ਦੁੱਗਰੀ ਫੇਸ-2 ’ਚ ਧਾਰਮਕ ਸਥਾਨ ਦੇ ਮੌਜੂਦਾ ਪ੍ਰਧਾਨ ਨੇ ਸਾਬਕਾ ਪ੍ਰਧਾਨ ’ਤੇ ਕੀਤਾ ਤਲਵਾਰਾਂ ਨਾਲ ਹਮਲਾ

Thursday, Dec 13, 2018 - 06:16 AM (IST)

ਦੁੱਗਰੀ ਫੇਸ-2 ’ਚ ਧਾਰਮਕ ਸਥਾਨ ਦੇ ਮੌਜੂਦਾ ਪ੍ਰਧਾਨ ਨੇ ਸਾਬਕਾ ਪ੍ਰਧਾਨ ’ਤੇ ਕੀਤਾ ਤਲਵਾਰਾਂ ਨਾਲ ਹਮਲਾ

ਲੁਧਿਆਣਾ, (ਰਿਸ਼ੀ)- ਦੁੱਗਰੀ ਫੇਸ 2 ’ਚ ਸਥਿਤ ਇਕ ਧਾਰਮਕ ਸਥਾਨ ’ਤੇ ਮੱਥਾ ਟੇਕਣ ਆਏ ਸਾਬਕਾ ਪ੍ਰਧਾਨ ’ਤੇ ਮੌਜੂਦਾ ਪ੍ਰਧਾਨ ਨੇ ਆਪਣੇ ਸਾਥੀਆਂ ਸਮੇਤ ਤਲਵਾਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜਿਥੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ। 
ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ’ਚ ਧਾਰਮਕ ਪ੍ਰੋਗਰਾਮ ਚੱਲ ਰਿਹਾ ਸੀ। ਲਗਭਗ 9.30 ਵਜੇ ਸਾਬਕਾ ਪ੍ਰਧਾਨ ਮੱਥਾ ਟੇਕਣ ਲਈ ਆਇਆ ਸੀ। ਤਦ ਦੂਜੇ ਪੱਖ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ  ਅਨੁਸਾਰ ਸਾਬਕਾ ਪ੍ਰਧਾਨ ਦੇ ਬਾਹਰ ਆਉਂਦਿਅਾਂ ਹੀ ਦੂਜੇ ਪੱਖ ਨੇ ਉਸ ’ਤੇ ਹਮਲਾ ਕਰ ਦਿੱਤਾ। ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਧਿਰਾਂ ’ਚ ਪ੍ਰਧਾਨਗੀ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ ਹੈ। 
ਪੁਲਸ ਵੱਲੋਂ ਬਿਆਨ ਨੋਟ ਕਰਨ ਦੇ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਥੇ ਸੂਤਰਾਂ  ਅਨੁਸਾਰ ਦੇਰ ਰਾਤ ਪੁਲਸ ਨੇ ਮੌਜੂਦਾ ਪ੍ਰਧਾਨ ਅਤੇ ਉਸਦੇ 3 ਸਾਥੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ ਪਰ ਇਸਦੀ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਹੈ। 


Related News