਿਆ ਮੋਢਾ ਤਾਂ ਅੱਗਿਓਂ ਕੱਢ ਲਿਆ ਰਿਵਾਲਵਰ, ਕਹਿਣ ਲੱਗਾ- 6 ਦੀਆਂ 6...
Friday, Jan 19, 2024 - 02:35 AM (IST)

ਚੰਡੀਗੜ੍ਹ (ਸੁਸ਼ੀਲ) : ਸੈਕਟਰ-36 ਦੀ ਮਾਰਕੀਟ ਵਿਚ ਚਾਹ ਪੀ ਰਹੇ ਨੌਜਵਾਨ ਨੇ ਮੋਢਾ ਵੱਜਣ ਕਾਰਨ ਨੌਜਵਾਨ ’ਤੇ ਰਿਵਾਲਵਰ ਤਾਣ ਦਿੱਤਾ ਅਤੇ ਛੇ ਦੀਆਂ ਛੇ ਗੋਲੀਆਂ ਛਾਤੀ ਵਿਚ ਮਾਰਨ ਦੀ ਧਮਕੀ ਦੇਣ ਲੱਗਾ।
ਸ਼ਿਕਾਇਤਕਰਤਾ ਅਜੀਤਇੰਦਰ ਸਿੰਘ ਦੇ ਦੋ ਦੋਸਤਾਂ ਨੇ ਨੌਜਵਾਨ ਨੂੰ ਰਿਵਾਲਵਰ ਸਮੇਤ ਫੜ ਕੇ ਕ੍ਰਾਈਮ ਬ੍ਰਾਂਚ ਹਵਾਲੇ ਕਰ ਦਿੱਤਾ। ਨੌਜਵਾਨ ਦੀ ਪਛਾਣ ਗਗਨਦੀਪ ਸਿੰਘ ਉਰਫ਼ ਗਗਨ ਵਾਸੀ ਦਸ਼ਮੇਸ਼ ਨਗਰ ਨਵਾਂਗਾਓਂ ਵਜੋਂ ਹੋਈ ਹੈ। ਅਜੀਤਇੰਦਰ ਦੀ ਸ਼ਿਕਾਇਤ ’ਤੇ ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਗਗਨਦੀਪ ਸਿੰਘ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ED ਨੇ SEL ਕੰਪਨੀ ਦੇ ਮਾਲਕ ਨੀਰਜ ਸਲੂਜਾ ਨੂੰ ਕੀਤਾ ਗ੍ਰਿਫ਼ਤਾਰ, 1,531 ਕਰੋੜ ਦੇ ਧੋਖਾਧੜੀ ਮਾਮਲੇ 'ਚ ਹੋਈ ਕਾਰਵਾਈ
ਸੈਕਟਰ-38 ਵੈਸਟ ਦੇ ਰਹਿਣ ਵਾਲੇ ਅਜੀਤਇੰਦਰ ਨੇ ਪੁਲਸ ਨੂੰ ਦੱਸਿਆ ਕਿ ਬੁੱਧਵਾਰ ਸ਼ਾਮ ਉਹ ਆਪਣੇ ਦੋਸਤਾਂ ਕਾਰਤਿਕ ਅਤੇ ਪ੍ਰੀਤਮ ਨਾਲ ਸੈਕਟਰ-36 ਦੀ ਮਾਰਕੀਟ ਵਿਚ ਚਾਹ ਪੀਣ ਗਿਆ ਸੀ। ਤਿੰਨੇ ਦੋਸਤ ਦੁਕਾਨ ’ਤੇ ਖੜ੍ਹੇ ਹੋ ਕੇ ਚਾਹ ਪੀ ਰਹੇ ਸਨ। ਇਸ ਦੌਰਾਨ ਉਸ ਦਾ ਮੋਢਾ ਇਕ ਹੋਰ ਨੌਜਵਾਨ ਨਾਲ ਵੱਜ ਗਿਆ। ਅਜੀਤਇੰਦਰ ਨੇ ਨੌਜਵਾਨ ਨੂੰ ਸੌਰੀ ਕਹਿ ਦਿੱਤਾ ਪਰ ਨੌਜਵਾਨ ਗੁੱਸੇ ਵਿਚ ਉੱਚੀ-ਉੱਚੀ ਰੌਲਾ ਪਾਉਣ ਲੱਗਾ ਕਿ ਤੇਰੀ ਹਿੰਮਤ ਕਿਵੇਂ ਹੋਈ ਟਕਰਾਉਣ ਦੀ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸਪਲਾਈ ਕਰਨ ਵਾਲਾ ਤਸਕਰ STF ਨੇ 35 ਕਰੋੜ ਦੀ ਹੈਰੋਇਨ ਸਣੇ ਕੀਤਾ ਕਾਬੂ
ਇੰਨੇ ਵਿਚ ਉਸ ਨੇ ਰਿਵਾਲਵਰ ਕੱਢ ਕੇ ਤਾਣ ਦਿੱਤੀ ਅਤੇ ਕਹਿਣ ਲੱਗਾ ਕਿ ਛੇ ਦੀਆਂ ਛੇ ਗੋਲੀਆਂ ਛਾਤੀ ਵਿਚ ਮਾਰ ਦੇਵੇਗਾ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ’ਤੇ ਇਸ ਤੋਂ ਪਹਿਲਾਂ ਵੀ ਇਕ ਦਰਜਨ ਅਪਰਾਧਿਕ ਮਾਮਲੇ ਦਰਜ ਹਨ। ਸੂਤਰਾਂ ਮੁਤਾਬਕ ਮੁਲਜ਼ਮ ਗਗਨ ਕੋਲੋਂ ਬਰਾਮਦ ਹੋਇਆ ਰਿਵਾਲਵਰ ਪੰਜਾਬ ਦੇ ਸਾਬਕਾ ਮੰਤਰੀ ਦੇ ਬੇਟੇ ਦਾ ਦੱਸਿਆ ਜਾ ਰਿਹਾ ਹੈ। ਕ੍ਰਾਈਮ ਬ੍ਰਾਂਚ ਮੁਲਜ਼ਮ ਗਗਨਦੀਪ ਤੋਂ ਪੁੱਛਗਿੱਛ ਕਰਨ ਵਿਚ ਲੱਗੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8