ਪਤੀ ਨੇ ਪਰਿਵਾਰ ਨਾਲ ਮਿਲ ਪੇਕੇ ਗਈ ਪਤਨੀ ਨੂੰ ਕੁੱਟਿਆ

Sunday, Jul 30, 2023 - 04:41 PM (IST)

ਪਤੀ ਨੇ ਪਰਿਵਾਰ ਨਾਲ ਮਿਲ ਪੇਕੇ ਗਈ ਪਤਨੀ ਨੂੰ ਕੁੱਟਿਆ

ਲੁਧਿਆਣਾ (ਰਾਮ) : ਇਕ ਪਤੀ ਵੱਲੋਂ ਪੇਕੇ ਘਰ ਗਈ ਪਤਨੀ ਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਕੁੱਟ-ਮਾਰ ਕਰਨ ਕਾਰਨ ਥਾਣਾ ਮੋਤੀ ਨਗਰ ਪੁਲਸ ਨੇ ਕੇਸ ਦਰਜ ਕੀਤਾ ਹੈ। ਪੁਲਸ ਨੇ ਕੁੱਟ-ਮਾਰ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਪ੍ਰੀਤੀ ਪਤਨੀ ਸੋਮਿਆ ਵਾਸੀ ਸ਼ਿਵ ਕਾਲੋਨੀ, ਨਜ਼ਦੀਕ ਪੈਟਰੋਲ ਪੰਪ, ਟਰਾਂਸਪੋਰਟ ਨਗਰ, ਲੁਧਿਆਣਾ ਨੇ ਦੱਸਿਆ ਕਿ ਬੀਤੀ 16 ਜੁਲਾਈ ਦੀ ਰਾਤ ਕਰੀਬ 9 ਵਜੇ ਉਹ ਆਪਣੇ ਪੇਕੇ ਘਰ ਝੁੱਗੀਆਂ, ਟਰਾਂਸਪੋਰਟ ਨਗਰ ’ਚ ਹੀ ਘਰ ਦਾ ਕੰਮਕਾਜ ਕਰ ਰਹੀ ਸੀ।

ਇਹ ਵੀ ਪੜ੍ਹੋ : ਪਤੀ ਨਾਲ ਮਾਮੂਲੀ ਤਕਰਾਰ ਤੋਂ ਬਾਅਦ 3 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

ਇਸ ਦੌਰਾਨ ਉਸ ਦਾ ਪਤੀ ਸੋਮਿਆ ਪੁੱਤਰ ਸਲੀਮ, ਉਸ ਦਾ ਪਿਤਾ ਸਲੀਮ ਪੁੱਤਰ ਸਹਿਜਾਦ, ਸੋਮਿਆ ਦਾ ਭਰਾ ਵਿਭਾ, ਭਤੀਜਾ ਗੌਰਵ, ਅਜੈ ਪੁੱਤਰ ਠਾਕੁਰ, ਨਰੇਸ਼ ਪੁੱਤਰ ਸਲੀਮ ਸਾਰੇ ਨਿਵਾਸੀ ਝੁੱਗੀਆਂ, ਟਰਾਂਸਪੋਰਟ ਨਗਰ ਦੇ ਨਾਲ ਆਇਆ ਅਤੇ ਆਉਂਦੇ ਹੀ ਝੁੱਗੀ ਦੀ ਭੰਨਤੋੜ ਕਰ ਕੇ ਪ੍ਰੀਤੀ ਦੀ ਕੁੱਟ-ਮਾਰ ਕਰਨ ਲੱਗੇ। ਉਕਤ ਹਮਲਾਵਰ ਪਤੀ ਅਤੇ ਉਸ ਦੇ ਬਾਕੀ ਪਰਿਵਾਰਕ ਮੈਂਬਰ ਲੋਕਾਂ ਦਾ ਇਕੱਠ ਹੁੰਦੇ ਦੇਖ ਪ੍ਰੀਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਮੋਤੀ ਨਗਰ ਪੁਲਸ ਨੇ ਕੇਸ ਦੀ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ : ਹਸਪਤਾਲ ’ਚ ਪੇਟ ਦਰਦ ਤੋਂ ਬਾਅਦ ਚੈੱਕਅਪ ਲਈ ਪਹੁੰਚੀ ਕੁੜੀ, ਰਿਪੋਰਟ ਜਾਣ ਹੈਰਾਨ ਰਹਿ ਗਿਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News