ਤੰਗ ਪੁੱਲ ਦੀ ਰੇਲਿੰਗ ਟੁੱਟਣ ਕਾਰਨ ਪਿੱਕਅਪ ਗੱਡੀ ਗੰਦੇ ਨਾਲੇ ‘ਚ ਡਿੱਗੀ, ਚਾਲਕ ਵਾਲ-ਵਾਲ ਬਚਿਆ
Monday, Aug 21, 2023 - 02:02 PM (IST)

ਤਪਾ ਮੰਡੀ (ਸ਼ਾਮ,ਗਰਗ)- ਬੀਤੀ ਸ਼ਾਮ ਤਪਾ-ਦਰਾਜ ਲਿੰਕ ਰੋਡ ‘ਤੇ ਸਥਿਤ ਅੰਗਰੇਜਾਂ ਸਮੇਂ ਦੇ ਬਣੇ ਤੰਗ ਗੰਦੇ ਨਾਲੇ ਦੀ ਰੇਲਿੰਗ ਟੁੱਟਣ ਕਾਰਨ ‘ਚ ਇੱਕ ਪਿੱਕਅਪ ਡਿੱਗਣ ਕਾਰਨ ਚਾਲਕ ਦਾ ਬਚਾਅ ਤਾਂ ਹੋ ਗਿਆ ਪਰ ਵਾਹਨ ਦੇ ਨੁਕਸਾਨੇ ਜਾਣ ਦਾ ਸਮਾਚਾਰ ਮਿਲਿਆ ਹੈ। ਪਿੱਕਅਪ ਮਾਲਕ ਰਣਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਨੇ ਦੱਸਿਆ ਕਿ ਚਾਲਕ ਗੱਗੂ ਤਪਾ ਤੋਂ ਦਰਾਜ ਦੀ ਫੀਡ ਲਾਹਕੇ ਵਾਪਸ ਆ ਰਿਹਾ ਸੀ ਤਾਂ ਅਚਾਨਕ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਉਸ ਦੀ ਗੱਡੀ ਦਾ ਸੰਤੁਲਨ ਵਿਗੜਨ ਗਿਆ ਅਤੇ ਗੱਡੀ ਗੰਦੇ ਨਾਲ ‘ਚ ਜਾ ਪਲਟੀ। ਗੱਡੀ ਦੇ ਡਿੱਗਣ ਦਾ ਰਾਹਗੀਰਾਂ ਨੂੰ ਪਤਾ ਲੱਗਣ ‘ਤੇ ਪਿੰਡ ਦਰਾਜ ਦੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ, ਜਿਨ੍ਹਾਂ ਨੇ ਗੱਡੀ ਦੇ ਚਾਲਕ ਗੱਗੂ ਨੂੰ ਪਾਣੀ ‘ਚੋਂ ਸਹੀ ਸਲਾਮਤ ਬਾਹਰ ਕੱਢਿਆਂ ਅਤੇ ਇਸ ਹਾਦਸੇ ‘ਚ 8-10 ਫੀਡ ਦੀਆਂ ਬੋਰੀਆਂ ਪਾਣੀ ‘ਚ ਭਿੱਜੀਆਂ ਬਾਹਰ ਕੱਢ ਲਈਆਂ ਗਈਆਂ। ਇਸ ਮੌਕੇ ਹਾਜ਼ਰ ਚਾਲਕ ਨੇ ਦੱਸਿਆ ਕਿ ਅਗਰ ਪੁੱਲ ਦੇ ਰੇਲਿੰਗ ਲੱਗੀ ਹੁੰਦੀ ਤਾਂ ਹਾਦਸਾ ਨਾ ਵਾਪਰਦਾ।
ਇਹ ਵੀ ਪੜ੍ਹੋ- ਡੇਂਗੂ ਤੇ ਚਿਕਨਗੁਨੀਆ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਇਕ ਹੋਰ ਵੱਡਾ ਖ਼ਤਰਾ
ਇਸ ਮੌਕੇ ਹਾਜ਼ਰ ਗੁਰਜੰਟ ਸਿੰਘ, ਮੁਖਤਿਆਰ ਸਿੰਘ, ਸਤਵੀਰ ਸਿੰਘ, ਜਰਨੈਲ ਸਿੰਘ, ਕਰਮ ਸਿੰਘ, ਧਰਮ ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ, ਮਿਠੂ ਸਿੰਘ ਆਦਿ ਨੇ ਰੋਸ਼ ਪ੍ਰਗਟ ਕਰਦਿਆਂ ਦੱਸਿਆ ਕਿ ਮੀਡੀਆ ਰਾਹੀਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ‘ਚ ਲਿਆਂਦਾ ਗਿਆ ਹੈ ਕਿ ਅੰਗਰੇਜਾਂ ਸਮੇਂ ਦੇ ਬਣੇ ਤੰਗ ਪੁੱਲ ਦੀਆਂ ਰੇਲਿੰਗ ਕਈ ਮਹੀਨਿਆਂ ਤੋਂ ਟੁੱਟਣ ਕਾਰਨ ਹਾਦਸੇ ਵਾਪਰ ਰਹੇ ਹਨ, ਕਿਉਂਕਿ ਇਹ ਲਿੰਕ ਰੋਡ ਅੱਧੀ ਦਰਜਨ ਦੇ ਕਰੀਬ ਪਿੰਡਾਂ ਨੂੰ ਮਿਲਾਉਂਦੀ ਹੈ ਜਿਸ ਕਾਰਨ ਦਿਨ-ਰਾਤ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤੰਗ ਪੁਲ ਦੀ ਟੁੱਟੀ ਰੇਲਿੰਗ ਲਗਾਈ ਜਾਵੇ ਨਹੀਂ ਤਾਂ ਪਿੰਡਾਂ ਦੇ ਲੋਕ ਸ਼ੰਘਰਸ ਕਰਨ ਲਈ ਮਜ਼ਬੂਰ ਹੋਣਗੇ।
ਇਹ ਵੀ ਪੜ੍ਹੋ- ਨੌਜਵਾਨਾਂ ਦੀ ਮਿਹਨਤ ਨੇ ਪੇਸ਼ ਕੀਤੀ ਮਿਸਾਲ, 3 ਦਿਨਾਂ 'ਚ ਮੁਕੰਮਲ ਹੋਇਆ 300 ਫੁੱਟ ਪਾੜ ਨੂੰ ਭਰਨ ਦਾ ਕੰਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8