ਨਸ਼ੇ ਲਈ ਵੱਧ ਰਹੀ ਇਸ ਕੈਪਸੂਲ ਦੀ ਵਰਤੋਂ, ਸੰਗਰੂਰ ਜ਼ਿਲ੍ਹੇ ਦੇ ਪਿੰਡ ਤੇ ਮੁਹੱਲਿਆਂ ਨੇ ਨਸ਼ਾ ਮੁਕਤ ਕਰਨ ਦੀ ਚੁੱਕੀ ਸਹੁੰ
Friday, Aug 18, 2023 - 03:44 PM (IST)

ਸੰਗਰੂਰ- ਘੋੜਿਆਂ ਦੇ ਕੈਪਸੂਲ ਦੇ ਨਾਂ ਨਾਲ ਮਸ਼ਹੂਰ ਸਿਗਨੇਚਰ ਦਵਾਈ ਦੀ ਵਰਤੋਂ ਵੱਡੀ ਗਿਣਤੀ 'ਚ ਨੌਜਵਾਨ ਨਸ਼ੇ ਲਈ ਕਰ ਰਹੇ ਹਨ ਅਤੇ ਇਸ ਦੀ ਵਿਕਰੀ ਵਧਦੀ ਜਾ ਰਹੀ ਹੈ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਕੈਪਸੂਲ ਦੇ ਸਾਲਟ 'ਤੇ ਪਾਬੰਦੀ ਨਾ ਹੋਣ ਕਾਰਨ ਕਾਰਵਾਈ ਨਹੀਂ ਕੀਤੀ ਜਾ ਰਹੀ। ਡੀਸੀ ਨੂੰ ਪੱਤਰ ਭੇਜ ਕੇ ਇਸ ਸਾਲਟ ਦੀ ਵਿਕਰੀ ’ਤੇ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਜ਼ਿਲ੍ਹਾ ਪੁਲਸ ਨੇ ਪਿੰਡਾਂ ਤੇ ਮੁਹੱਲਿਆਂ 'ਚ ਨਸ਼ਾ ਛੁਡਾਊ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 31 ਅਗਸਤ ਤੱਕ ਹਰ ਸਬ-ਡਵੀਜ਼ਨ ਦੇ 5 ਪਿੰਡਾਂ ਜਾਂ ਇਲਾਕੇ ਦੇ ਲੋਕਾਂ ਨੂੰ ਸਹੁੰ ਚੁਕਾਈ ਜਾਵੇਗੀ। ਹੁਣ ਤੱਕ ਸੰਗਰੂਰ ਜ਼ਿਲ੍ਹੇ ਦੇ 81 ਪਿੰਡ ਅਤੇ 20 ਮੁਹੱਲਿਆਂ ਨੇ ਨਸ਼ਾ ਮੁਕਤ ਕਰਨ ਦੀ ਸਹੁੰ ਚੁੱਕੀ ਹੈ। ਸੂਚੀ ਤਿਆਰ ਕਰਨ ਤੋਂ ਬਾਅਦ ਨਸ਼ੇ ਦੇ ਆਦੀ ਲੋਕਾਂ ਦਾ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ 'ਚ ਵੱਡੀ ਵਾਰਦਾਤ, ਨਿਹੰਗ ਸਿੰਘਾਂ ਦੇ ਬਾਣੇ 'ਚ ਰਹਿ ਰਹੇ ਵਿਅਕਤੀ ਵੱਲੋਂ ਨੌਜਵਾਨ ਦਾ ਕਤਲ
ਕੋਡ ਵਰਡ 'ਚ ਬਦਲਦਾ ਰਹਿੰਦਾ ਹੈ ਕੈਪਸੂਲ ਦਾ ਨਾਂ
ਕੋਡ ਵਰਡ 'ਚ ਇਹ ਕੈਪਸੂਲ ਬੁਲੇਟ ਦੇ ਨਾਂ 'ਤੇ ਚਰਚਾ 'ਚ ਆਇਆ ਸੀ। ਹੌਲੀ-ਹੌਲੀ ਇਸ ਦਾ ਪਰਦਾਫ਼ਾਸ਼ ਹੋ ਗਿਆ ਹੈ। ਫਿਰ ਜਦੋਂ ਕੈਪਸੂਲ ਨੀਲਾ-ਚਿੱਟਾ ਆਉਣ ਲੱਗਾ ਤਾਂ ਇਸ ਨੂੰ ਨੀਲਾ ਕਿਹਾ ਜਾਣ ਲੱਗਾ। ਹੁਣ ਦੋ ਸਾਲਾਂ ਤੋਂ ਇਸ ਕੈਪਸੂਲ ਨੂੰ ਘੋੜਿਆਂ ਵਾਲਾ ਕੈਪਸੂਲ ਕਿਹਾ ਜਾਂਦਾ ਹੈ। ਕੁਝ ਸਮਾਂ ਪਹਿਲਾਂ ਬਠਿੰਡਾ ਸ਼ਹਿਰ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕਰਕੇ 35 ਹਜ਼ਾਰ ਕੈਪਸੂਲ ਬਰਾਮਦ ਹੋਏ ਸਨ।
ਇਹ ਵੀ ਪੜ੍ਹੋ- ਭਾਰਤੀ ਫ਼ੌਜ ਨੂੰ ਸਲਾਮ, ਗੁਰਦਾਸਪੁਰ 'ਚ ਹੜ੍ਹ ਦੌਰਾਨ 15 ਦਿਨ ਦੇ ਬੱਚੇ ਨੂੰ ਕੀਤਾ ਗਿਆ ਰੈਸਕਿਊ
ਨਸ਼ੇ ਦੇ ਕੈਪਸੂਲਾਂ ਨੂੰ ਲੈ ਕੇ ਫਾਜ਼ਿਲਕਾ ਪੁਲਸ ਨੇ ਵੀ ਨਸ਼ਿਆਂ 'ਤੇ ਸ਼ਿਕੰਜਾ ਕੱਸਣ ਲਈ ਵਟਸਐਪ ਨੰਬਰ 86993-91844 ਜਾਰੀ ਕੀਤਾ ਹੈ। ਐੱਸਐੱਸਪੀ ਮਨਜੀਤ ਸਿੰਘ ਦੇਸੀ ਵੱਲੋਂ ਜਾਰੀ ਵਟਸਐਪ ਨੰਬਰ ਰਾਹੀਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਨੰਬਰ ’ਤੇ ਨਸ਼ਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਸਕਦੇ ਹਨ। ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਇਸ ਨੰਬਰ ਦੇ ਪੋਸਟਰ ਬੱਸ ਸਟੈਂਡ, ਰੇਲਵੇ ਸਟੇਸ਼ਨ, ਆਈਟੀਆਈ, ਐੱਸਡੀਐੱਮ ਦਫ਼ਤਰ ਅਤੇ ਟੈਕਸੀ ਸਟੈਂਡ ’ਤੇ ਚਿਪਕਾਏ ਗਏ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8