ਪ੍ਰੇਮੀ ਦੇ ਵਿਆਹ ਦਾ ਗ਼ਮ ਨਾ ਸਹਾਰਦੀ ਦੋ ਬੱਚਿਆ ਦੀ ਮਾਂ ਨੇ ਕੀਤੀ ਆਤਮ ਹੱਤਿਆ

Sunday, Nov 29, 2020 - 10:30 PM (IST)

ਪ੍ਰੇਮੀ ਦੇ ਵਿਆਹ ਦਾ ਗ਼ਮ ਨਾ ਸਹਾਰਦੀ ਦੋ ਬੱਚਿਆ ਦੀ ਮਾਂ ਨੇ ਕੀਤੀ ਆਤਮ ਹੱਤਿਆ

ਮਲੋਟ, (ਜੁਨੇਜਾ)- ਆਪਣੇ ਪ੍ਰੇਮੀ ਦੇ ਵਿਆਹ ਦੀ ਸੂਚਨਾ ਤੋਂ ਪ੍ਰੇਸ਼ਾਨ ਮਲੋਟ ਵਿਖੇ ਇਕ 36 ਸਾਲ ਦੀ ਬੀਬੀ ਨੇ ਜਹਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕਾ ਦੋ ਬੱਚਿਆ ਦੀ ਮਾਂ ਹੈ। ਥਾਣਾ ਮਲੋਟ ਦੀ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜੇ 'ਚ ਲੈ ਕੇ ਉਸਦੀ ਬੇਟੀ ਦੇ ਬਿਆਨਾਂ 'ਤੇ ਮ੍ਰਿਤਕਾ ਦੇ ਪ੍ਰੇਮੀ ਵਿਰੁੱਧ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਕੁਮਾਰ ਸੋਨੀ ਗਲੀ ਨੰਬਰ 6 ਗੁਰੂ ਨਾਨਕ ਨਗਰ ਮਲੋਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦਾ ਦੋਸਤ ਦਵਿੰਦਰ ਸਿੰਘ ਲਵਲੀ ਪੁੱਤਰ ਗੁਰਦੀਪ ਸਿੰਘ ਤਿੰਨ ਸਾਲ ਤੋਂ ਉਸਦੀ ਗੈਰ ਮੌਜੂਦਗੀ ਵਿਚ ਉਸਦੇ ਘਰ ਆਉਂਦਾ ਅਤੇ ਉਸਦੀ ਪਤਨੀ ਨਾਲ ਸਬੰਧ ਕਾਇਮ ਕਰ ਲਏ। ਇਸ ਮਾਮਲੇ 'ਤੇ ਮਹਿਲਾ ਦੀ 18 ਸਾਲਾ ਲੜਕੀ ਨੇ ਇਤਰਾਜ ਕੀਤਾ ਤਾਂ ਉਕਤ ਵਿਅਕਤੀ ਉਸਨੂੰ ਡਰਾ ਧਮਕਾ ਕਿ ਚੁੱਪ ਕਰਾ ਦਿੰਦਾ ਸੀ। ਰਾਜ ਕੁਮਾਰ ਨੇ ਦੱਸਿਆ ਕਿ ਲਵਲੀ ਨੇ ਉਸਦੀ ਬੇਟੀ ਦੇ ਸਾਹਮਣੇ ਹੀ ਉਸਦੀ ਪਤਨੀ ਨੂੰ ਭਰੋਸਾ ਦਿੱਤਾ ਸੀ ਕਿ ਉਹ ਜਿੰਦਗੀ ਭਰ ਵਿਆਹ ਨਹੀਂ ਕਰਾਏਗਾ ਅਤੇ ਉਸ ਨਾਲ ਰਿਸ਼ਤਾ ਰੱਖੇਗਾ। ਹੁਣ ਸੁਮਨ ਨੂੰ ਪਤਾ ਲੱਗਾ ਕਿ 25 ਨਵੰਬਰ ਨੂੰ ਦਵਿੰਦਰ ਸਿੰਘ ਲਵਲੀ ਨੇ ਮੰਗਣੀ ਕਰਾ ਲਈ ਹੈ ਜਿਸ ਕਰਕੇ ਉਹ ਪ੍ਰੇਸ਼ਾਨ ਰਹਿਣ ਲੱਗੀ। ਅੱਜ ਲਵਲੀ ਦੀ ਬਰਾਤ ਜਾਣੀ ਸੀ ਇਸ ਤੋਂ ਪਹਿਲਾਂ ਕੱਲ ਦੁਪਿਹਰ ਵੇਲੇ ਸੁਮਨ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਜਿਸ ਨੂੰ ਪਹਿਲਾ ਮਲੋਟ ਤੇ ਫਿਰ ਬਠਿੰਡਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਅੱਜ ਉਸਦੀ ਮੌਤ ਹੋ ਗਈ। ਇਸ ਸਬੰਧੀ ਕਾਨੂੰਨੀ ਕਾਰਵਾਈ ਕਰ ਰਹੇ ਸਬ ਇੰਸਪੈਕਟ ਹਰਵਿੰਦਰ ਪਾਲ ਸਿੰਘ ਰਵੀ ਨੇ ਦੱਸਿਆ ਕਿ ਮ੍ਰਿਤਕਾ ਦੀ 18 ਸਾਲਾਂ ਦੀ ਲੜਕੀ ਨੈਨਸੀ ਸੋਨੀ ਦੇ ਬਿਆਨਾਂ ਤੇ ਦਵਿੰਦਰ ਸਿੰਘ ਲਵਲੀ ਪੁੱਤਰ ਗੁਰਦੀਪ ਸਿੰਘ ਵਿਰੁੱਧ ਅ/ਧ 306 ਆਈ ਪੀ ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਦੋਸ਼ੀ ਨੂੰ ਜਲਦੀ ਹਿਰਾਸਤ ਵਿਚ ਲਿਆ ਜਾਵੇਗਾ।


author

Bharat Thapa

Content Editor

Related News