ਗੰਦੇ ਪਾਣੀ ਦੀ ਨਿਕਾਸੀ  ਦਾ ਪ੍ਰਬੰਧ ਨਾ ਹੋਣ ਕਾਰਨ  ਕਾਲੋਨੀ ਨਿਵਾਸੀਆਂ  ਵੱਲੋਂ ਨਗਰ ਕੌਂਸਲ ਵਿਰੁੱਧ  ਨਾਅਰੇਬਾਜ਼ੀ

Sunday, Jan 13, 2019 - 03:17 AM (IST)

 ਭਵਾਨੀਗਡ਼੍ਹ, (ਕਾਂਸਲ)- ਸ਼ਹਿਰ ਦੀ ਰਵਿਦਾਸ ਕਾਲੋਨੀ ਵਿਚ ਗੰਦੇ ਪਾਣੀ ਦੀ ਨਿਕਾਸੀ  ਦੇ ਉਚੇਚੇ ਪ੍ਰਬੰਧ ਨਾ ਹੋਣ ਅਤੇ ਪਾਣੀ ਦੀ ਨਿਕਾਸੀ ਵਾਲੀਆਂ ਨਾਲੀਆਂ ਦੀ ਸਫਾਈ ਦਾ ਮਾਡ਼ਾ ਹਾਲ ਹੋਣ ਕਾਰਨ  ਕਾਲੋਨੀ ਵਾਸੀਆਂ ਨੇ ਅੱਜ ਰੋਸ ਪ੍ਰਦਰਸ਼ਨ ਕਰਦਿਆਂ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ ਕੀਤੀ।
 ਜਾਣਕਾਰੀ ਦਿੰਦਿਆਂ ਕਾਲੋਨੀ ਨਿਵਾਸੀਆਂ ਅਮਰੀਕ ਸਿੰਘ ਵਿੱਕੀ, ਕਰਨੈਲ ਸਿੰਘ ਕੈਲਾ ਕਲੱਬ ਪ੍ਰਧਾਨ, ਰਣਜੀਤ ਸਿੰਘ ਬਾਬਾ, ਹਾਕਮ ਸਿੰਘ, ਹਰਮੇਲ ਸਿੰਘ, ਭਾਗ ਸਿੰਘ ਭਾਗਾ, ਟੋਨੀ ਸਿੰਘ ਅਤੇ ਬੱਬੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਵਿਚ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ  ਨਾਲੀਆਂ ਗੰਦਗੀ ਨਾਲ ਭਰੀਆਂ ਹੋਈਆਂ ਹਨ ਅਤੇ ਨਾਲੀਆਂ ਵਿਚਲਾ  ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿਚ ਖੜ੍ਹਾ ਹੈ। ਕਾਲੋਨੀ ਨਿਵਾਸੀਆਂ ਨੇ ਦੱਸਿਆ ਕਿ   ਪ੍ਰਾਇਮਰੀ ਸਕੂਲ ਹੋਣ ਕਾਰਨ ਸਕੂਲ ਵਿਚ ਪਡ਼੍ਹਨ ਲਈ ਆਉਣ ਵਾਲੇ ਬੱਚਿਆਂ ਦੇ ਨਾਲ-ਨਾਲ ਰਾਹਗੀਰਾਂ ਨੂੰ ਵੀ ਮੁਸ਼ਕਲਾਂ  ਅਾ  ਰਹੀਅਾਂ  ਹਨ   ਤੇ  ਗੰਭੀਰ ਬੀਮਾਰੀਆਂ ਫੈਲਣ ਦਾ ਡਰ ਬਣਦਾ ਜਾ ਰਿਹਾ ਹੈ।  ਕਾਲੋਨੀ ਨਿਵਾਸੀਆਂ ਨੇ ਇਹ ਵੀ ਦੋਸ਼ ਲਾਇਆ ਕਿ ਨਗਰ ਕੌਂਸਲ ਨੇ ਪਿਛਲੇ ਸਮੇਂ ਦੌਰਾਨ ਜਦੋਂ ਸ਼ਹਿਰ ਵਿਚ ਸੀਵਰੇਜ ਪਾਇਆ ਤਾਂ ਨਾ ਹੀ ਸਾਡੀ ਕਾਲੋਨੀ ਵਿਚ ਸੀਵਰੇਜ ਪਾਇਆ ਅਤੇ ਨਾ ਹੀ ਕਾਲੋਨੀ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਮੁੱਖ ਸੀਵਰੇਜ ਨਾਲ ਜੋਡ਼ਿਆ ਅਤੇ ਉਲਟਾ ਪਾਣੀ ਦੀ ਨਿਕਾਸੀ ਵਾਲੇ ਮੁੱਖ ਨਾਲੇ ਨੂੰ ਬੰਦ ਕਰਵਾ ਦਿੱਤਾ, ਜਿਸ ਕਾਰਨ ਹੁਣ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਪਾਣੀ ਗਲੀਆਂ ਵਿਚ ਭਰ ਜਾਂਦਾ ਹੈ ਅਤੇ ਬਰਸਾਤ ਦੇ ਦਿਨਾਂ ਵਿਚ ਕਾਲੋਨੀ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਗੰਦੇ ਪਾਣੀ ਦੀ ਸਮੱਸਿਆ ਤੋਂ ਜਾਣੂ ਕਰਵਾਉਣ ਲਈ ਸਥਾਨਕ ਨਗਰ ਕੌਂਸਲ ਦੇ ਚੱਕਰ ਲਾ-ਲਾ ਕੇ ਥੱਕ ਚੁੱਕੇ ਹਾਂ। ਸਾਡੀ ਇਥੇ ਕੋਈ  ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਵੱਲੋਂ ਬੰਦ ਕੀਤੇ ਗੰਦੇ ਪਾਣੀ ਦੇ ਨਿਕਾਸੀ ਵਾਲੇ ਮੁੱਖ ਨਾਲੇ ਨੂੰ ਤੁਰੰਤ ਖੁੱਲ੍ਹਵਾਇਆ ਜਾਵੇ, ਕਾਲੋਨੀ ਵਿਚ ਵੀ ਸੀਵਰੇਜ ਪਵਾਇਆ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਦਰੁੱਸਤ ਕਰ ਕੇ  ਲੋਕਾਂ ਨੂੰ ਬੀਮਾਰੀਆਂ ਤੋਂ ਬਚਾਇਆ ਜਾਵੇ।  


Related News