ਪਹਾੜੀ ਇਲਾਕਿਆਂ ’ਚ ਮੀਂਹ ਪੈਣ ਕਾਰਨ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਨੇ ਘਰਾਂ ਦੀ ਰਸੋਈ ਦਾ ਬਜਟ ਵਿਗਾੜਿਆ

Thursday, Jun 29, 2023 - 01:10 PM (IST)

ਪਹਾੜੀ ਇਲਾਕਿਆਂ ’ਚ ਮੀਂਹ ਪੈਣ ਕਾਰਨ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਨੇ  ਘਰਾਂ ਦੀ ਰਸੋਈ ਦਾ ਬਜਟ ਵਿਗਾੜਿਆ

ਫਿਰੋਜ਼ਪੁਰ (ਕੁਮਾਰ)- ਪਹਾੜੀ ਇਲਾਕਿਆਂ ’ਚ ਲਗਾਤਾਰ ਹੋ ਰਹੇ ਮੀਂਹ ਕਾਰਨ ਪਹਾੜੀ ਇਲਾਕਿਆਂ ’ਚੋਂ ਸਬਜ਼ੀਆਂ ਘੱਟ ਆ ਰਹੀਆਂ ਹਨ, ਜਿਸ ਕਾਰਨ ਮੈਦਾਨੀ ਇਲਾਕਿਆਂ ’ਚ ਸਬਜ਼ੀਆਂ ਦੇ ਭਾਅ ਵਧ ਗਏ ਹਨ। ਫਿਰੋਜ਼ਪੁਰ ਦੇ ਆੜਤੀ ਰਾਜੂ ਖੁੰਬਾ ਵਾਲਾ ਨੇ ਦੱਸਿਆ ਕਿ ਫਿਰੋਜ਼ਪੁਰ ਵਿਚ ਪਹਿਲਾਂ ਟਮਾਟਰ ਦਾ ਭਾਅ 10 ਤੋਂ 15 ਰੁਪਏ ਕਿਲੋ ਹੁੰਦਾ ਸੀ, ਅੱਜ ਉਹ ਟਮਾਟਰ 60 ਤੋਂ 80 ਰੁਪਏ ਕਿਲੋ ਵਿਕ ਰਿਹਾ ਹੈ ਅਤੇ ਬਾਕੀ ਸਾਰੀਆਂ ਸਬਜ਼ੀਆਂ ਦੇ ਭਾਅ ਵੀ ਵਧ ਗਏ ਹਨ, ਜਿਸ ਕਾਰਨ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ।

ਇਹ ਵੀ ਪੜ੍ਹੋ- ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ 1 ’ਤੇ ਸ਼ਤਾਬਦੀ ਐੱਕਸਪ੍ਰੈੱਸ ਦਾ 12 ਘੰਟੇ ਕਬਜ਼ਾ, ਸਵਾਰੀਆਂ ਲਈ ਬਣੀ ਸਮੱਸਿਆ

ਜਦਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਸਬਜ਼ੀਆਂ ਦੇ ਭਾਅ ਹੋਰ ਵਧਣਗੇ, ਕਿਉਂਕਿ ਆਉਣ ਵਾਲੇ ਦਿਨਾਂ ’ਚ ਮੀਂਹ ਹੋਵੇਗੇ ਅਤੇ ਪਹਾੜੀ ਇਲਾਕਿਆਂ ’ਚੋਂ ਸਬਜ਼ੀਆਂ ਇੱਥੇ ਨਹੀਂ ਪਹੁੰਚਣਗੀ, ਜਿਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਹੋਰ ਵੱਧ ਜਾਣਗੀਆਂ। ਇਸ ਦੇ ਨਾਲ ਹੀ ਸਬਜ਼ੀ ਮੰਡੀ ’ਚ ਸਬਜ਼ੀ ਖਰੀਦਣ ਲਈ ਆਏ ਖਰੀਦਦਾਰਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਭਾਅ ਪਹਿਲਾਂ ਨਾਲੋਂ ਕਾਫ਼ੀ ਵਧ ਗਏ ਹਨ, ਜਿਸ ਕਾਰਨ ਆਮ ਘਰਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ।

ਇਹ ਵੀ ਪੜ੍ਹੋ- ਪੁਲਸ ਕਮਿਸ਼ਨ ਨੌਨਿਹਾਲ ਸਿੰਘ ਨੇ 45 ਦਿਨਾਂ ’ਚ ਸਾਰੀਆਂ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ, DGP ਨੇ ਥਾਪੜੀ ਪਿੱਠ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News