ਚੋਰ ਦੀ ਕੁੱਟਮਾਰ: ਕੱਪੜੇ ਦਾ ਰੋਲ ਚੋਰੀ ਕਰਦੇ ਫੜਿਆ, ਗਲੇ ਵਿਚ ਤਖ਼ਤੀ ਪਾ ਕੇ ਕੀਤਾ ਬੇਇਜ਼ਤ
Sunday, Sep 14, 2025 - 10:15 PM (IST)

ਲੁਧਿਆਣਾ (ਰਾਜ): ਗਾਂਧੀ ਨਗਰ ਮਾਰਕੀਟ ਵਿਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇੱਕ ਨੌਜਵਾਨ ਦੁਕਾਨ ਦੇ ਬਾਹਰੋਂ ਕੱਪੜੇ ਦਾ ਰੋਲ ਚੋਰੀ ਕਰਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਦੁਕਾਨਦਾਰ ਨੇ ਤੁਰੰਤ ਉਸਨੂੰ ਰੰਗੇ ਹੱਥੀਂ ਫੜ ਲਿਆ। ਦੁਕਾਨਦਾਰਾਂ ਨੇ ਮੁਲਜ਼ਮ ਦੀ ਪਹਿਲਾਂ ਜੰਮਕੇ ਕੁੱਟਮਾਰ ਕੀਤੀ ਗਈ । ਇਸ ਤੋਂ ਬਾਅਦ ਉਸਦੇ ਗਲੇ ਵਿਚ ਤਖ਼ਤੀ ਪਾ ਦਿੱਤੀ ਜਿਸ ’ਤੇ ਲਿਖਿਆ ਸੀ – ਇਹ ਚੋਰ ਹੈ, ਦੁਕਾਨਾਂ ਦੇ ਬਾਹਰੋਂ ਸਮਾਨ ਚੋਰੀ ਕਰਦਾ ਹੈ। ਭੀੜ ਇਕੱਠੀ ਹੋਣ ’ਤੇ ਲੋਕ ਨੌਜਵਾਨ ਨੂੰ ਬੇਇਜ਼ਤ ਕਰਦੇ ਰਹੇ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਨੂੰ ਕਾਬੂ ਕਰਕੇ ਥਾਣਾ ਡਿਵੀਜ਼ਨ ਨੰਬਰ-4 ਦੇ ਹਵਾਲੇ ਕਰ ਦਿੱਤਾ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।