ਅਣਪਛਾਤੀ ਕਾਰ ਦੀ ਲਪੇਟ 'ਚ ਆਏ ਨਾਬਾਲਗ ਭਰਾ, 1 ਦੀ ਹਾਲਤ ਬਣੀ ਨਾਜ਼ੁਕ
Thursday, Jul 13, 2023 - 02:46 PM (IST)

ਬੁਢਲਾਡਾ (ਬਾਂਸਲ)- ਸਥਾਨਕ ਸ਼ਹਿਰ ਦੇ ਯੀਰੀ ਯਾਰਡ ਕੋਲੋਂ ਸੜਕ ਪਾਰ ਕਰਦਿਆਂ ਇਕ ਅਣਪਛਾਤੀ ਕਾਰ ਦੀ ਲਪੇਟ 'ਚ ਦੋ ਭਰਾ ਆ ਗਏ । ਜਿਸ ਦੌਰਾਨ ਦੋਵੇਂ ਭਰਾ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ 2 ਨਾਬਾਲਗ ਭਰਾਵਾਂ ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਦਿੰਦਿਆਂ ਕੌਂਸਲਰ ਸੁਖਦੀਪ ਸੋਨੀ ਨੇ ਦੱਸਿਆ ਕਿ ਲੰਘੀ 6 ਜੁਲਾਈ ਨੂੰ ਬਾਜ਼ੀਗਰ ਬਰਾਦਰੀ ਨਾਲ ਸੰਬੰਧਿਤ ਮਜ਼ਦੂਰ ਪ੍ਰਤਾਪ ਸਿੰਘ ਦੇ ਪੁੱਤਰ ਸੁੰਦਰ (13) ਅਤੇ ਗੁਰਨੂਰ (11) ਨੂੰ ਸੜਕ ਪਾਰ ਕਰਦੇ ਸਮੇਂ ਇਕ ਅਣਪਛਾਤੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਇਹ ਦੋਨੋਂ ਬੱਚੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਉਥੇ ਮੌਜੂਦ ਲੋਕਾਂ ਵੱਲੋਂ ਸਿਵਲ ਹਸਪਤਾਲ 'ਚ ਲਿਆਂਦਾ ਗਿਆ।
ਇਹ ਵੀ ਪੜ੍ਹੋ- ਥਾਣਾ ਵੇਰਕਾ ਦੀ ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਜਿੱਥੇ ਲੜਕੇ ਸੁੰਦਰ ਦੇ ਪੱਟ ਦਾ ਸਫ਼ਲ ਅਪ੍ਰੇਸ਼ਨ ਹੋ ਗਿਆ ਹੈ ਪਰ 11 ਸਾਲਾ ਗੁਰਨੂਰ ਦੇ ਸਿਰ 'ਚ ਜ਼ਿਆਦਾ ਸੱਟ ਲੱਗਣ ਨਾਲ ਦਿਮਾਗੀ ਨਸ ਫ਼ਟ ਗਈ ਦੱਸੀ ਗਈ ਜਾ ਰਹੀ ਹੈ। ਜਿਸ ਦੇ ਪਿਛਲੇ 6 ਦਿਨਾਂ ਤੋਂ ਬਠਿੰਡਾ ਵਿਖੇ ਇਲਾਜ ਦੌਰਾਨ ਇਹ ਗ਼ਰੀਬ ਪਰਿਵਾਰ ਆਪਣੇ ਵਿਤੋਂ ਬਾਹਰ ਖ਼ਰਚ ਕਰ ਚੁੱਕਾ ਹੈ। ਕੌਂਸਲਰ ਸੋਨੀ ਨੇ ਪੈਸੇ ਦੀ ਘਾਟ ਕਾਰਨ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਇਸ ਮਾਸੂਮ ਦੀ ਸਹਾਇਤਾ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਮਾਸੂਮ ਬੱਚਿਆਂ ਨੂੰ ਬੇਰਹਿਮੀ ਨਾਲ ਕੁਚਲਣ ਵਾਲੇ ਕਾਰ ਚਾਲਕ ਦੀ ਭਾਲ ਕਰਕੇ ਇਨਸਾਫ਼ ਦਵਾਇਆ ਜਾਵੇ।
ਇਹ ਵੀ ਪੜ੍ਹੋ- ਯਮੁਨਾ ਦੇ ਵਧਦੇ ਪਾਣੀ ਨੇ ਚਿੰਤਾ 'ਚ ਪਾਈ 'ਦਿੱਲੀ', CM ਕੇਜਰੀਵਾਲ ਵੱਲੋਂ ਸਕੂਲ ਬੰਦ ਕਰਨ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8