ਬੇਸਹਾਰਾ ਪਸ਼ੂਆਂ ਕਾਰਨ ਸੀ. ਐੈੱਮ. ਸਿਟੀ ਬਣਿਆ ‘ਕੈਟਲ ਪਾਊਂਡ’

Tuesday, Sep 11, 2018 - 06:43 AM (IST)

ਬੇਸਹਾਰਾ ਪਸ਼ੂਆਂ ਕਾਰਨ ਸੀ. ਐੈੱਮ. ਸਿਟੀ ਬਣਿਆ ‘ਕੈਟਲ ਪਾਊਂਡ’

ਪਟਿਆਲਾ/ਬਾਰਨ, (ਇੰਦਰ ਖਰੌਡ਼)- ਸ਼ਾਹੀ ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਦੀ ਭਰਮਾਰ ਹੋਣ ’ਤੇ ਇਹ ਸਮੱਸਿਆ ਲੋਕਾਂ ਦੀ ਜਾਨ ਦਾ ਖੌਅ ਬਣ ਰਹੀ ਹੈ। ਸ਼ਹਿਰ ਦੀ ਹਰ ਸਡ਼ਕ, ਬਾਜ਼ਾਰ ਅਤੇ ਗਲੀ ਵਿਚ ਸੀ. ਐੈੱਮ. ਸਿਟੀ. ‘ਕੈਟਲ ਪਾਊਂਡ’ ਬਣ ਕੇ ਰਹਿ ਗਿਆ ਹੈ। ਪੰਜਾਬ ਸਰਕਾਰ ਵੱਲੋਂ ਬਿਜਲੀ ਬਿੱਲਾਂ ਵਿਚ ਟੈਕਸ ਵਸੂਲਣ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆ। ਇਹ ਸਮੱਸਿਆ ਘਟਣ ਦੀ ਥਾਂ ਦਿਨੋ-ਦਿਨ ਵਧਦੀ ਜਾ ਰਹੀ ਹੈ। ਪਸ਼ੂਆਂ ਤੇ ਅਾਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਸਮਾਜ-ਸੇਵੀ ਸੰਸਥਾਵਾਂ ਸਰਕਾਰ ਦੇ ਵੱਖ-ਵੱਖ ਅਧਿਕਾਰੀਆਂ ਨੂੰ ਮੰਗ-ਪੱਤਰ ਦੇ ਚੁੱਕੀਅਾਂ ਹਨ। ਅਜੇ ਤੱਕ ਕੋਈ ਸਥਾਈ ਹੱਲ ਨਹੀਂ ਨਿਕਲ ਸਕਿਆ। ਵੱਡੀ ਗਿਣਤੀ ਵਿਚ ਬੇਲਗਾਮ ਫਿਰਦੇ ਅਾਵਾਰਾ ਪਸ਼ੂ ਨਾ ਸਿਰਫ਼ ਫਸਲਾਂ ਦੇ ਉਜਾਡ਼ੇ ਦਾ ਕਾਰਨ ਬਣ ਰਹੇ ਹਨ, ਸਗੋਂ ਸਡ਼ਕੀ ਹਾਦਸਿਆਂ ਨਾਲ ਮਨੁੱਖੀ ਜ਼ਿੰਦਗੀਆਂ ਦਾ ਘਾਣ ਵੀ ਕਰ ਰਹੇ ਹਨ। 
 ਹਾਲਾਤ ਇਹ ਹੋ ਚੁੱਕੇ ਹਨ ਕਿ ਰਾਤ ਸਮੇਂ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਦਿਨ ਵੇਲੇ ਇਹ ਬੇਸਹਾਰਾ ਪਸ਼ੂ ਗਲੀਆਂ ਅਤੇ ਬਾਜ਼ਾਰਾਂ ਵਿਚ ਘੁੰਮਦੇ ਸਮੇਂ ਲਡ਼ਦੇ-ਭਿਡ਼ਦੇ ਦੁਕਾਨਦਾਰਾਂ ਅਤੇ ਹੋਰਨਾਂ ਲੋਕਾਂ ਦਾ ਬਹੁਤ ਨੁਕਸਾਨ ਕਰਦੇ ਹਨ। ਰਾਤ ਸਮੇਂ ਝੁੰਡਾਂ ਦੇ ਝੁੰਡ ਗਲੀਆਂ ਵਿਚ ਲੋਕਾਂ ਦੇ ਘਰਾਂ ਅੱਗੇ ਬੈਠ ਜਾਂਦੇ ਹਨ। ਸਵੇਰੇ ਉੱਠ ਕੇ ਘਰਾਂ ਦੇ ਦਰਵਾਜ਼ੇ ਖੋਲ੍ਹਦਿਆਂ ਸਾਰ ਹੀ ਇਨ੍ਹਾਂ ਪਸ਼ੂਆਂ ਵੱਲੋਂ ਫੈਲਾਈ ਗੰਦਗੀ  ‘ਸਵਾਗਤ’ ਕਰਦੀ ਹੈ।  ਰਾਤ ਸਮੇਂ ਸ਼ਹਿਰ ਦੀਆਂ ਮੇਨ ਸਡ਼ਕਾਂ ’ਤੇ ਪਸ਼ੂਆਂ ਦੀ ਗਿਣਤੀ ਖਤਰਨਾਕ ਹੱਦ ਤੱਕ ਵਧ ਜਾਂਦੀ ਹੈ। ਇਹ  ਸਡ਼ਕਾਂ ਵਿਚਕਾਰ  ਬੈਠ ਜਾਂਦੇ ਹਨ। ਆਪਮੁਹਾਰੇ ਤੇਜ਼ ਰਫ਼ਤਾਰ ਨਾਲ ਆ ਰਹੇ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। 
ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨਹੀਂ ਹੋਈ ਹੱਲ 
 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਹੋਣ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਵੱਲੋਂ ਬੇਸਹਾਰਾ ਪਸ਼ੂਆਂ ਤੇ ਅਾਵਾਰਾ ਕੁੱਤਿਆਂ ਦਾ  ਕੋਈ ਸਥਾਈ ਹੱਲ ਨਹੀਂ ਹੋਇਆ।
 ਹਰ ਰੋਜ਼ ਦਰਜਨਾਂ ਪਸ਼ੂ ਵੀ ਹੋ ਰਹੇ ਹਨ ਹਾਦਸੇ ਦਾ ਸ਼ਿਕਾਰ 
ਰਾਤ ਸਮੇਂ ਸਡ਼ਕਾਂ ’ਤੇ ਘੁੰਮ ਰਹੇ ਬੇਸਹਾਰਾ ਪਸ਼ੂ ਵਾਹਨਾਂ ਨਾਲ ਟਕਰਾਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ।  ਸਡ਼ਕ ਕੰਢੇ ਆਮ ਹੀ  ਮਰੇ ਪਸ਼ੂ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਨੂੰ ਚੁੱਕਣ ਵਾਲਾ ਕੋਈ ਨਹੀਂ। ਕਈ-ਕਈ ਦਿਨ ਸਡ਼ਕਾਂ ’ਤੇ ਹੀ ਪਏ ਰਹਿੰਦੇ ਹਨ। ਬਦਬੂ ਆਉਣ ਲੱਗ ਜਾਂਦੀ ਹੈ। ਕਈ ਜ਼ਖ਼ਮੀ ਹਾਲਤ ਵਿਚ ਤਡ਼ਫ-ਤਡ਼ਫ ਕੇ ਮਰ ਜਾਂਦੇ ਹਨ। ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਕੀਤੀਅਾਂ ਮੀਟਿੰਗਾਂ ਵੀ ਬੇਸਿੱਟਾ ਰਹੀਆਂ ਹਨ। ਜ਼ਿਲੇ ਦੀਆਂ ਕੁੱਝ ਸਮਾਜ-ਸੇਵੀ ਸੰਸਥਾਵਾਂ ਅਾਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਕੰਮ ਤਾਂ ਕਰ ਰਹੀਅਾਂ ਹਨ ਪਰ ਉਨ੍ਹਾਂ ਨੂੰ ਸਰਕਾਰੀ ਮਦਦ ਨਹੀਂ ਮਿਲ ਰਹੀ।
 ਕਿੱਥੇ-ਕਿੱਥੇ ਹੈ ਜ਼ਿਆਦਾ ਸਮੱਸਿਆ? 
 ਉਂਝ ਤਾਂ ਪੂਰੇ ਸ਼ਹਿਰ ਦੇ ਬਾਜ਼ਾਰ ਤੇ ਗਲੀਆਂ ਬੇਸਹਾਰਾ ਪਸ਼ੂਆਂ ਨੇ ਮੱਲੇ ਹੋਏ ਹਨ ਪਰ ਸਰਹਿੰਦ ਰੋਡ, ਰਾਜਪੁਰਾ ਬਾਈਪਾਸ, ਤ੍ਰਿਪਡ਼ੀ ਬਾਜ਼ਾਰ, ਸਬਜ਼ੀ ਮੰਡੀ, ਸਨੌਰੀ ਅੱਡਾ, ਰਾਜਪੁਰਾ ਰੋਡ (ਨੇਡ਼ੇ ਯੂਨੀਵਰਸਿਟੀ), ਫੈਕਟਰੀ ਏਰੀਆ, ਅਨਾਜ ਮੰਡੀ ਅਤੇ ਡੀ. ਐੈੱਮ. ਡਬਲਿਊ. ’ਤੇ ਅਾਵਾਰਾ ਪਸ਼ੂ ਭਡ਼ਥੂ ਪਾਉਂਦੇ ਹਨ। ਆਪਸ ਵਿਚ ਲਡ਼ਦੇ ਦੇਖੇ ਜਾਂਦੇ ਹਨ। ਟ੍ਰੈਫਿਕ ਵਿਵਸਥਾ ਨੂੰ ਪ੍ਰਭਾਵਿਤ ਕਰਦੇ ਹਨ। 
 ਗਊ ਧਨ ਦੇ ਰਖਵਾਲੇ ਵੀ ਸਿਰਫ਼ ਬਿਆਨ ਦਾਗਣ ਜੋਗੇ 
  ਰਹਿ ਗਏ  ਹਨ। ਇਸ ਸਬੰਧੀ ਯੂਥ ਆਗੂ ਸੁਖਦੇਵ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਗਊ ਨੂੰ ਕੋਈ ਮਾਰ ਦੇਵੇ ਤਾਂ ਉਨ੍ਹਾਂ ਦੇ ਰਖਵਾਲੇ ਸਡ਼ਕਾਂ ’ਤੇ ਆ ਜਾਂਦੇ ਹਨ। ਦਰਜਨਾਂ ਗਾਵਾਂ ਸਡ਼ਕੀ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ। ਭੁੱਖ ਨਾਲ ਮਰ ਰਹੀਆਂ ਹਨ। ਕਿਉਂ ਨਹੀਂ ਗਊ ਭਗਤ ਦੇਖਭਾਲ ਕਰਦੇ? ਸਿਰਫ਼ ਬਿਆਨ ਦੇਣ ਨਾਲ ਕੰਮ ਨਹੀਂ ਚੱਲਣਾ।
 ਬੇਸਹਾਰਾ ਪਸ਼ੂਆਂ ਕਾਰਨ ਹੋਈਆਂ 5 ਮੌਤ
 ਪ੍ਰਾਪਤ ਅੰਕਡ਼ਿਆਂ ਮੁਤਾਬਕ ਪੰਜਾਬ ਵਿਚ ਰੋਜ਼ਾਨਾ ਅੌਸਤਨ 12 ਵਿਅਕਤੀਆਂ ਦੀ ਮੌਤ ਸਡ਼ਕ ਹਾਦਸਿਆਂ ਵਿਚ ਹੁੰਦੀ ਹੈ। ਇਨ੍ਹਾਂ ਵਿਚ ਅਾਵਾਰਾ ਪਸ਼ੂਆਂ ਕਾਰਨ ਹੁੰਦੇ ਹਾਦਸੇ ਵੀ ਸ਼ਾਮਲ ਹਨ। ਜ਼ਿਲਾ ਪਟਿਆਲਾ ਅੰਦਰ ਬੇਸਹਾਰਾ ਪਸ਼ੂਆਂ ਕਾਰਨ ਇਕ ਹਫ਼ਤੇ ਵਿਚ  5 ਦੇ ਕਰੀਬ ਮੌਤਾਂ ਹੁੰਦੀਆਂ ਹਨ।


Related News