ਤਹਿਸੀਲਦਾਰ ਧੂਰੀ ਅਤੇ ਫੂਡ ਸੇਫਟੀ ਅਫਸਰ ਦੀ ਸਾਂਝੀ ਟੀਮ ਨੇ ਸੈਂਪਲ ਭਰੇ

12/13/2018 2:45:41 AM

 ਭਵਾਨੀਗਡ਼੍ਹ,(ਵਿਕਾਸ)- ਇਲਾਕੇ ’ਚ ਮੰਗਲਵਾਰ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਜਿਥੇ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤਾ, ਉਥੇ ਹੀ ਠੰਡ ਕਾਰਨ ਪਾਰਾ ਡਿੱਗਣ ਨਾਲ ਵਧੀ ਠੰਡ ਨੇ ਲੋਕਾਂ ਨੂੰ ‘ਠੁਰ-ਠੁਰ’ ਕਰਨ ਲਾ ਦਿੱਤਾ। ਵੈਸੇ ਤਾਂ ਮੰਗਲਵਾਰ ਸਵੇਰੇ ਵੀ ਹੋਈ ਕਿਣ-ਮਿਣ ਨੇ ਮੌਸਮ ’ਚ ਬਦਲਾਅ ਦੇ ਸੰਕੇਤ ਦਿੱਤੇ ਸਨ ਤੇ ਸ਼ਾਮ ਹੁੰਦੇ ਤੱਕ ਠੰਡ ਨੇ ਆਪਣਾ ਜਲਵਾ ਦਿਖਾ ਦਿੱਤਾ। ਮੀਂਹ ਕਾਰਨ ਲੋਕਾਂ ਨੂੰ ਇਕਦਮ ਘਰਾਂ ਵਿਚ ਹੀ ਵਡ਼ ਕੇ ਰਹਿਣ ਲਈ ਮਜਬੂਰ ਹੋਣਾ ਪਿਆ।   ਸਰਦ ਰੁੱਤ ਦੇ ਪਹਿਲੇ ਮੀਂਹ ਨੇ ਸ਼ਹਿਰ ਦੇ ਬਾਜ਼ਾਰਾਂ ’ਚੋਂ ਰੌਣਕ ਇਕਦਮ ਗਾਇਬ ਕਰ ਦਿੱਤੀ, ਜਿਸ ਦਾ ਅਸਰ ਦੁਕਾਨਦਾਰਾਂ ਦੇ ਕੰਮ ’ਤੇ ਪਿਆ। ਹਾਲਾਂਕਿ ਠੰਡ ਵਧਣ ਨਾਲ ਗਰਮ ਕੱਪਡ਼ੇ, ਬੂਟ-ਜੁਰਾਬਾਂ ਤੇ ਪਸ਼ਮ ਆਦਿ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰੇ ਖਿਡ਼ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਠੰਡ ਨੇ ਆਪਣਾ ਅਸਰ ਨਹੀਂ ਦਿਖਾਇਆ ਸੀ ਪਰ ਮੀਂਹ ਨਾਲ ਵਧੀ ਠੰਡ ਨੇ ਉਨ੍ਹਾਂ ਦੇ ਕਾਰੋਬਾਰ ’ਚ ਤੇਜ਼ੀ ਆਉਣ ਦੀ ਉਮੀਦ ਜਗਾ ਦਿੱਤੀ।
 ਦੂਜੇ ਪਾਸੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ’ਚ ਵੀ ਬਾਰਿਸ਼ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ, ਜਿਸ ਕਰਕੇ ਠੰਡ ਹੋਰ ਵਧਣ ਦੇ ਸੰਕੇਤ ਹਨ। ਸ਼ਹਿਰ ’ਚ ਕਈ ਥਾਵਾਂ  ’ਤੇ  ਲੋਕ ਠੰਡ ਤੋਂ ਬਚਣ ਲਈ ਇਕੱਠੇ ਹੋ ਕੇ ਅੱਗ ਸੇਕਦੇ ਵੀ ਨਜ਼ਰ ਆਏ। ਮੀਂਹ ਨਾਲ ਇਲਾਕੇ ਦੇ ਕਿਸਾਨਾਂ ਦੇ ਚਿਹਰਿਆਂ ’ਤੇ ਵੀ ਰੌਣਕ ਪਰਤ ਆਈ ਹੈ ਜੋ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਦੀ ਉਡੀਕ ਕਰ ਰਹੇ ਸਨ। ਕਿਸਾਨਾਂ ਨੇ ਕਿਹਾ ਕਿ ਹਾਡ਼੍ਹੀ ਦੀ ਮੁੱਖ ਫਸਲ ਨੂੰ ਕਿਸਾਨਾਂ ਨੇ ਹਾਲੇ ਪਹਿਲਾਂ ਪਾਣੀ ਲਾਉਣਾ ਸ਼ੁਰੂ ਹੀ ਕੀਤਾ ਹੈ, ਇਸ ਵੇਲੇ ਪਈ ਬਾਰਿਸ਼ ਨਾਲ ਕਣਕ ਦੀ ਫ਼ਸਲ ਨੂੰ ਵਾਧਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਰੇ ਚਾਰੇ ਅਤੇ ਹੋਰਨਾਂ ਫਸਲਾਂ ਲਈ ਵੀ ਬਾਰਿਸ਼ ਲਾਹੇਵੰਦ ਹੈ। ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਬਾਰਿਸ਼ ਨਾ ਪੈਣ ਕਰਕੇ ਦਰੱਖਤਾਂ ਦੇ ਪੱਤੇ ਮਿੱਟੀ ਨਾਲ ਮੁਰਝਾਏ ਪਏ ਸਨ, ਉਨ੍ਹਾਂ ਕਿਹਾ ਕਿ ਜੇਕਰ ਲਗਾਤਾਰ ਦੋ ਦਿਨ ਬਾਰਿਸ਼ ਪੈਂਦੀ ਹੈ ਤਾਂ ਇਸ ਨਾਲ ਦਰੱਖਤਾਂ ’ਤੇ ਨਿਖਾਰ ਆਵੇਗਾ। ਉਨ੍ਹਾਂ ਕਿਹਾ ਕਿ ਸੁੱਕੀ ਠੰਡ ਪੈਣ ਨਾਲ ਨਜ਼ਲਾ, ਜ਼ੁਕਾਮ, ਖਾਂਸੀ ਅਤੇ ਹੋਰ ਬੀਮਾਰੀਆਂ ਦੇ ਲੋਕ ਸ਼ਿਕਾਰ ਹੋ ਰਹੇ ਹਨ।
 ਮੂੰਗਫਲੀ, ਗੱਚਕ ਦਾ ਪਿਆ ‘ਮੁੱਲ’ ਠੰਡ ਦੇ ਨਾਲ ਗਰੀਬਾਂ ਦਾ ਮੇਵਾ ਕਹੇ ਜਾਣ ਵਾਲੀ ਮੂੰਗਫਲੀ ਸਮੇਤ ਗੱਚਕ ਰਿਓਡ਼ੀਆਂ ਦੀ ਮੰਗ ਵੀ ਵੱਧ ਗਈ ਹੈ। ਸ਼ਹਿਰ ’ਚ ਥਾਂ-ਥਾਂ ’ਤੇ ਭੱਠੀਆਂ ਲਾ ਕੇ ਮੂੰਗਫਲੀ ਵੇਚਣ ਵਾਲਿਆਂ ਦੀ ਵਿਕਰੀ ਤੇਜ਼ ਹੋ ਗਈ ਹੈ।


Related News