ਮਨੁੱਖਤਾ ਦੀ ਭਲਾਈ ਲਈ ਸਮੇਂ-ਸਮੇਂ ''ਤੇ ਲਾਏ ਜਾਣਗੇ ਅਜਿਹੇ ਕੈਂਪ: ਚੇਅਰਮੈਨ ਪਰਮਿੰਦਰ ਸਿੰਘ
Sunday, Nov 03, 2019 - 09:18 PM (IST)
ਬਰੇਟਾ/ਮਾਨਸਾ,(ਮਿੱਤਲ)- ਮਿਲਖਾ ਸਿੰਘ ਚੈਰੀਟੇਬਲ ਟਰੱਸਟ ਬਰੇਟਾ ਵੱਲੋਂ ਸਲਾਨਾ ਲਗਾਤਾਰ 31ਵੇਂ ਅੱਖਾਂ ਦਾ ਅਪ੍ਰੇਸ਼ਨ ਅਤੇ ਚੈੱਕਅਪ ਵਿਸ਼ਾਲ ਕੈਂਪ ਸੇਵਾ: ਮਿਲਖਾ ਸਿੰਘ ਦੀ ਯਾਦ ਨੂੰ ਸਮਰਪਿਤ ਮਾਤਾ ਗੁਰਦੇਵ ਕੌਰ ਕਾਲਜ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ 822 ਮਰੀਜਾਂ ਦੀਆਂ ਅੱਖਾਂ ਦਾ ਚੈੱਕਅਪ, ਮੁਫਤ ਦਵਾਈਆਂ, ਨਿਗਾਂ ਚੈੱਕ ਅਤੇ ਟੈਸਟ ਵੀ ਕਰਵਾਏ ਗਏ। ਜਿਸ ਵਿੱਚ 55 ਮਰੀਜਾਂ ਦੀਆਂ ਅੱਖਾਂ ਦੇ ਲੈਂਜ ਪਾਉਣ ਦੀ ਸਨਾਖਤ ਕੀਤੀ। ਇਸ ਸੰਬੰਧੀ ਟਰੱਸਟ ਦੇ ਚੇਅਰਮੈਨ ਐਡਵੋਕੇਟ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹੁੰਚੇ ਹੋਏ ਮਰੀਜਾਂ ਵਿੱਚੋਂ 5 ਮਰੀਜਾਂ ਨੂੰ ਕਾਲਾ ਪੀਲੀਆ ਟੈਸਟ ਦੌਰਾਨ ਪਤਾ ਚੱਲਿਆ। ਜਿਨ੍ਹਾਂ ਵਿੱਚ 3 ਔਰਤਾਂ ਤੇ 2 ਮਰਦ ਹਨ। ਜਿਨ੍ਹਾਂ ਦਾ ਫੋਰੀ ਤੌਰ ਤੇ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਮਾਨਸਾ ਵਿਖੇ ਜਾਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ 55 ਮਰੀਜਾਂ ਦੇ ਅੱਖਾਂ ਦੇ ਲੈਂਜ, ਦਵਾਈਆਂ ਤੇ ਖਾਣ-ਪੀਣ ਦਾ ਖਰਚਾ ਟਰੱਸਟ ਵੱਲੋਂ ਕੀਤਾ ਜਾਵੇਗਾ। ਕਿਸੇ ਵੀ ਮਰੀਜ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੀਆਂ ਸਹੂਲਤਾਂ ਲਈ ਮਿਥੀਆਂ ਤਾਰੀਕਾਂ ਅਨੁਸਾਰ ਉਨ੍ਹਾਂ ਦੀਆਂ ਅੱਖਾਂ ਦੇ ਲੈਂਜ ਸਰਕਾਰੀ ਹਸਪਤਾਲ, ਮਾਨਸਾ ਵਿਖੇ ਪਵਾਏ ਜਾਣਗੇ ਤਾਂ ਕਿ ਉਨ੍ਹਾਂ ਨੂੰ ਕੋਈ ਵੀ ਆਉਣ ਵਾਲੇ ਸਮੇਂ ਵਿੱਚ ਦਿੱਕਤ ਨਾ ਆ ਸਕੇ। ਇਸ ਮੌਕੇ ਅੱਖਾਂ ਦੇ ਮਾਹਿਰ ਡਾ: ਸ਼ੁਸ਼ਾਂਕ ਸ਼ੂਦ ਅਤੇ ਉਨ੍ਹਾਂ ਦੀ ਪਹੁੰਚੀ ਹੋਈ ਟੀਮ ਵੱਲੋਂ ਬਾਖੂਬੀ ਨਾਲ ਮਰੀਜਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਮਿਲਖਾ ਸਿੰਘ ਕਾਲਜ ਅਤੇ ਮਾਤਾ ਗੁਰਦੇਵ ਕੌਰ ਕਾਲਜ ਦੀਆਂ ਵਿਦਿਆਰਥਣਾਂ ਨੇ ਪਹੁੰਚੇ ਹੋਏ ਮਰੀਜਾਂ ਦੀ ਸੇਵਾ ਕੀਤੀ ਅਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ। ਇਸ ਮੌਕੇ ਐਡਵੋਕੇਟ ਗੁਰਸਿਮਰਨ ਸਿੰਘ, ਐਡਵੋਕੇਟ ਹਰਸਿਮਰਨ ਸਿੰਘ, ਸਮਾਜ ਸੇਵੀ ਮਨਜੀਤ ਸਿੰਘ, ਮਿਲਖਾ ਸਿੰਘ ਕਾਲਜ ਦੇ ਪ੍ਰਿੰਸੀਪਲ ਡਾ: ਸ਼ਸ਼ੀ ਕਿਰਨ, ਮਾਤਾ ਗੁਰਦੇਵ ਕੌਰ ਕਾਲਜ ਦੀ ਪ੍ਰਿੰਸੀਪਲ ਡਾ: ਦੀਪਕ ਗਿੱਲ ਅਤੇ ਸਮੂਹ ਸਟਾਫ ਤੋਂ ਇਲਾਵਾ ਹੋਰ ਵੀ ਮੌਜੂਦ ਸਨ।