ਚੋਰਾਂ ਨੇ ਦੁਕਾਨ ’ਚੋਂ ਨਕਦੀ ਸਣੇ ਢਾਈ ਲੱਖ  ਦਾ ਮਾਲ ਉਡਾਇਆ

Tuesday, Jan 01, 2019 - 01:05 AM (IST)

ਚੋਰਾਂ ਨੇ ਦੁਕਾਨ ’ਚੋਂ ਨਕਦੀ ਸਣੇ ਢਾਈ ਲੱਖ  ਦਾ ਮਾਲ ਉਡਾਇਆ

 ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)- ਬੀਤੀ ਰਾਤ ਸਥਾਨਕ ਨਵੇਂ ਬਾਜ਼ਾਰ ਤੋਂ ਚੋਰਾਂ ਨੇ ਬੇਖੌਫ ਹੋ ਕੇ ਇਕ ਦੁਕਾਨ ’ਚੋਂ ਨਕਦੀ, ਐੱਲ. ਸੀ. ਡੀ. ਅਤੇ ਜੈਕੇਟ ਜੀਨਸ ਸਵੈਤ ਸ਼ਰਟਾਂ ਦੀ ਚੋਰੀ ਕੀਤੀ ਅਤੇ ਚੋਰ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ ਕੈਮਰੇ ’ਚ ਕੈਦ ਹੋ ਗਏ। ਸਥਾਨਕ ਸਿੰਗਲਾ ਫੈਸ਼ਨ ਹਾਊਸ ਦੀ ਦੁਕਾਨ ’ਤੇ ਪਿਛਲੀ ਅੱਧੀ ਰਾਤ ਨੂੰ ਤਿੰਨ ਚੋਰਾਂ ਨੇ ਉਕਤ ਸ਼ੋਅਰੂਮ ਦੀ ਨੇੜਲੀ ਇਕ ਦੁਕਾਨ ’ਚ ਜਾਣ ਤੋਂ ਬਾਅਦ, ਸਿੰਗਲਾ ਫੈਸ਼ਨ ਹਾਊਸ ਦੀ ਛੱਤ ’ਤੇ ਦੋ ਲੋਹੇ ਦੇ ਗੇਟ ਤੋਡ਼ ਕੇ ਸ਼ੋਅਰੂਮ ’ਚ ਦਾਖਲ ਹੋਏ ਅਤੇ ਦੁਕਾਨ ’ਚੋਂ ਇਕ ਐੱਲ. ਸੀ. ਡੀ., ਲਗਭਗ 17-18 ਹਜ਼ਾਰ ਦੀ ਨਕਦੀ ਅਤੇ ਕੀਮਤੀ ਜੈਕੇਟਾਂ, ਜੀਨਸ ਅਤੇ ਸਵੈਤ ਸ਼ਰਟਾਂ ਦੁਕਾਨ ’ਚੋਂ ਚੋਰੀ ਕਰ ਲਈਆਂ। ਇਸ ਸਬੰਧੀ ਦੁਕਾਨਦਾਰ ਵਿਕਾਸ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦਾ ਲਗਭਗ ਦੋ ਤੋਂ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਦੋਂ ਸੀ. ਸੀ .ਟੀ. ਵੀ. ਕੈਮਰਿਆਂ ਨੂੰ ਖੰਗਾਲਿਅਾ ਗਿਆ ਤਾਂ ਉਨ੍ਹਾਂ ’ਚ ਤਿੰਨ ਲੋਕ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਉਨ੍ਹਾਂ ਨੇ ਲੋਈ ਲਈ ਹੋਈ ਸੀ, ਦਿਖਾਈ ਦੇ ਰਹੇ ਹਨ, ਪੁਲਸ ਨੂੰ ਜਦੋਂ ਇਹ ਜਾਣਕਾਰੀ ਦਿੱਤੀ ਗਈ ਤਾਂ   ਏ. ਐੱਸ. ਆਈ. ਬੇਅੰਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਨਿਰੀਖਣ ਕੀਤਾ, ਪੁਲਸ ਸੂਤਰਾਂ ਦੇ ਅਨੁਸਾਰ ਇਸ ਸਬੰਧ ’ਚ ਜਾਂਚ ਕਰ ਰਹੀ ਹੈ।
  ਜਾਣਕਾਰੀ ਮਿਲੀ ਹੈ ਕਿ ਪਿਛਲੀ ਰਾਤ ਨੂੰ ਬਾਜ਼ਾਰ ਦਾ ਚੌਕੀਦਾਰ ਵੀ ਛੁੱਟੀ ’ਤੇ ਸੀ। ਓਧਰ ਦੁਕਾਨਦਾਰਾਂ ਨੇ ਕਿਹਾ ਹੈ ਕਿ ਬਾਜ਼ਾਰ ਦੀਆਂ ਦੁਕਾਨਾਂ ਦੇ ਪਿੱਛੇ ਪਈ ਖਾਲੀ ਜ਼ਮੀਨ ’ਤੇ ਪ੍ਰਸ਼ਾਸਨ ਪਾਰਕਿੰਗ ਬਣਾਏ ਕਿਉਂਕਿ ਇਸ ਜਗ੍ਹਾ ਦਾ ਹਨੇਰੇ ਦਾ ਲਾਭ ਉਠਾ ਕੇ ਅਜਿਹੀਆਂ ਵਾਰਦਾਤਾਂ ਦਾ ਖਤਰਾ ਬਣਿਆ ਰਹਿੰਦਾ ਹੈ।


Related News