ਚੋਰੀ ਹੋਏ ਜੀਰੀ ਦੇ 80 ਥੈਲੇ ਬਰਾਮਦ, 2 ਅੜਿੱਕੇ, 2 ਫਰਾਰ

Saturday, Jan 12, 2019 - 01:05 AM (IST)

ਚੋਰੀ ਹੋਏ ਜੀਰੀ ਦੇ 80 ਥੈਲੇ ਬਰਾਮਦ, 2 ਅੜਿੱਕੇ, 2 ਫਰਾਰ

ਸੁਨਾਮ, ਊਧਮ ਸਿੰਘ ਵਾਲਾ, (ਬਾਂਸਲ)- ਖਡਿਆਲ ਰੋਡ ’ਤੇ ਇਕ ਸ਼ੈਲਰ ’ਚ ਚੋਰੀ ਹੋਏ ਜੀਰੀ ਦੇ ਥੈਲਿਆਂ ਨੂੰ ਲੈ ਕੇ ਪੁਲਸ ਨੇ 2 ਚੋਰਾਂ ਨੂੰ ਟਰੱਕ ਸਮੇਤ ਗ੍ਰਿਫਤਾਰ ਕਰ ਲਿਆ ਹੈ ਅਤੇ 2 ਦੀ ਭਾਲ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਭਰਪੂਰ ਸਿੰਘ ਅਤੇ ਥਾਣਾ ਅਨਾਜ ਮੰਡੀ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਜਗਦੀਸ਼ ਰਾਏ ਪੁੱਤਰ ਬ੍ਰਿਜ ਲਾਲ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ ਉਨ੍ਹਾਂ  ਦੇ ਸ਼ੈਲਰ ’ਚੋਂ ਜੀਰੀ ਦੇ ਥੈਲੇ ਚੋਰੀ ਹੋ ਗਏ ਸੀ, ਜਿਸ ਸਬੰਧੀ ਥਾਣਾ ਸਿਟੀ ਸੁਨਾਮ ਵਿਖੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਜਿਸ ’ਚ ਸਹਾਇਕ ਥਾਣੇਦਾਰ ਗੁਰਲਾਲ ਸਿੰਘ ਨੇ ਤਫਤੀਸ਼ ਕਰਦੇ ਹੋਏ ਇਸ ਮਾਮਲੇ ’ਚ ਗੱਗੀ ਪੁੱਤਰ ਮਹਿੰਦਰ ਸਿੰਘ, ਸ਼ਿਵ ਪੁੱਤਰ ਹਰੀਰਾਮ ਯੂ. ਪੀ. ਹਾਲ ਆਬਾਦ ਨਵੀਂ ਅਨਾਜ ਮੰਡੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਟਰੱਕ ’ਚੋਂ ਵੇਚਣ ਲਈ ਜਾ ਰਹੇ 80 ਥੈਲੇ ਜੀਰੀ ਦੇ ਵੀ ਬਰਾਮਦ ਕਰ ਲਏ ਗਏ ਹਨ।  ਉਨ੍ਹਾਂ  ਨੇ ਦੱਸਿਆ ਕਿ ਇਸ ਮਾਮਲੇ ’ਚ 2 ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

KamalJeet Singh

Content Editor

Related News