ਅੱਜ ਲੁਧਿਆਣਾ-ਜਲੰਧਰ ਰੂਟ ’ਤੇ ਨਹੀਂ ਚੱਲਣਗੇ ਇਹ ਵਾਹਨ, ਇਨ੍ਹਾਂ ਬਦਲਵੇਂ ਰਸਤਿਆਂ ਦੀ ਕਰੋ ਵਰਤੋਂ
Saturday, Jan 14, 2023 - 01:37 AM (IST)
ਲੁਧਿਆਣਾ (ਸੁਰਿੰਦਰ ਸੰਨੀ): ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਲੁਧਿਆਣਾ ਵਿਚ ਦੂਸਰੇ ਦਿਨ ਸ਼ਨਿੱਚਰਵਾਰ ਨੂੰ ਜਲੰਧਰ ਰੂਟ 'ਤੇ ਸਵੇਰੇ 5 ਤੋਂ 10 ਵਜੇ ਤਕ ਭਾਰੀ ਵਾਹਨਾਂ ਦੀ ਐਂਟਰੀ ਬੰਦ ਰਹੇਗੀ। ਸ਼ੁੱਕਰਵਾਰ ਨੂੰ ਲੋਹੜੀ ਦੇ ਤਿਉਹਾਰ ਦੇ ਚਲਦਿਆਂ ਬਰੇਕ ਦਿੱਤਾ ਗਿਆ ਸੀ। ਯਾਤਰਾ ਦੇ ਦੂਜੇ ਦਿਨ ਸ਼ਨੀਵਾਰ ਨੂੰ ਸਵੇਰੇ 6 ਵਜੇ ਤੋਂ ਲਾਡੋਵਾਲ ਤੋਂ ਯਾਤਰਾ ਸ਼ੁਰੂ ਹੋ ਕੇ ਦੁਪਹਿਰ ਦੇ ਸਮੇਂ ਗੁਰਾਇਆ ਪਹੁੰਚੇਗੀ।
ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- "ਅੰਗਰੇਜ਼ਾਂ ਨੇ ਵੀ ਕਦੇ ਨਹੀਂ ਲਿਆ ਅਜਿਹਾ ਫ਼ੈਸਲਾ"
ਯਾਤਰਾ ਦੌਰਾਨ ਟ੍ਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਚਲਾਉਣ ਲਈ ਟ੍ਰੈਫਿਕ ਪੁਲਸ ਵੱਲੋਂ ਬਦਲਵੇਂ ਰੂਟ ਜਾਰੀ ਕਰ ਡਾਇਵਰਜ਼ਨ ਪੁਆਇੰਟ ਬਣਾਏ ਗਏ ਹਨ। ਦਿੱਲੀ ਵੱਲੋਂ ਆ ਕੇ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਜੰਮੂ ਸਾਈਡ ਜਾਣ ਵਾਲੇ ਭਾਰੀ ਵਾਹਨਾਂ ਨੂੰ ਦੋਰਾਹਾ ਨਹਿਰ ਤੋਂ ਹੀ ਟਿੱਬਾ ਨਹਿਰ ਪੁਲ਼, ਵੇਰਕਾ ਕੱਟ, ਮੁੱਲਾਂਪੁਰ, ਜਗਰਾਓਂ, ਨਕੋਦਰ ਦੇ ਰਸਤੇ ਤੋਂ ਜਲੰਧਰ ਭੇਜਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਜ਼ਿਲ੍ਹੇ ਵਿਚ 14 ਜਨਵਰੀ ਦੀ ਛੁੱਟੀ ਦਾ ਐਲਾਨ, ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਹੈਵੀ ਟ੍ਰੈਫਿਕ ਨੂੰ ਲਾਡੋਵਾਲ ਚੌਕ, ਬੱਗਾ ਕਲਾਂ ਤੋਂ ਹੰਬੜਾ, ਸਿਧਵਾਂ ਬੇਟ ਤੋਂ ਨਕੋਦਰ ਤੋਂ ਅੱਗੇ ਜਲੰਧਰ ਭੇਜਿਆ ਜਾਵੇਗਾ। ਇਸੇ ਤਰ੍ਹਾਂ ਸਾਊਥ ਬਾਈਪਾਸ 'ਤੇ ਬੱਗਾ ਕਲਾਂ ਤੋਂ ਡਾਇਵਰਜ਼ਨ ਪੁਆਇੰਟ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਹਲਕੇ ਵਾਹਨ ਜਿਵੇਂ ਕਾਰਾਂ, ਥਰੀ ਵੀਲਰ, ਸਕੂਟਰ, ਮੋਟਰਸਾਈਕਲ ਰੂਟੀਨ ਦੀ ਤਰ੍ਹਾਂ ਆ ਜਾ ਸਕਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।