ਟਿਕਰੀ ਬਾਰਡਰ ’ਤੇ 9 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨ ਵੀਰਾਂ ਨੂੰ ਭੈਣ ਨੇ ਬੰਨ੍ਹੀ ਰੱਖੜੀ
Thursday, Aug 19, 2021 - 06:25 PM (IST)
ਫਿਰੋਜ਼ਪੁਰ (ਹਰਚਰਨ ਸਿੰਘ, ਬਿੱਟੂ)-ਸ਼ਾਹਦੀਨ ਵਾਲਾ ਤੋਂ ਸੁਖਬਾਜ਼ ਸਿੰਘ, ਹਾਕੇ, ਰਾਮੇਵਾਲਾ ਤੋਂ ਬਾਪੂ ਬਖਸ਼ੀਸ਼ ਸਿੰਘ, ਜੋ ਪਿਛਲੇ 9 ਮਹੀਨਿਆਂ ਤੋਂ ਮੋਰਚੇ ਵਿੱਚ ਡਟੇ ਹੋਏ ਹਨ, ਦੀ ਭੈਣ ਜਸਵਿੰਦਰ ਕੌਰ ਪਤਨੀ ਜੁਗਿੰਦਰ ਸਿੰਘ ਪਿੰਡ ਨੂਰਪੁਰ ਸੇਠਾਂ ਨੇ ਵਿਸ਼ੇਸ਼ ਤੌਰ ’ਤੇ ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚ ਕੇ ਰੱਖੜੀ ਦਾ ਤਿਉਹਾਰ ਮਨਾਇਆ। ਉਨ੍ਹਾਂ ਨੇ ਆਪਣੇ ਵੀਰ ਸੁਖਬਾਜ਼ ਸਿੰਘ ਸਮੇਤ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ ਵੀ ਰੱਖੜੀ ਬੰਨ੍ਹ ਕੇ ਇੱਕ ਨਵੀਂ ਪਿਰਤ ਪਾਈ ਹੈ ਅਤੇ ਕਾਮਨਾ ਕੀਤੀ ਕਿ ਤੁਸੀਂ ਸਾਰੇ ਆਪਣੇ ਸੰਘਰਸ਼ ’ਚ ਕਾਮਯਾਬ ਹੋ ਕੇ ਹੀ ਮੁੜੋਗੇ। ਇਸ ਨਾਲ ਕਿਸਾਨੀ ਮੌਰਚੇ ’ਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਯੋਧਿਆਂ ਨੂੰ ਹੋਰ ਬਲ ਮਿਲਿਆ। ਇਸ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਭੈਣ ਨੂੰ ਆਸ਼ੀਰਵਾਦ ਦਿੰਦਿਆਂ ਸ਼ੀਲਡ ਦੇ ਕੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ BKU ਦੇ ਨੁਮਾਇੰਦਿਆਂ ਨਾਲ ਮੁਲਾਕਾਤ, ਕਿਹਾ-ਅਕਾਲੀ ਦਲ ਹੀ ਕਾਲੇ ਕਾਨੂੰਨਾਂ ਖ਼ਿਲਾਫ ਸੰਸਦ ’ਚ ਡਟਿਆ
ਇਸ ਮੌਕੇ ਸੰਪੂਰਨ ਸਿੰਘ ਚੁੰਘਾਂ ਜ਼ਿਲ੍ਹਾ ਬਰਨਾਲਾ, ਗੁਰਪ੍ਰੀਤ ਸਿੰਘ ਕੱਟੀਆਂ ਵਾਲੀ ਮਲੋਟ, ਬਲਦੇਵ ਸਿੰਘ ਭਾਈ ਰੂਪਾ ਬਠਿੰਡਾ, ਅਮਰੀਕ ਸਿੰਘ ਫਫੜੇ ਮਾਨਸਾ, ਪ੍ਰਗਟ ਸਿੰਘ ਤਲਵੰਡੀ ਫਿਰੋਜ਼ਪੁਰ , ਬਲਦੇਵ ਸਿੰਘ ਸੰਦੋਹਾ ਬਠਿੰਡਾ, ਦਰਸ਼ਨ ਸਿੰਘ ਜਟਾਣਾ ਮਾਨਸਾ, ਟਿੱਕੂ ਮਾਨ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਝਬੇਲ ਵਾਲੀ ਸ੍ਰੀ ਮੁਕਤਸਰ ਸਾਹਿਬ ਅਤੇ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ ਬੁਢਲਾਡਾ ਹਾਜ਼ਰ ਸਨ। ਇਸ ਮੌਕੇ ਦਰਸ਼ਨ ਸਿੰਘ ਨੂਰਪੁਰ ਸੇਠਾਂ ਮੁਲਾਜ਼ਮ ਆਗੂ ਨੇ ਵੀ ਕਾਲੇ ਕਾਨੂੰਨਾਂ ਖ਼ਿਲਾਫ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਆਪਣੇ ਵਿਚਾਰ ਸਾਂਝੇ ਕੀਤੇ।