ਪੈਟਰੋਲ ਤੇ ਡੀਜ਼ਲ ਨੂੰ ਜੀ. ਐੱਸ. ਟੀ. ਦੇ ਘੇਰੇ ’ਚ ਲਿਆ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ
Tuesday, Sep 11, 2018 - 06:20 AM (IST)

ਮਾਨਸਾ, (ਮਿੱਤਲ)- ਦੇਸ਼ ਦੀਆਂ ਖੱਬੀਆਂ ਤੇ ਜਮਹੂਰੀ ਧਿਰਾਂ ਦੇ ਦੇਸ਼ ਵਿਆਪੀ ਸੱਦੇ ’ਤੇ ਬਾਰ੍ਹਾਂ ਹੱਟਾਂ ਚੌਕ ਵਿਖੇ ਸੀ. ਪੀ. ਆਈ. ਦੇ ਕ੍ਰਿਸ਼ਨ ਚੌਹਾਨ, ਸੀ. ਪੀ. ਆਈ. ਐੱਮ. ਦੇ ਅਮਰਜੀਤ ਖੋਖਰ, ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਦੇ ਗੁਰਜੰਟ ਸਿੰਘ ਤੇ ਆਰ. ਐੱਮ. ਪੀ. ਆਈ. ਦੇ ਅਮਰੀਕ ਸਿੰਘ ਫਫਡ਼ੇ ਦੀ ਅਗਵਾਈ ਹੇਠ ਰੈਲੀ ਕਰ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਰੋਸ ਮਾਰਚ ਕਰਨ ਉਪਰੰਤ ਬੱਸ ਸਟੈਂਡ ਵਿਖੇ ਜਾਮ ਲਾ ਕੇ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਸੀ. ਪੀ. ਆਈ. ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਸਾਥੀ ਹਰਦੇਵ ਸਿੰਘ ਅਰਸ਼ੀ, ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਰਾਣਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਨੂੰ ਡੀ-ਕੰਟਰੋਲ ਕਰ ਕੇ ਦੇਸ਼ ਦੇ ਸਮੁੱਚੇ ਲੋਕਾਂ ਨਾਲ ਧੋਖਾ ਕੀਤਾ ਹੈ ਤੇ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਿਅਾ ਜਾ ਰਿਹਾ ਹੈ ਕਿਉਂਕਿ ਕੰਪਨੀਆਂ ਨੂੰ ਆਪਣੇ ਰੇਟ ਤੈਅ ਕਰਨ ਦੀ ਜਦੋਂ ਤੋਂ ਖੁੱਲ੍ਹ ਦਿੱਤੀ ਗਈ ਹੈ ਉਦੋਂ ਤੋਂ ਹੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਬੇਲਗਾਮ ਹੋ ਰਹੀਆਂ ਹਨ, ਜਦੋਂ ਕਿ ਕੱਚੇ ਤੇਲ ਦੀਆਂ ਕੀਮਤਾਂ ਹਰ ਦਿਨ ਗਿਰਾਵਟ ਵਾਲੇ ਪਾਸੇ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਕ ਦੇਸ਼ ਇਕ ਟੈਕਸ ਨੀਤੀ ਨੂੰ ਲਾਗੂ ਕਰ ਕੇ ਡੀਜ਼ਲ ਤੇ ਪੈਟਰੋਲ ਨੂੰ ਜੀ. ਐੱਸ. ਟੀ. ਦੇ ਘੇਰੇ ’ਚ ਲਿਆਂਦਾ ਜਾਵੇ ਤਾਂ ਜੋ ਮਹਿੰਗਾਈ ਨੂੰ ਕੁਝ ਹੱਦ ਤੱਕ ਨੱਥ ਪਾਈ ਜਾ ਸਕੇ। ਸੀ. ਪੀ. ਆਈ. ਐੱਮ. ਦੇ ਸੂਬਾ ਸਕੱਤਰ ਮੈਂਬਰ ਐਡਵੋਕੇਟ ਕੁਲਵਿੰਦਰ ਉੱਡਤ ਤੇ ਆਰ. ਐੱਮ. ਪੀ. ਆਈ. ਦੇ ਸੂਬਾ ਆਗੂ ਛੱਜੂ ਰਾਮ ਰਿਸ਼ੀ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੋਦੀ ਸਰਕਾਰ ਦੇਸ਼ ’ਚ ਧਾਰਮਿਕ ਤੇ ਜਾਤੀ ਵੰਡ ਕਰ ਕੇ ਦੇਸ਼ ਨੂੰ ਵੰਡਣ ਵੱਲ ਲੱਗੀ ਹੋਈ ਹੈ। ਉਨ੍ਹਾਂ ਦੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ ’ਤੇ ਖੱਬੀਆਂ ਪਾਰਟੀਆਂ ਵੱਲੋਂ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਮੇਂ ਬੱਸ ਸਟੈਂਡ ਮਾਨਸਾ ਵਿਖੇ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਸੰਘਰਸ਼ ਦੀ ਹਮਾਇਤ ਕਰਦਿਆਂ ਹਰਿੰਦਰ ਸ਼ਰਮਾ, ਅਮਰਜੀਤ ਸ਼ਰਮਾ, ਤੇਜਾ ਸਿੰਘ ਅਾਦਿ ਆਗੂਆਂ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਸਾਥੀਅਾਂ ਨੇ ਸ਼ਾਮਲ ਹੋ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਸਮੇਂ ਰੂਪ ਸਿੰਘ ਢਿੱਲੋਂ, ਵੇਦ ਪ੍ਰਕਾਸ਼ ਬੁਢਲਾਡਾ, ਰਤਨ ਭੋਲਾ, ਦਰਸ਼ਨ ਪੰਧੇਰ, ਸੁਖਪਾਲ ਉੱਭਾ, ਨਛੱਤਰ ਢੈਪਈ, ਰਾਜ ਕੁਮਾਰ ਗਰਗ, ਤੇਜਾ ਸਿੰਘ ਹੀਰਕੇ, ਹਰਨੇਕ ਖੀਵਾ, ਸਿਮਰੂ ਬਰਨ, ਜਸਵੀਰ ਕੌਰ ਨੱਤ, ਗੁਰਮੀਤ ਸਿੰਘ ਨੰਦਗਡ਼੍ਹ, ਅਮਰੀਕ ਸਮਾਓਂ, ਨਿੱਕਾ ਸਿੰਘ ਬਹਾਦਰਪੁਰ, ਰਜਿੰਦਰ ਕੁਲੈਹਰੀ ਅਤੇ ਇਕਬਾਲ ਸਿੰਘ ਫਫਡ਼ੇ ਨੇ ਸੰਬੋਧਨ ਕੀਤਾ।
ਮਾਨਸਾ, (ਜੱਸਲ)-ਸ਼ਹੀਦ ਭਗਤ ਸਿੰਘ ਆਟੋ ਯੂਨੀਅਨ ਵੱਲੋਂ ਦੇਸ਼ ਅੰਦਰ ਵਧਦੀ ਮਹਿੰਗਾਈ ਦੇ ਵਿਰੁੱਧ ਅੱਜ ਮਾਨਸਾ ਸ਼ਹਿਰ ਅੰਦਰ ਵਿਸ਼ਾਲ ਰੋਸ ਮਾਰਚ ਕੀਤਾ। ਇਸ ਰੋਸ ਮਾਰਚ ’ਚ ਆਟੋ ਚਾਲਕਾਂ ਦਾ ਕਾਫਲਾ ਸ਼ਹਿਰ ਦੇ ਬੱਸ ਸਟੈਂਡ ਤੋਂ ਚੱਲ ਕੇ ਪ੍ਰਮੁੱਖ ਬਾਜ਼ਾਰਾਂ ’ਚ ਲੰਘਦਾ ਹੋਇਆ ਬਾਰ੍ਹਾਂ ਹੱਟਾ, ਚੌਕ ’ਚ ਸਮਾਪਤ ਹੋਇਆ। ਇਸ ਦੌਰਾਨ ਆਟੋ ਚਾਲਕਾਂ ਨੇ ਮਹਿੰਗਾਈ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਅਾਂ ਜਥੇਬੰਦੀ ਦੇ ਮਾਲਵਾ ਜੋਨ ਦੇ ਬਲਤੇਜ ਸਿੰਘ, ਲੋਕਲ ਪ੍ਰਧਾਨ ਹਬੀਬ ਖਾਨ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਧ ਰਹੀ ਮਹਿੰਗਾਈ ਨੂੰ ਨੱਥ ਪਾਉਣ ’ਚ ਨਾਕਾਮ ਸਿੱਧ ਹੋਈ ਹੈ। ਇਸ ਮੌਕੇ ਮੁਜ਼ਾਹਰੇ ’ਚ ਲਾਭ ਸਿੰਘ ਸਾਬਕਾ ਪ੍ਰਧਾਨ, ਕਿਰਨਪਾਲ ਸੈਕਟਰੀ, ਓਮ ਪ੍ਰਕਾਸ਼ ਸੋਨੀ ਪ੍ਰੈਸ ਸਕੱਤਰ, ਰਾਮਪਾਲ, ਜੁਗਵਿੰਦਰ ਸਿੰਘ, ਬਾਦਲ, ਗੋਲੂ ਆਦਿ ਹੋਰ ਮੈਂਬਰ ਵੀ ਹਾਜ਼ਰ ਸਨ।
ਰਾਮਾਂ ਮੰਡੀ, ਸਤੰਬਰ (ਜ.ਬ.)-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕੀਤੇ ਵਾਧੇ ਤੋਂ ਪ੍ਰੇਸ਼ਾਨ ਕਾਂਗਰਸੀ ਵਰਕਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਤੇ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸਬਾਜ਼ ਸਿੰਘ ਜਟਾਣਾ ਦੇ ਨਿਰਦੇਸ਼ਾਂ ਹੇਠ ਦਾਣਾ ਮੰਡੀ ਵਿਖੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰਮੇਸ਼ ਕੁਮਾਰ ਰਾਮਾਂ ਤੇ ਐੱਮ.ਸੀ. ਤੇਲੂ ਰਾਮ ਲਹਿਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲ਼ਤ ਨੀਤੀਆਂ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਬੇਸੁਮਾਰ ਵਾਧਾ ਕਰ ਕੇ ਫਾਲਤੂ ਬੋਝ ਪਾ ਦਿੱਤਾ ਹੈ। ਇਸ ਮੌਕੇ ਭੂਰਾ ਲਾਲ ਗਰਗ ਪ੍ਰਧਾਨ ਆਡ਼੍ਹਤੀਆ ਐਸੋਸੀਏਸ਼ਨ ਰਾਮਾਂ, ਅਸ਼ੋਕ ਸਿੰਗਲਾਂ ਪ੍ਰਧਾਨ ਸ਼ਹਿਰੀ ਕਾਂਗਰਸ, ਰਮੇਸ਼ ਕੁਮਾਰ ਰਾਮਾਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਐੱਮ.ਸੀ. ਤੇਲੂ ਰਾਮ ਲਹਿਰੀ, ਹਰਮੇਸ਼ ਬਖਤੂ, ਚੌਧਰੀ ਜਗਮੋਹਨ ਮਿੱਤਲ, ਜਗਦੀਸ਼ ਰਾਏ ਬੰਗੀ, ਐੱਮ.ਸੀ. ਪੁਨੀਤ ਮਹੇਸ਼ਵਰੀ, ਨਰਿੰਦਰ ਚੱਠਾ, ਰਾਮ ਕ੍ਰਿਸ਼ਨ ਕਾਂਗਡ਼ਾ, ਚੌਧਰੀ ਬਲਵਿੰਦਰ ਸਿੰਘ, ਮਲਕੀਤ ਸਿੰਘ ਭਗਵਾਨਗਡ਼੍ਹ, ਜਗਤਾਰ ਸਿੰਘ ਭਗਵਾਨਗਡ਼੍ਹ ਆਦਿ ਵਿਸ਼ੇਸ਼ ਰੂਪ ’ਚ ਹਾਜ਼ਰ ਸਨ।
ਭੀਖੀ, (ਸੰਦੀਪ)- ਸਥਾਨਕ ਗੁਰਦੁਆਰਾ ਚੌਕ ’ਚ ਕਿਸਾਨ ਜਥੇਬੰਦੀਆਂ, ਸੀ.ਪੀ.ਆਈ. ਐੱਮ.ਐੱਲ. (ਲਿਬਰੇਸ਼ਨ) ਤੇ ਸੀ.ਪੀ.ਆਈ. ਪਾਰਟੀ ਦੇ ਆਗੂਆਂ ਵੱਲੋਂ ਤੇਲ ਤੇ ਘਰੇਲੂ ਗੈਸ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਤੇ ਮੋਦੀ ਸਰਕਾਰ ਦੀ ਅਰਥੀ ਫੂਕਦੇ ਹੋਏ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਦੇਸ਼ ਦੀ ਅਰਥ ਵਿਵਸਥਾ ਡਾਵਾਂਡੋਲ ਹੋ ਚੁੱਕੀ ਹੈ। ਇਸ ਮੌਕੇ ਰਜਿੰਦਰ ਜਾਫਰੀ, ਕਾ.ਧਰਮਪਾਲ ਨੀਟਾ, ਦਰਸ਼ਨ ਟੇਲਰ, ਸੀ.ਪੀ.ਆਈ. ਜ਼ਿਲਾ ਆਗੂ ਕੁਲਦੀਪ ਸਿੰਘ, ਕਾ. ਰੂਪ ਸਿੰਘ, ਪੰਜਾਬ ਕਿਸਾਨ ਯੂਨੀਅਨ ਆਗੂ ਬਲਵੀਰ ਸਿੰਘ, ਨੌਜਵਾਨ ਭਾਰਤ ਸਭਾ ਆਗੂ ਨਵਜੋਤ ਕੱਤਰੀ, ਹਰਵਿੰਦਰ ਭੀਖੀ, ਅਜੈਬ ਸਿੰਘ, ਸੁੱਖਾ ਪੰਡਤ, ਆਤਮਾ ਸਿੰਘ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਵਰਕਰ ਹਾਜ਼ਰ ਸਨ।
ਬੁਢਲਾਡਾ, 10 ਸਤੰਬਰ (ਮਨਜੀਤ)- ਤੇਲ ਦੀਆਂ ਕੀਮਤਾਂ ’ਚ ਕੀਤੇ ਅਥਾਂਹ ਵਾਧੇ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਦੇਸ਼ ਪੱਧਰੀ ਆਰੰਭੇ ਸੰਘਰਸ਼ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੀ ਅਨਾਜ ਮੰਡੀ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੀਬੀ ਭੱਟੀ ਨੇ ਕਿਹਾ ਕਿ ਹਰ ਤੀਜੇ ਦਿਨ ਮੋਦੀ ਸਰਕਾਰ ਗੈਸ, ਪੈਟਰੋਲ, ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕਰ ਕੇ ਦੇਸ਼ ਦੇ ਲੋਕਾਂ ਨੂੰ ਮਹਿੰਗਾਈ ਦੀ ਚੱਕੀ ’ਚ ਪੀਸ ਰਹੀ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜ ਕੁਮਾਰ ਬੱਛੌਆਣਾ, ਸੀਨੀਅਰੀ ਕਾਂਗਰਸੀ ਆਗੂ ਰਾਜ ਕੁਮਾਰ ਬੋਡ਼ਾਵਾਲੀਆ, ਵਪਾਰੀ ਆਗੂ ਗੁਰਿੰਦਰ ਮੋਹਨ, ਆਡ਼੍ਹਤੀਆ ਯੂਨੀਅਨ ਦੇ ਆਗੂ ਗੁਰਮੇਲ ਸਿੰਘ ਬੀਰੋਕੇ, ਹਰਪ੍ਰੀਤ ਸਿੰਘ ਪਿਆਰੀ, ਸਤੀਸ ਕੁਮਾਰ ਅਹੂਜਾ, ਰਾਜੇਸ਼ ਬਾਂਸਲ, ਨਰਿੰਦਰ ਸਿੰਘ ਬਰ੍ਹੇਂ, ਰਾਜ ਕੁਮਾਰ ਭੱਠਲ, ਪਵਨ ਨੇਵਟੀਆ, ਪ੍ਰਭ ਦਿਆਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ।