ਲਾਪਤਾ ਨੌਜਵਾਨ ਦੀ ਲਾਸ਼ ਨਹਿਰ ’ਚੋਂ ਹੋਈ ਬਰਾਮਦ

Wednesday, Feb 23, 2022 - 10:20 AM (IST)

ਲਾਪਤਾ ਨੌਜਵਾਨ ਦੀ ਲਾਸ਼ ਨਹਿਰ ’ਚੋਂ ਹੋਈ ਬਰਾਮਦ

ਧਨੌਲਾ (ਰਾਈਆਂ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਤੋਂ 18 ਫਰਵਰੀ ਤੋਂ ਲਾਪਤਾ ਚੱਲੇ ਆ ਰਹੇ 15 ਸਾਲਾ ਨੌਜਵਾਨ ਲੜਕੇ ਦੀ ਲਾਸ਼ ਕੋਟਲਾ ਬ੍ਰਾਂਚ ਨਹਿਰ ’ਚੋਂ ਪੁਲਸ ਨੇ ਬਰਾਮਦ ਕਰ ਲਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਵਾਸੀ ਪਿੰਡ ਕਾਲੇਕੇ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸਦਾ ਪੁੱਤਰ ਰਜਿੰਦਰ ਸਿੰਘ (15) ਸਾਲ 18 ਫਰਵਰੀ ਤੋਂ ਲਾਪਤਾ ਹੋ ਗਿਆ ਜਿਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਪਰ ਅੱਜ ਉਸਦੀ ਲਾਸ਼ ਪਿੰਡ ਬੁਗਰਾ ਨੇੜਿਓਂ ਨਹਿਰ ’ਚੋਂ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਸਰਹੱਦੀ ਪਿੰਡ ਭੁੱਚਰ ਦੇ ਖੇਤਾਂ ’ਚੋਂ 7 ਦਿਨਾਂ ਅੰਦਰ ਮਿਲਿਆ ਦੂਸਰਾ ਡਰੋਨ, ਲੋਕਾਂ ਵਿੱਚ ਦਹਿਸ਼ਤ

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸਦਾ ਪੁੱਤਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਪੁਲਸ ਨੇ ਦਿੱਤੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਬਰਨਾਲਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵਿਛਣ ਲੱਗੀ 'ਸਿਆਸੀ ਬਿਸਾਤ', ਤਿਕੋਣੀ ਵਿਧਾਨ ਸਭਾ ਬਣੀ ਤਾਂ ਹੋਣਗੇ ਇਹ ਬਦਲ


author

Anuradha

Content Editor

Related News