ਸ਼ਟਰ ਤੋੜ ਕੇ ਦੁਕਾਨਾਂ ਲੁੱਟਣ ਵਾਲੇ ਚਡ਼੍ਹੇ ਪੁਲਸ ਹੱਥੇ, 5 ਗ੍ਰਿਫਤਾਰ, 3 ਫਰਾਰ

12/07/2018 5:28:12 AM

ਲੁਧਿਆਣਾ (ਤਰੁਣ)- ਸ਼ਟਰ ਤੋੜ ਕੇ ਦੁਕਾਨਾਂ ’ਚ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਕਾਬੂ ਕੀਤਾ ਹੈ। ਗਿਰੋਹ ਦੇ ਸਾਰੇ ਮੈਂਬਰ ਯੂ. ਪੀ. ਅਤੇ ਬਿਹਾਰ ਦੇ ਹਨ, ਜੋ ਕਿ ਠੰਡ ਦੇ ਸੀਜ਼ਨ ਵਿਚ ਵਾਰਦਾਤਾਂ ਕਰਨ ਲਈ ਲੁਧਿਆਣਾ ਆਉਂਦੇ ਹਨ। ਇਹ ਜਾਣਕਾਰੀ ਥਾਣਾ ਡਵੀਜ਼ਨ ਨੰ. 4 ਦੇ ਇੰਚਾਰਜ ਸੁਰਿੰਦਰ ਚੋਪਡ਼ਾ ਨੇ ਦਿੱਤੀ।  ਪੁਲਸ ਨੂੰ ਮੁਲਜ਼ਮਾਂ ਕੋਲੋਂ 6 ਹਜ਼ਾਰ ਦੀ ਨਕਦੀ, ਇਕ ਲੋਹੇ ਦੀ ਰਾਡ, ਛੈਣੀ ਤੇ ਪੇਚਕਸ ਸਮੇਤ ਸ਼ਟਰ ਤੋੜਨ ਲਈ ਵਰਤਿਆ ਜਾਂਦਾ ਸਾਮਾਨ ਬਰਾਮਦ ਹੋਇਆ। ਗਿਰੋਹ ਦਾ ਸਰਗਨਾ ਭੋਲਾ ਹੈ, ਜੋ ਕਿ ਰਿਕਸ਼ਾ ਚਾਲਕ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਗਿਰੋਹ ਨੇ ਵੇਟ ਗੰਜ ਇਲਾਕੇ ਵਿਚ ਚਾਵਲਾ ਹੌਜ਼ਰੀ ਨਾਮਕ ਦੁਕਾਨ ਤੋਂ 4 ਲੱਖ ਦੀ ਨਕਦੀ, ਸੈਂਦਾ ਚੌਕ ਸਥਿਤ ਭਾਟੀਆ ਨਿਟਵਿਅਰ ਨਾਮਕ ਦੁਕਾਨ ’ਚੋਂ 60 ਹਜ਼ਾਰ ਦੀ ਨਕਦੀ ਤੇ ਚੌਲ ਬਾਜ਼ਾਰ ਸਥਿਤ ਬਜਾਜ ਹੌਜ਼ਰੀ ’ਚੋਂ 20 ਹਜ਼ਾਰ ਦੀ ਨਕਦੀ ਚੋਰੀ ਕੀਤੀ ਹੈ। ਪੁਲਸ ਨੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਦ ਕਿ 3 ਫਰਾਰ ਹਨ, ਜਿਨ੍ਹਾਂ ਦੀ ਭਾਲ ਵਿਚ ਪੁਲਸ ਜੁਟੀ ਹੋਈ ਹੈ।

ਫਡ਼ੇ ਗਏ ਮੁਲਜ਼ਮ
1. ਭੋਲਾ ਚੌਹਾਨ ਵਾਸੀ ਲੋਕਲ ਬੱਸ ਅੱਡਾ।
2. ਦਿਨੇਸ਼ ਕੁਮਾਰ ਵਾਸੀ  ਸ਼ਿਵਪੁਰੀ।
3. ਸੁਨੀਲ ਕੁਮਾਰ ਵਾਸੀ ਗਿਆਸਪੁਰਾ।
4. ਰਾਹੁਲ ਕੁਮਾਰ ਵਾਸੀ ਧੂਰੀ ਲਾਈਨ।
5. ਮਨੋਜ ਕੁਮਾਰ ਵਾਸੀ ਧੂਰੀ ਲਾਈਨ।

ਫਰਾਰ ਮੁਲਜ਼ਮ
ਸੂਰਜ, ਕਾਕਾ, ਮਨੋਜ

ਨਸ਼ਾ ਪੂਰਤੀ ਲਈ ਕਰਦੇ ਸਨ ਵਾਰਦਾਤਾਂ
ਥਾਣਾ ਇੰਚਾਰਜ ਸੁਰਿੰਦਰ ਚੋਪਡ਼ਾ ਨੇ ਦੱਸਿਆ ਕਿ ਫਡ਼ੇ ਗਏ ਗਿਰੋਹ ਦੇ ਸਾਰੇ ਮੈਂਬਰ ਚੋਰੀ ਦੀ ਰਕਮ ਨਾਲ ਅੱਯਾਸ਼ੀ ਤੇ ਨਸ਼ੇ  ਕਰਦੇ ਸਨ। ਸਾਰੇ ਮੁਲਜ਼ਮ ਪੇਸ਼ਾਵਰ ਅਪਰਾਧੀ ਹਨ। ਮੁਲਜ਼ਮਾਂ ਖਿਲਾਫ ਯੂ. ਪੀ ਅਤੇ ਬਿਹਾਰ ਵਿਚ ਕਈ ਅਪਰਾਧਿਕ ਕੇਸ ਦਰਜ ਹਨ।

ਸਰਗਣਾ ਕਰਦਾ ਸੀ ਰੇਕੀ
ਗਿਰੋਹ ਦਾ ਸਰਗਣਾ ਭੋਲਾ ਹੈ, ਜੋ ਰਿਕਸ਼ਾ ਚਾਲਕ ਹੈ। ਰਿਕਸ਼ੇ ’ਤੇ ਉਹ ਹੌਜ਼ਰੀ ਦੇ ਮਾਲ ਦੀ ਢੋਆ-ਢੁਆਈ ਕਰਦਾ ਮੌਕਾ ਮਿਲਦਿਅਾਂ ਹੀ ਹੌਜਰੀ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਕੇ ਗਿਰੋਹ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੰਦਾ।
 


Related News