ਟਮਾਟਰ ਆਮ ਲੋਕਾਂ ਦੀ ਪਹੁੰਚ ਤੋਂ ਹੋਇਆ ਬਾਹਰ, ਕੀਮਤ 200 ਤੋਂ ਪਾਰ

07/13/2023 4:06:42 PM

ਸ਼ੇਰਪੁਰ (ਅਨੀਸ਼) : ਉਂਝ ਤਾਂ ਬਰਸਾਤ ਕਾਰਨ ਸਾਰੀਆਂ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂ ਰਹੇ ਹਨ ਪਰ ਟਮਾਟਰ ਦੇ ਭਾਅ ’ਚ ਭਾਰੀ ਉਛਾਲ ਕਾਰਨ ਇਹ ਪ੍ਰਚੂਨ ’ਚ 200 ਰੁਪਏ ਕਿੱਲੋ ਤੋਂ ਵੱਧ ਕੀਮਤ ’ਤੇ ਵਿੱਕ ਰਿਹਾ ਹੈ। ਬੇਸ਼ੱਕ ਬਰਸਾਤਾਂ ਕਾਰਨ ਪੂਰੇ ਦੇਸ਼ ’ਚ ਹੀ ਟਮਾਟਰਾਂ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ ਅਤੇ ਹਰ ਕੋਈ ਪਰੇਸ਼ਾਨ ਹੈ, ਇਸ ਉਛਾਲ ਕਾਰਨ ਜਿੱਥੇ ਖਾਣੇ ਦਾ ਸਵਾਦ ਵਿਗੜਿਆ ਹੈ, ਉੱਥੇ ਹੀ ਗਰੀਬ ਅਤੇ ਮੱਧ ਵਰਗ ਦੀ ਥਾਲੀ ’ਚੋਂ ਬਾਹਰ ਹੋਇਆ ਦਿਖ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਰਸਾਤ ਕਾਰਨ ਪਾਣੀ ਭਰ ਜਾਣ ਨਾਲ ਟਮਾਟਰਾਂ ਦੀ ਸਪਲਾਈ ਨਹੀਂ ਹੋ ਰਹੀ।

ਇਹ ਵੀ ਪੜ੍ਹੋ : ਚਿਤਕਾਰਾ ਯੂਨੀਵਰਸਿਟੀ ’ਚ ਪਾਣੀ ’ਚ ਡੁੱਬਣ ਨਾਲ ਵਿਦਿਆਰਥੀ ਦੀ ਮੌਤ

ਹੋਲਸੇਲ ਸਬਜ਼ੀ ਵੇਚਣ ਵਾਲਿਆਂ ਨੇ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਤੋਂ ਇਲਾਵਾ ਦਿੱਲੀ ਦੀ ਅਜ਼ਾਦਪੁਰ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਦੁਕਾਨਦਾਰਾਂ ਅਨੁਸਾਰ ਮੰਗ ਮੁਤਾਬਕ ਟਮਾਟਰ ਦੀ ਆਮਦ ਬਹੁਤ ਹੀ ਘੱਟ ਹੈ। ਪਹਿਲਾਂ ਨਾਲੋਂ 10 ਫੀਸਦੀ ਟਮਾਟਰ ਮੰਡੀਆਂ ’ਚ ਆ ਰਿਹਾ ਹੈ। ਹਿਮਾਚਲ ਜਾਂ ਹੋਰ ਰਾਜਾਂ ’ਚ ਵੀ ਹੜ੍ਹਾਂ ਕਾਰਨ ਨੀਵੀਆਂ ਥਾਵਾਂ ’ਤੇ ਪਾਣੀ ਭਰਨ ਨਾਲ ਸਾਰੀਆਂ ਹੀ ਫਸਲਾਂ ਖਰਾਬ ਹੋ ਗਈਆਂ ਹਨ।

ਇਹ ਵੀ ਪੜ੍ਹੋ : ਦੋਸਤ ਨੂੰ ਛੱਡਣ ਦੌਰਾਨ ਨਹਿਰ ’ਚ ਰੁੜ੍ਹੇ ਦੋਸਤਾਂ ਦੀਆਂ ਤਿੰਨ ਦਿਨਾਂ ਬਾਅਦ ਮਿਲੀਆਂ ਲਾਸ਼ਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News