ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਸ਼ਿਵਰਾਤਰੀ ਦਾ ਪਵਿੱਤਰ ਤਿਓਹਾਰ ਸਾਦੇ ਢੰਗ ਨਾਲ ਮਨਾਇਆ ਗਿਆ

7/19/2020 5:50:46 PM

ਬੁਢਲਾਡਾ(ਮਨਜੀਤ) — ਸਥਾਨਕ ਸ਼ਹਿਰ ਦੀ ਕੌਮੀ ਪੱਧਰ ਦੀ ਸੰਸਥਾ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਵੱਲੋਂ ਸ਼ਿਵਰਾਤਰੀ ਦਾ ਪਵਿੱਤਰ ਤਿਓਹਾਰ ਸ਼ਰਧਾ ਤੇ ਉਤਸ਼ਾਹ ਨਾਲ ਸ਼ਿਵ ਭਵਨ ਬੁਢਲਾਡਾ ਵਿਖੇ ਮਨਾਇਆ ਗਿਆ। ਇਸ ਮੌਕੇ ਧਾਰਮਿਕ ਰਸਮਾਂ ਅਦਾ ਕਰਕੇ ਸ਼ਿਵ ਭੋਲੇ ਦਾ ਪੂਜਣ ਕੀਤਾ ਗਿਆ। ਇਸ ਉਪਰੰਤ ਸ਼ਹਿਰ ਵਿੱਚੋਂ ਆਉਣ ਵਾਲੇ ਭਗਤਾਂ ਨੂੰ ਕੇਲਿਆਂ ਦਾ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਰਵਿੰਦਰ ਕੁਮਾਰ ਗੁੱਡੂ, ਕਰਮਜੀਤ ਸਿੰਘ ਮਾਘੀ ਅਤੇ ਪ੍ਰਧਾਨ ਰਾਜੇਸ਼ ਬਿਹਾਰੀ ਬਿੱਲਾ ਨੇ ਸ਼ਹਿਰ ਵਾਸੀਆਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੰਦਿਆਂ ਕਿਹਾ ਕਿ ਕੋਰਨਾ ਮਹਾਂਮਾਰੀ ਕਾਰਨ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੰਖੇਪ ਰੂਪ ਵਿਚ ਤਿਓਹਾਰ ਮਨਾਇਆ ਗਿਆ। ਜਦਕਿ ਇਸ ਤੋਂ ਪਹਿਲਾਂ ਹਰ ਸਾਲ ਸ਼ਿਵਰਾਤਰੀ ਦਾ ਤਿਓਹਾਰ ਬੜੇ ਵੱਡੇ ਪੱਧਰ 'ਤੇ ਲੰਗਰ ਲਗਾ ਕੇ ਮਨਾਇਆ ਜਾਂਦਾ ਸੀ। ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿਚ ਲੋਕ ਆਉਂਦੇ ਸਨ।  

ਪਰ ਇਸ ਵਾਰ ਕੋਰੋਨਾ ਲਾਗ ਕਾਰਨ ਸਮਾਜਿਕ ਦੂਰੀ ਦਾ ਖਿਆਲ ਰੱਖਦਿਆਂ ਛੋਲੇ-ਪੂਰੀਆਂ ਦਾ ਲੰਗਰ ਨਹੀਂ ਲਗਾਇਆ ਗਿਆ। ਸਿਰਫ ਫਲ ਲੰਗਰ ਦੇ ਰੂਪ ਵਿਚ ਵੰਡ ਕੇ ਹੀ ਇਸ ਤਿਓਹਾਰ ਨੂੰ ਮਨਾਇਆ ਗਿਆ। ਅਖੀਰ ਵਿਚ ਉਨ੍ਹਾਂ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਇਸ ਮਹਾਮਾਰੀ ਦੌਰਾਨ ਲੋੜਵੰਦਾਂ ਦੀ ਮਦਦ ਕਰਕੇ ਆਪਣਾ ਜੀਵਨ ਸਫਲ ਕਰਨ।  ਇਸ ਮੌਕੇ ਚੇਅਰਮੈਨ ਰਾਜਿੰਦਰਪਾਲ ਕਾਕਾ, ਵਾਇਸ ਪ੍ਰਧਾਨ ਪ੍ਰਸ਼ੋਤਮ ਰਾਜੂ, ਕੈਸ਼ੀਅਰ ਮਹਿੰਦਰਪਾਲ, ਸੈਕਟਰੀ ਰਾਜ ਕੁਮਾਰ ਰਾਜੂ, ਗੋਪਾਲ ਕ੍ਰਿਸ਼ਨ ਪਾਲੀ, ਵਿੱਕੀ ਜਲਾਨ, ਸਤੀਸ਼ ਕੁਮਾਰ ਪਟਵਾਰੀ, ਬਾਲ ਕ੍ਰਿਸ਼ਨ, ਦਰਸ਼ਨ ਕੁਮਾਰ, ਬਲਵਿੰਦਰ ਕਾਕਾ, ਰਾਜੇਸ਼ ਕੁਮਾਰ, ਵਿਜੈ ਕੁਮਾਰ, ਮੋਹਿਤ ਕੁਮਾਰ, ਕਰਨ ਸਿੰਗਲਾ, ਰਮੇਸ਼ ਚੰਦ ਸ਼ਰਮਾ, ਪੰਡਤ ਸ਼੍ਰੀ ਸ਼ਿਵਦੱਤ, ਗੋਪਾਲ ਸ਼ਾਸ਼ਤਰੀ, ਸ਼ਿਵਲਾਇਕ, ਮੋਤੀ ਰਾਮ, ਭੂਸ਼ਣ ਕੁਮਾਰ ਤੋਂ ਇਲਾਵਾ ਹੋਰ ਵੀ ਆਗੂ ਅਤੇ ਸੇਵਾਦਾਰ ਮੌਜੂਦ ਸਨ।


Harinder Kaur

Content Editor Harinder Kaur